ਸ਼ਾਹਕੋਟ, 8 ਅਪਰੈਲ (ਸੁਰਿੰਦਰ ਸਿੰਘ ਖਾਲਸਾ)- ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਂਉਦੀਆ 11 ਅਨਾਜ ਮੰਡੀਆਂ ਵਿੱਚ ਜਲਦੀ ਹੀ ਕਣਕ ਦੀ ਆਮਦ ਸ਼ੁਰੂ ਹੋਵੇਗੀ ਉਕਤ ਗੱਲ ਦਾ ਪ੍ਰਗਟਾਵਾਂ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਸ੍ਰੀ ਤਜਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ 11 ਮੰਡੀਆਂ ’ਚ ਕਣਕ ਦੀ ਆਮਦ ‘ਤੇ ਖਰੀਦ ਕਰਨ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਸ਼ਾਹਕੋਟ ਮੰਡੀ ‘ਚ 4 ਏਜੰਸੀਆ ਜ਼ਿਨ੍ਹਾਂ ‘ਚ ਪਨਗਰੇਨ, ਪੰਜਾਬ ਐਗਰੋ, ਮਾਰਕਫੈਡ ਅਤੇ ਵੇਅਰ ਹਾਊਸ ਦੀ ਅਲਾਟਮਿੰਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਮੰਡੀ ‘ਚ ਪਨਗਰੇਨ, ਮਾਰਕਫੈਡ, ਪਨਸਪ ਅਤੇ ਵੇਅਰ ਹਾਊਸ,ਮਲਸੀਆਂ ਮੰਡੀ ‘ਚੋ ਵੇਅਰ ਹਾਊਸ ਅਤੇ ਪਨਸਪ, ਪਰਜੀਆਂ ਕਲਾਂ ‘ਚੋ ਪਨਸਪ, ਕੁਲਾਰਾਂ ਮੰਡੀ ‘ਚੋ ਮਾਰਕਫੈਡ, ਕੁਹਾੜ ਕਲਾਂ ਚੋ ਪਨਸਪ, ਲਸੂੜੀ ਮੰਡੀ ‘ਚੋ ਪਨਸਪ, ਤਲਵੰਡੀ ਸੰਘੇੜਾ ਵਿਚੋ ਪਨਸਪ, ਸੋਹਲ ਜਗੀਰ ਮੰਡੀ ਚੋ ਪਨਸਪ ਤੇ ਵੇਅਰ ਹਾਊਸ, ਰੂਪੇਵਾਲ ਮੰਡੀ ‘ਚੋ ਵੇਅਰ ਹਾਊਸ,ਪੂਨੀਆ ਮੰਡੀ ਚੋ ਐਫ ਸੀ ਆਈ ਅਤੇ ਭੁਲਰਾ ਮੰਡੀ ਚੋ ਵੇਅਰ ਹਾਊਸ ਏਜੰਸੀਆ ਖਰੀਦ ਕਰਨਗੀਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਮੰਡੀਆਂ ‘ਚ ਖੱਜਲ-ਖੁਆਰ ਹੋਣ ਦੀ ਬਜਾਏ ਪਹਿਲਾ ਹੀ ਕਣਕ ਦੀ ਫਸਲ ਨੂੰ ਸੁਕਾ ਕੇ ਮੰਡੀਆ ਵਿਚ ਲਿਆਉਣ ਤਾਂ ਜੋ ਮੰਡੀਆ ਵਿਚ ਜ਼ਿਆਦਾ ਦੇਰ ਬੈਠਣਾ ਨਾ ਪਏ।