ਕੇਂਦਰ ਨੂੰ ਰੋਹਿੰਗਿਆ ਸ਼ਰਨਾਰਥੀਆਂ ਨੂੰ ਸਹੂਲਤਾਂ ਬਾਰੇ ਰਿਪੋਰਟ ਦੇਣ ਦਾ ਨਿਰਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਨੂੰ ਦਿਲੀ ਅਤੇ ਹਰਿਆਣਾ ‘ਚ ਤਿੰਨ ਰੋਹਿੰਗਿਆ ਕੈਂਪਾਂ ‘ਚ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਪੂਰੀ ਸਥਿਤੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿਤਾ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਧਨੰਜਯ ਵਾਈ ਚੰਦਰਚੂੜ ਦੀ ਤਿੰਨ ਮੈਂਬਰੀ ਬੈਂਚ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਮੇਵਾਤ, ਫਰੀਦਾਬਾਦ ਅਤੇ ਦਿਲੀ ‘ਚ ਸਥਿਤ ਰੋਹਿੰਗਿਆ ਕੈਂਪਾਂ ਬਾਰੇ ਚਾਰ ਹਫਤਿਆਂ ਦੇ ਅੰਦਰ ਰਿਪੋਰਟ ਪੇਸ਼ ਕੀਤੀ ਜਾਵੇ। ਬੈਂਚ ਇਸ ਮਾਮਲੇ ‘ਚ ਹੁਣ 9 ਮਈ ਨੂੰ ਸੁਣਵਾਈ ਕਰੇਗੀ। ਭਾਰਤ ‘ਚ ਰੋਹਿੰਗਿਆ ਸ਼ਰਨਾਰਥੀਆਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਕੈਂਪਾਂ ‘ਚ ਟਾਇਲਟ, ਪੀਣ ਵਾਲੇ ਪਾਣੀ ਅਤੇ ਦੂਜੀਆਂ ਬੁਨਿਆਦੀ ਸਹੂਲਤਾਂ ਉਪਲਬਧਾਂ ਨਹੀਂ ਕਰਵਾਈਆਂ ਜਾ ਰਹੀਆਂ ਹਨ।

Send this to a friend