ਕਸ਼ਮੀਰ ਘਾਟੀ ’ਚ ਸਥਿਤੀ ਹੁਣ ਖਤਰਨਾਕ ਮੋੜ ’ਤੇ

ਸ਼੍ਰੀਨਗਰ, 8 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਵਿਵਾਦਿਤ ਬਿਆਨ ਨੂੰ ਲੈ ਕੇ ਹਮੇਸ਼ਾਂ ਸੁਰਖੀਆਂ ’ਚ ਰਹਿਣ ਵਾਲੇ ਜੰਮੂ-ਕਸ਼ਮੀਰ ਦੇ ਸਾਬਕਾ ਮੁ¤ਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਫਾਰੂਖ ਅਬਦੁ¤ਲਾ ਨੇ ਕਸ਼ਮੀਰ ਘਾਟੀ ਦੀ ਖਰਾਬ ਹਾਲਤ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਘਾਟੀ ‘ਚ ਅ¤ਜ ਸਾਡੀਆਂ ਹੀ ਕਮੀਆਂ ਤੋਂ ਅ¤ਤਵਾਦ ਸਫਲ ਹੋ ਰਿਹਾ ਹੈ।ਫਾਰੂਖ ਅਬਦੁ¤ਲਾ ਨੇ ਕਿਹਾ, ‘‘ਕਸ਼ਮੀਰ ਘਾਟੀ ’ਚ ਸਥਿਤੀ ਹੁਣ ਖਤਰਨਾਕ ਮੋੜ ਲੈ ਚੁ¤ਕੀ ਹੈ। ਛੋਟੇ ਬ¤ਚੇ ਅ¤ਜ ਦੇ ਸਮੇਂ ’ਚ ਬੰਦੂਕਾਂ ਨਾਲ ਤਿਆਰ ਹਨ।ਪਾਕਿਸਤਾਨ ਵ¤ਲੋਂ ਅ¤ਤਵਾਦ ਆਉਂਦਾ ਰਹੇਗਾ ਪਰ ਜੇਕਰ ਸਾਡੀ ਜ਼ਮੀਨ ਤੋਂ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲੇਗਾ ਤਾਂ ਅ¤ਤਵਾਦ ਕਦੇ ਵੀ ਸਫਲ ਨਹੀਂ ਹੋਵੇਗਾ। ਅ¤ਜ ਸਾਡੀ ਖੁਦ ਕਰਮੀਆਂ ਦੀ ਵਜ੍ਹਾ ਨਾਲ ਅ¤ਤਵਾਦ ਸਫਲ ਹੋ ਰਿਹਾ ਹੈ।‘‘ਜ਼ਿਕਰਯੋਗ ਹੈ ਕਿ ਅਬੁਦ¤ਲਾ ਨੇ ਫੌਜ ਅਤੇ ਸੁਰ¤ਖਿਆ ਫੋਰਸ ‘ਤੇ ਪ¤ਥਰਬਾਜੀ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦਾ ਬਚਾਅ ਕਰਦੇ ਹੋਏ ਇਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਕਿਰਿਆ ਦੀ ਪ੍ਰਕਿਰਿਆ ਹੁੰਦੀ ਹੈ। ਸਰਚ ਅਪਰੇਸ਼ਨ ਦੌਰਾਨ ਸੁਰ¤ਖਿਆ ਫੋਰਸ ‘ਤੇ ਭੀੜ ਵ¤ਲੋਂ ਪ¤ਥਰਬਾਜੀ ਦੀਆਂ ਘਟਨਾਵਾਂ ‘ਤੇ ਫਾਰੂਖ ਨੇ ਨਿਊਟਨ ਦਾ ਨਿਯਮ ਦ¤ਸਦੇ ਹੋਏ ਕਿਹਾ, ‘‘ਹਰ ਕਿਰਿਆ ਦੇ ਬਦਲੇ ‘ਚ ਉਸ ਦੇ ਬਰਾਬਰ ਅਤੇ ਇਕਦਮ ਵ¤ਖਰੀ ਪ੍ਰਕਿਰਿਆ ਹੁੰਦੀ ਹੈ। ਤੁਸੀਂ ਐਂਵੇ ਕਿਸ ਤਰ੍ਹਾਂ ਨਾਗਰਿਕਾਂ ਨੂੰ ਮਾਰ ਸਕਦੇ ਹੋ।’’