ਅੰਮ੍ਰਿਤਸਰ,14 ਫਰਵਰੀ (ਪੀ. ਟੀ.)- ਦਿੱਲੀ ਸਥਿਤ ਬਰਤਾਨੀਆਂ ਦੂਤਾਵਾਸ ਦੇ ਡਿਪਟੀ ਹਾਈ ਕਮਿਸ਼ਨਰ ਸ੍ਰੀ ਡੇਵਿਡ ਲਿਲੀਅਟ ਅਤੇ ਮੈਂਬਰ ਪਾਰਲੀਮੈਂਟ ਸ੍ਰੀਮਤੀ ਸੀਮਾ ਮਲਹੋਤਰਾ ਆਪਣੇ ਸਾਥੀਆਂ ਸ੍ਰੀ ਰੁਥ ਕੈਡਬਰੀ, ਸ.ਚਰਨਦੀਪ ਸਿੰਘ ਜੁਟਲਾ ਅਤੇ ਸ.ਅਮਰਾਓ ਸਿੰਘ ਅਟਵਾਲ ਯੂ.ਕੇ. ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਵਿਸ਼ਵ ਸਾਂਤੀ ਦੀ ਅਰਦਾਸ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਉਹ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੇ ਤੇ ਸ਼੍ਰੋਮਣੀ ਕਮੇਟੀ ਸਕੱਤਰ ਸ.ਦਲਮੇਘ ਸਿੰਘ ਖੱਟੜਾ ਨੂੰ ਮਿਲੇ। ਸ.ਦਲਮੇਘ ਸਿੰਘ ਖੱਟੜਾ ਨੇ ਉਨ੍ਹਾਂ ਨੂੰ ਜੀ ਆਇਆ ਕਿਹਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸਿਰੋਪਾਓ ਤੇ ਧਾਰਮਿਕ ਕਿਤਾਬਾਂ ਦਾ ਸੈ¤ਟ ਦੇ ਕੇ
ਸਨਮਾਨਿਤ ਕੀਤਾ। ਇਸ ਮੌਕੇ ਸ.ਰੂਪ ਸਿੰਘ ਸਕੱਤਰ ਤੇ ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਵੀ ਮੌਜੂਦ ਸਨ। ਸ੍ਰੀ ਡੇਵਿਡ ਲਿਲੀਅਟ ਡਿਪਟੀ ਹਾਈ ਕਮਿਸ਼ਨਰ ਤੇ ਮੈਂਬਰ ਪਾਰਲੀਮੈਂਟ ਸ੍ਰੀਮਤੀ ਸੀਮਾ ਮਲਹੋਤਰਾ ਨੇ ਸ.ਦਲਮੇਘ ਸਿੰਘ ਖੱਟੜਾ ਦਾ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮਾਨ ਸਨਮਾਨ ਬਦਲੇ ਧੰਨਵਾਦ ਕੀਤਾ। ਇਸ ਮੌਕੇ ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਡੇਵਿਡ ਲਿਲੀਅਟ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੂਨ 1984 ’ਚ ਸ੍ਰੀ ਹਰਿਮੰਦਰ ਸਾਹਿਬ ਉ¤ਪਰ ਹੋਏ ਫੌਜੀ ਹਮਲੇ ਸਬੰਧੀ ਸਿੱਖ ਮਨ੍ਹਾਂ ਅੰਦਰ ਭਾਰੀ ਰੋਸ ਤੇ ਰੋਹ ਹੈ। ਇਸ ਹਮਲੇ ਦੌਰਾਨ ਬਰਤਾਨੀਆਂ ਦੇ ਰੋਲ ਸਬੰਧੀ ਜੋ ਭਰਮ-ਭੁਲੇਖੇ ਸਿੱਖ ਜਗਤ ਅੰਦਰ ਪਾਏ ਜਾ ਰਹੇ ਨੇ ਉਨ੍ਹਾਂ ਨੂੰ ਬਰਤਾਨੀਆਂ ਸਰਕਾਰ ਵੱਲੋਂ ਤੁਰੰਤ ਦੂਰ ਕੀਤਾ ਜਾਣਾ ਚਾਹੀਦਾ ਹੈ।
ਸ੍ਰੀਮਤੀ ਸੀਮਾ ਮਲਹੋਤਰਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਉਹ ਤਕਰੀਬਨ 20 ਸਾਲਾਂ ਪਿੱਛੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ ਹਨ ਤੇ ਉਨ੍ਹਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਇਸ ਕੇਂਦਰ ਵਿਖੇ ਜੋ ਵੀ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਆਉਂਦਾ ਹੈ ਉਸ ਦੀ ਮੁਰਾਦ ਪੂਰੀ ਹੁੰਦੀ ਹੈ। ਇਸ ਮੌਕੇ ਸ.ਹਰਜਿੰਦਰ ਸਿੰਘ ਇੰਚਾਰਜ ਖੇਡਾਂ ਵੀ ਮੌਜੂਦ ਸਨ।