ਐਮ ਐਲ ਏ ਮਦਨ ਲਾਲ ਜਲਾਲਪੁਰ ਨੇ ਆਰੀਅਨਜ਼ ਪਬਲਿਕ ਸਕੂਲ ਦਾ ਕੀਤਾ ਉਦਘਾਟਨ

ਮੋਹਾਲੀ – ਸਿੱਖਿਆ ਦੇ ਖੇਤਰ ਵਿੱਚ ਮੋਹਰੀ ਆਰੀਅਨਜ਼ ਗਰੁੱਪ, ਰਾਜਪੁਰਾ ਨੇੜੇ ਚੰਡੀਗੜ ਵੱਲੋਂ ਆਰੀਅਨਜ਼ ਪਬਲਿਕ ਸਕੂਲ ਖੋਲਿਆ ਗਿਆ । ਇਹ ਸਕੂਲ ਰਾਜਪੁਰਾ ਨੇੜੇ ਸਥਿਤ ਪਿੰਡ ਨੇਪਰਾ-ਥੂਹਾ ਵਿੱਚ ਖੋਲਿਆ ਗਿਆ ਹੈ। ਜਿਸ ਦਾ ਉਦਘਾਟਨ ਐਮ.ਐਲ.ਏ ਮਦਨ ਲਾਲ ਜਲਾਲਪੁਰ ਵੱਲੋਂ ਕੀਤਾ ਗਿਆ। ਸਕੂਲ ਵਿੱਚ ਦਾਖਲਾ ਪ੍ਰਕਿਰਿਆ ਪ੍ਰੀ-ਨਰਸਰੀ ਤੋਂ ਛੇਂਵੀ ਕਲਾਸ ਤੱਕ ਦੀ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਨੇਪਰਾ, ਥੂਹਾ, ਆਲਮਪੁਰ, ਮਦਨਪੁਰ, ਗੜੀ, ਜਨਸੂਆ,ਜਾਂਸਲਾ,ਮੋਹੀ ਖੁਰਦ,ਨਨਹੇੜਾ,ਕਾਲੋ ਮਾਜਰਾ, ਗਰਦੀਨਗਰ, ਖੇੜੀ ਗੁਰਨਾ ਆਦਿ ਪਿੰਡਾਂ ਦੇ 100 ਤੋਂ ਵੀ ਜ਼ਿਆਦਾ ਵਿਦਿਆਰਥੀ ਇਸ ਸਕੂਲ ਵਿੱਚ ਦਾਖਲਾ ਲੈ ਚੁੱਕੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ 987629888 ਤੇ ਫੋਨ ਕਰ ਸਕਦੇ ਹਨ ਜਾ ਆਰੀਅਨਜ਼ ਦੀ ਵੇਬਸਾਇਟ ਾ.ੳਰੇੳਨਸ.ੲਦੁ.ਨਿ ਤੇ ਲੈ ਸਕਦੇ ਹਨ। ਇਸ ਦੋਰਾਨ ਨੌਜਵਾਨ ਨੇਤਾ ਗਗਨਦੀਪ ਸਿੰਘ, ਆਰੀਅਨਜ਼ ਗਰੁੱਪ ਦੇ ਚੇਅਰਮੈਨ- ਡਾ. ਅੰਸ਼ੂ ਕਟਾਰੀਆ, ਡਾਇਰੈਕਟਰ-ਪ੍ਰੋ. ਬੀ ਐਸ ਸਿਧੂ, ਪ੍ਰਿੰਸੀਪਲ-ਡਾ. ਰਮਨ ਰਾਣੀ ਗੁਪਤਾ; ਡੀ ਐਸ ਪੀ, ਘਨੌਰ, ਹਰਜਿੰਦਰ ਗਿੱਲ; ਐਸਐਚਓ, ਸ.ਕੁਲਵਿੰਦਰ ਸਿੰਘ ਆਦਿ ਮੌਜ਼ੂਦ ਸਨ। ਇਸ ਮੌਕੇ ਮਦਨ ਲਾਲ ਜਲਾਲਪੁਰ ਨੇ ਮੈਨੇਜਮੈਂਟ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਰਾਜਪੁਰਾ-ਘਨੌਰ ਖੇਤਰ ਵਿੱਚ ਸਕੂਲ ਦੀ ਘਾਟ ਹੋਣ ਕਾਰਨ ਹੋਰ ਸਕੂਲ ਦੀ ਜਰੂਰਤ ਸੀ । ਜਿਸ ਨੂੰ ਆਰੀਨਜ਼ ਗਰੁੱਪ ਨੇ ਇਸ ਖੇਤਰ ਵਿੱਚ ਸਕੂਲ ਖੋਲ ਕੇ ਪੂਰਾ ਕਰ ਲਿਆ ਹੈ। ਉਨਾਂ ਕਿਹਾ ਕਿ ਸਕੂਲ ਲਈ ਮਹੀਨੇ ਦੀ ਫੀਸ ਸਿਰਫ 1000 ਰੁ: ਰੱਖੀ ਗਈ ਹੈ,ਜੋ ਕਿ ਦਰਸਾਉਂਦੀ ਹੈ ਕਿ ਇਹ ਸਕੂਲ ਮੁਨਾਫੇ ਦੇ ਉਦੇਸ਼ਾਂ ਲਈ ਨਹੀਂ ਖੋਲਿਆ ਗਿਆ। ਸਗੋਂ ਦੀ ਮੱਦਦ ਕਰਨ ਲਈ ਅਤੇ ਆਸਾਨੀ ਨਾਲ ਵਿੱਦਿਆ ਮੁਹੱਈਆ ਕਰਵਾਉਣ ਲਈ ਖੋਲਿਆ ਗਿਆ ਹੈ। ਵਰਨਣਯੋਗ ਹੈ ਕਿ ਆਰੀਅਨਜ਼ ਪਬਲਿਕ ਸਕੂਲ ਇਸ ਖੇਤਰ ਦਾ ਪਹਿਲਾ ਸਕੂਲ ਹੈ ਜੋ ਕਿ ਅਧਿਆਪਕਾਂ ਦੇ ਪਰਿਵਾਰ ਦੁਆਰਾ ਚਲਾਇਆ ਜਾ ਰਿਹਾ ਹੈ।

 

Send this to a friend