ਆੜਤੀਏ ਨੇ ਮੁਕਾਬਲਾ ਕਰਕੇ ਹਥਿਆਰਬੰਦ ਨੂੰ ਭਜਾਇਆ

15 ਅਗਸਤ ’ਤੇ ਦੁਕਾਨਦਾਰ ਨੂੰ ਸਨਮਾਨਿਤ ਕੀਤਾ ਜਾਵੇਗਾ : ਡੀ.ਐਸ.ਪੀ.

ਸਰਦੂਲਗੜ੍ਹ, 6 ਅਪ੍ਰੈਲ (ਬਲਜੀਤਪਾਲ, ਵਿਪਨ ਗੋਇਲ)- ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਓਸਵਾਲ ਕਮਿਸ਼ਨ ਏਜੰਟ ਉਪਰ ਲੁੱਟ ਖੋਹ ਕਰਨ ਆਏ ਵਿਆਕਤੀਆਂ ਵੱਲੋ ਲੁੱਟਖੋਹ ਵਿੱਚ ਨਾਕਾਮ ਰਹਿਣ ਤੇ ਭਰੀ ਅਨਾਜ ਮੰਡੀ ਵਿੱਚ ਫਾਈਰਿੰਗ ਕਰਕੇ ਫਰਾਰ ਹੋ ਗਏ ਜਿਸ ਨਾਲ ਅਨਾਜ ਮੰਡੀ ਵਿੱਚ ਦਹਿਸ਼ਤ ਦਾ ਮਾਹੋਲ ਹੈ। ਇਸ ਸੰਬੰਧ ਵਿੱਚ ਓਸਵਾਲ ਕਮਿਸ਼ਨ ਏਜੰਟ ਦੇ ਮਾਲਕ ਗੋਬਿੰਦ ਰਾਮ ਜੈਨ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੋ 100 ਮੀਟਰ ਦੀ ਦੂਰੀ ਤੇ ਸਥਿਤ ਐਚ ਡੀ ਐਫ ਸੀ ਬੈਂਕ ਵਿੱਚੋ ਇੱਕ ਲੱਖ ਰੁਪਏ ਕਢਾ ਕੇ ਐਕਟਿਵਾ ਤੇ ਸਵਾਰ ਹੋਕੇ ਆਪਣੀ ਦੁਕਾਨ ਤੇ ਜਾ ਰਿਹਾ ਸੀ ਐਚ ਡੀ ਐਫ ਸੀ ਬੈਂਕ ਕੋਲੋ ਹੀ ਮੇਰਾ ਪਿੱਛਾ ਕਰਕੇ ਵਰਨਾ ਕਾਰ ਵਿੱਚ ਸਵਾਰ ਦੋ ਵਿਆਕਤੀ ਮੇਰੀ ਦੁਕਾਨ ਤੇ ਆ ਗਏ ਜਦ ਮੈਂ ਰੁਪਏ ਵਾਲਾ ਬੈਗ ਆਪਣੇ ਪਿਤਾ ਪੰਨਾ ਲਾਲ ਜੈਨ ਨੂੰ ਫੜਾਇਆ ਤਾਂ ਉਹ ਵਿਆਕਤੀ ਮੇਰੇ ਪਿਤਾ ਨੂੰ ਕਹਿਣ ਲੱਗੇ ਕਿ ਇਹ ਥੈਲਾ ਸਾਨੂੰ ਦੇ ਜਦ ਉਨਾਂ ਨੇ ਵਿਰੋਧ ਕੀਤਾ ਤਾਂ ਉਨਾਂ ਨੇ ਪਿਸਟਲ ਕੱਢਕੇ 2 ਫਾਇਰ ਕਰ ਦਿੱਤੇ ਜਦ ਮੈ ਕੁਰਸੀ ਲੈ ਕੇ ਉਨਾਂ ਮਗਰ ਦੋੜਿਆ ਤਾਂ ਉਨਾਂ ਨੇ ਦੁਕਾਨ ਤੋ ਬਾਹਰ ਜਾਂਦੇ ਹੋਏ 2 ਫਾਇਰ ਕਰ ਦਿੱਤੇ ਉਸ ਤੋ ਬਾਅਦ ਉਹ ਵਰਨਾ ਗੱਡੀ ਵਿੱਚ ਸਵਾਰ ਹੋਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆਂ ਕਿ ਦੋਨੋ ਵਿਆਕਤੀ ਮੋਨੇ ਸਨ ਅਤੇ ਗੱਡੀ ਚੰਡੀਗੜ ਟੈਪੈਰੇਅਰੀ ਨੰਬਰ ਸੀ। ਘਟਨਾ ਸਥਾਨ ਤੇ ਮੌਕੇ ’ਤੇ ਥਾਣਾ ਸਰਦੂਲਗੜ੍ਹ ਦੇ ਮੁੱਖੀ ਗੁਰਦੀਪ ਸਿੰਘ ਆਪਣੀ ਟੀਮ ਨਾਲ ਪਹੁੰਚ ਕਿ ਆਪਣੇ ਉਚ ਅਧਿਕਾਰੀਆ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਜਦ ਇਸ ਸੰਬੰਧ ਵਿੱਚ ਡੀ.ਐਸ.ਪੀ. ਸਰਦੂਲਗੜ੍ਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਵਿਆਕਤੀ ਡਰਾਕੇ ਪੈਸੇ ਖੋਹਣ ਆਏ ਸਨ ਪਰੰਤੂ ਦੁਕਾਨਦਾਰ ਵੱਲੋ ਦਲੇਰੀ ਦਿਖਾਉਂਦੇ ਹੋਏ ਉਸ ਦਾ ਮੁਕਬਾਲਾ ਕੀਤਾ ਅਤੇ ਉਨ੍ਹਾਂ ਨੂੰ ਭਜਾ ਦਿੱਤਾ ਉਨ੍ਹਾਂ ਨੇ ਕਿਹਾ ਕਿ ਗੋਬਿੰਦ ਰਾਮ ਜੈਨ ਨੂੰ 15 ਅਗਸਤ ਤੇ ਪੁਲਿਸ ਵੱਲੋ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਹਥਿਆਰ ਉਹਨ੍ਹਾ ਕੋਲ ਸਨ ਉਹ ਨਕਲੀ ਸਨ ਅਤੇ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

Send this to a friend