ਅਦਾਲਤ ਵੱਲੋਂ ਕੇਜਰੀਵਾਲ ਦੇ ਖਿਲਾਫ ਮੁਕਦਮੇ ਸਬੰਧੀ ਆਦੇਸ਼ ਦੇਣ ਤੋਂ ਇਨਕਾਰ

ਨਵੀਂ ਦਿੱਲੀ, 5 ਅਪ੍ਰੈਲ (ਪੀ.ਟੀ.)- ਦਿੱਲੀ ਹਾਈ ਕੋਰਟ ਨੇ ਸ਼ੀਲਾ ਦੀਕਸ਼ਤ ਦੇ ਸਾਬਕਾ ਸਹਿਯੋਗੀ ਪਵਨ ਖੇੜਾ ਵਲੋਂ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਾਇਰ ਅਪਰਾਧਕ ਮਾਣਹਾਨੀ ਦੇ ਮੁਕਦਮੇ ਦੀ ਸੁਣਵਾਈ ‘ਤੇ ਆਖਰੀ ਮੁਲਤਵੀ ਆਦੇਸ਼ ਦੇਣ ਤੋਂ ਇਨਕਾਰ ਕਰ ਦਿਤਾ ਹੈ। ਜਸਟਿਸ ਏ.ਕੇ. ਪਾਠਕ ਨੇ ਅਜਿਹੇ ਮਾਮਲਿਆਂ ਦਾ ਨਿਪਟਾਰਾ ਇਕ ਸਾਲ ਦੇ ਅੰਦਰ ਕਰਨ ਸੰਬੰਧੀ ਸੁਪਰੀਮ ਕੋਰਟ ਦੇ ਆਦੇਸ਼ ‘ਚ ਆਖਰੀ ਮੁਲਤਵੀ ਆਦੇਸ਼ ਦੇਣ ਤੋਂ ਮਨ੍ਹਾ ਕਰ ਦਿਤਾ। ਅਦਾਲਤ ਨੇ ਹਾਲਾਂਕਿ ਇਸ ਸੰਬੰਧ ‘ਚ ਰਾਜ ਅਤੇ ਸ਼ਿਕਾਇਤਕਰਤਾ ਪਵਨ ਖੇੜਾ ਨੂੰ ਕੇਜਰੀਵਾਲ ਦੀ ਅਰਜ਼ੀ ‘ਤੇ ਨੋਟਿਸ ਜਾਰੀ ਕੀਤਾ ਹੈ। ਕੇਜਰੀਵਾਲ ਨੇ ਆਪਣੀ ਅਰਜ਼ੀ ‘ਚ ਕਿਹਾ ਹੈ ਕਿ ਸ਼ਿਕਾਇਤ ਸੁਣਵਾਈ ਯੋਗ ਨਹੀਂ ਹੈ।

Send this to a friend