ਚੰਡੀਗੜ੍ਹ 13 ਫਰਵਰੀ (ਪੀ.ਟੀ.)-ਸ਼੍ਰੀ ਰਾਜੀਵ ਆਤਮਾ ਰਾਮ ਨੂੰ ਸਰਵਸਮਤੀ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੀਨੀਅਰ ਐਡਵੋਕੇਟ ਐਸੋਸੀਏਸ਼ਨ ਦੇ ਪ੍ਰਧਾਨ ਚੁਣਿਆ ਗਿਆ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੀਨੀਅਰ ਐਡਵੋਕੇਟ ਐਸੋਸੀਏਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਰਾਜੀਵ ਆਤਮਾਰਾਮ ਦਾ ਜਨਮ ਸਾਲ 1956 ਵਿਚ ਹੋਇਆ ਅਤੇ 1981 ਵਿਚ ਉਹ ਬਾਰ ਦੇ ਮੈਂਬਰ ਬਣੇ। 2001 ਵਿਚ ਉਨ੍ਹਾਂ ਨੂੰ ਸੀਨੀਅਰ ਵਕੀਲ ਵਜੋਂ ਡੇਜੀਗਨੈਟ ਕੀਤਾ ਗਿਆ। 1989 ਵਿਚ ਉਨ੍ਹਾਂ ਨੇ ਡਿਪਟੀ ਐਡਵੋਕੇਟ ਜਨਰਲ ਪੰਜਾਬ ਵਜੋਂ ਕੰਮ ਕੀਤਾ ਅਤੇ 2002 ਤੋਂ 2005 ਤੱਕ ਉਹਨਾ ਨੇ ਕੇਂਦਰ ਸ਼ਾਸਤ ਲਈ ਸੀਨੀਅਰ ਸਟੇਂਡਿਗ ਕੌਂਸਲ ਵਜੋਂ ਸੇਵਾ ਨਿਭਾਈ।ਬੁਲਾਰੇ ਨੇ ਅੱਗੇ ਦੱਸਿਆ ਕਿ ਸੀਨੀਅਰ ਐਡਵੋਕੇਟ ਸ਼੍ਰੀ ਪੂਰਨ ਸਿੰਘ ਹੁੰਦਲ ਨੂੰ ਮੀਤ ਪ੍ਰਧਾਨ
, ਮੇਜਰ ਸੰਜੀਵ ਸ਼ਰਮਾ ਨੂੰ ਸਕੱਤਰ ਅਤੇ ਸ਼੍ਰੀ ਗੁਰਿੰਦਰ ਸਿੰਘ ਨੂੰ ਖਜਾਨਚੀ ਵਜੋਂ ਚੁਣਿਆ ਗਿਆ।