ਪ੍ਰੋ. ਭੁੱਲਰ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਾਉਣ ਲਈ ਸੁਪਰੀਮ ਕੋਰਟ ਚ ਕੇਜਰੀਵਾਲ ਸਰਕਾਰ ਵਲੋਂ ਹਲਫਨਾਮਾ ਦਾਇਰ

image ਚੰਡੀਗੜ੍ਹ, 14 ਫਰਵਰੀ (ਪੀ.ਟੀ. ਬਿਊਰੋ)- ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰ ਪਾਲ ਸਿੰਘ ਭੁ¤ਲਰ ਦੀ ਸਜਾ ਮੁਆਫ ਕਰਾਕੇ ਉਮਰਕੈਦ ਚ ਤਬਦੀਲ ਕਰਾਉਣ ਲਈ ਦਿ¤ਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਵਉਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ? ਕੇਜਰੀਵਾਲ ਸਰਕਾਰ ਨੇ ਇਸ ਸੰਬੰਧ ਵਿਚ ਸੁਪਰੀਮ ਕੋਰਟ ਵਿਚ ਇਕ ਹਲਫਨਾਮਾ ਦਾਇਰ ਕਰਕੇ ਭੁ¤ਲਰ ਦਾ ਫਾਂਸੀ ਦਾ ਵਿਰੋਧ ਕੀਤਾ ਹੈ? ਇਸ ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਪ੍ਰੋ. ਭੁ¤ਲਰ ਮਾਨਸਿਕ ਤੌਰ ‘ਤੇ ਬੀਮਾਰ ਹੈ, ਇਸ ਲਈ ਸੁਪਰੀਮ ਕੋਰਟ ਵ¤ਲੋਂ ਪਹਿਲਾਂ ਸੁਣਾਏ ਜਾ ਚੁ¤ਕੇ ਫੈਸਲੇ ਦੇ ਸੰਦਰਭ ਵਿਚ ਉਸ ਨੂੰ ਫਾਂਸੀ ਨਹੀਂ ਦਿ¤ਤੀ ਜਾ ਸਕਦੀ? ਜ਼ਿਕਰਯੋਗ ਹੈ ਕਿ ਜਨਵਰੀ ਦੇ ਸ਼ੁਰੂ ਵਿਚ ਸੁਪਰੀਮ

ਕੋਰਟ ਨੇ ਇਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਫਾਂਸੀ ਦੀ ਸਜ਼ਾ ਪ੍ਰਾਪਤ ਜਿਨ੍ਹਾਂ ਲੋਕਾਂ ਦੀਆਂ ਰਹਿਮ ਦੀਆਂ ਪਟੀਸ਼ਨਾਂ ਲੰਬੇਂ ਸਮੇਂ ਤੋਂ ਰਾਸ਼ਟਰਪਤੀ ਕੋਲ ਵਿਚਾਰ ਲਈ ਪਈਆਂ ਹਨ, ਉਨ੍ਹਾਂ ਨੂੰ ਫਾਂਸੀ ਦੇਣਾ ਮੁਨਾਸਿਬ ਨਹੀਂ? ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇ ਕੋਈ ਦੋਸ਼ੀ ਮਾਨਸਿਕ ਤੌਰ ‘ਤੇ ਪੀੜਤ ਹੈ ਤਾਂ ਉਸ ਨੂੰ ਵੀ ਫਾਂਸੀ ‘ਤੇ ਨਹੀਂ ਲਟਕਾਇਆ ਜਾ ਸਕਦਾ।
ਜ਼ਿਕਰਯੋਗ ਹੈ ਕਿ ਪ੍ਰੋ. ਭੁ¤ਲਰ ਨੂੰ ਅ¤ਤਵਾਦ ਵਿਰੋਧੀ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿ¤ਟਾ ‘ਤੇ ਕੀਤੇ ਗਏ ਹਮਲੇ ਦੇ ਸੰਬੰਧ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸ ਹਮਲੇ ਵਿਚ ਸ਼੍ਰੀ ਬਿ¤ਟਾ ਬਚ ਗਏ ਸਨ ਜਦੋਂ ਕਿ ਉਨ੍ਹਾਂ ਦੇ ਕੁਝ ਸੁਰ¤ਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ।

Send this to a friend