ਤਲਵੰਡੀ ਸਾਬੋ 13 ਫਰਵਰੀ (ਰਣਜੀਤ ਸਿੰਘ ਰਾਜੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਜਨ:ਸਕੱ: ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬੀਤੇ ਕਈ ਦਿਨਾਂ ਤੋਂ ਸ਼ੁਰੂ ਕੀਤਾ ਗਿਆ ਹਲਕੇ ਦਾ ਤੁੂਫਾਨੀ ਦੌਰਾ ਅੱਜ ਵੀ ਜਾਰੀ ਰਿਹਾ।ਅੱਜ ਉਨ੍ਹਾਂ ਹਲਕੇ ਦੇ ਪਿੰਡਾਂ ਸੀਂਗੋ,ਨੰਗਲਾ,ਕਲਾਲਵਾਲਾ ਆਦਿ ਦਾ ਦੌਰਾ ਕੀਤਾ।ਦੌਰੇ ਦੌਰਾਨ ਉਨ੍ਹਾਂ ਜਿੱਥੇ ਕਾਂਗਰਸੀਆਂ ਦੇ ਨਿੱਜੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਉੱਥੇ ਹੀ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਦੌਰੇ ਉਪਰੰਤ ਸੀਨ:ਕਾਂਗਰਸੀ ਆਗੂ ਭੋਲਾ ਕਲਾਲਵਾਲਾ ਦੇ ਘਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ ਨਹੀ ਰਹੀ ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ
। ਰਾਜ ਨਹੀ ਸੇਵਾ ਦੇ ਨਾਂ ਤੇ ਦੁਬਾਰਾ ਸੱਤਾ ਵਿੱਚ ਆਈ ਸਰਕਾਰ ਆਪਣਾ ਹੱਕ ਮੰਗ ਰਹੇ ਬੇਰੋਜਗਾਰਾਂ,ਕਿਸਾਨਾਂ ਅਤੇ ਮੁਲਾਜਮਾਂ ਨੂੰ ਡਾਂਗਾ ਨਾਲ ਨਿਵਾਜ ਰਹੀ ਹੈ।ਉਨ੍ਹਾਂ ਕਿਹਾ ਕਿ ਨਿੱਤ ਦਿਨ ਮੁਲਾਜਮਾਂ ਨੂੰ ਆਪਣੇ ਹੱਕ ਲੈਣ ਲਈ ਪਾਣੀ ਦੀਆਂ ਟੈਂਕੀਆਂ ਤੇ ਚੜਨਾ ਪੈ ਰਿਹੈ।ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਲੋਕ ਅਤੇ ਹਰ ਵਰਗ ਇਨ੍ਹਾਂ ਵਧੀਕੀਆਂ ਦਾ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਤੋਂ ਹਿਸਾਬ ਲਵੇਗਾ ਅਤੇ ਪੰਜਾਬ ਵਿੱਚ ਗਠਜੋੜ ਨੂੰ ਚੋਣਾਂ ਦੌਰਾਨ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਹਾਸਿਲ ਹੋਵੇਗੀ ਤੇ ਕੇਂਦਰ ਵਿੱਚ ਵੀ ਤੀਜੀ ਵਾਰ ਯੂ.ਪੀ.ਏ ਦੀ ਸਰਕਾਰ ਬਣੇਗੀ।ਉਨ੍ਹਾਂ ਰੇਲ ਮੰਤਰੀ ਮਲਿਕਾਅਰਜੁਨ ਖੜਗੇ ਵੱਲੋਂ ਪੇਸ਼ ਕੀਤੇ ਰੇਲ ਬਜਟ ਨੂੰ ਲੋਕ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਯੂ.ਪੀ.ਏ ਸਰਕਾਰ ਨੇ ਇੱਕ ਵਾਰ ਫਿਰ ਦੱਸ ਦਿੱਤਾ ਕਿ ਉਸਨੂੰ ਅਸਲ ਵਿੱਚ ਹੀ ਆਮ ਲੋਕਾਂ ਦੀ ਫਿਕਰ ਹੈ।
ਇਸ ਮੌਕੇ ਵਿਧਾਇਕ ਦੇ ਨਾਲ ਬਾਬੂ ਸਿੰਘ ਮਾਨ ਪ੍ਰਧਾਨ ਬਲਾਕ ਕਾਂਗਰਸ,ਜਸਵੀਰ ਸਿੰਘ ਪਥਰਾਲਾ ਨਿੱਜੀ ਸਹਾਇਕ,ਭੋਲਾ ਸਿੰਘ ਕਲਾਲਵਾਲਾ,ਹਰਦੇਵ ਫੌਜੀ ਸਰਪੰਚ ਨੰਗਲਾ,ਡੂੰਗਰ ਸਿੰਘ ਸੀਂਗੋ,ਦਰਸ਼ਨ ਪੰਚ ਸੀਂਗੋ,ਜਸਵੰਤ ਟੱਲੂ,ਸੀਨ:ਯੂਥ ਆਗੂ ਜਗਤਾਰ ਨੰਗਲਾ,ਸਰਵਣ ਨੰਗਲਾ,ਭੀਮ ਨੰਗਲਾ,ਹਰਗੋਬਿੰਦ ਨੰਗਲਾ, ਯੂਥ ਆਗੂ ਮਨਜੀਤ ਹੌਂਡਾ ਆਦਿ ਕਾਂਗਰਸੀ ਆਗੂ ਹਾਜਿਰ ਸਨ।