ਸੁਰੇਸ਼ ਕੁਮਾਰ ਵੱਲੋਂ ਠਰਿਸਰਚ ਐਡਵਾਂਸਮੈਂਟਸ ਇਨ ਡਿਜਿਟਲ ਏਜੂ ਨਾਮਕ ਕਿਤਾਬ ਲੋਕ ਅਰਪਣ

ਚੰਡੀਗੜ੍ਹ, 4 ਅਪ੍ਰੈਲ (ਪੀ.ਟੀ.)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਵੱਲੋਂ ਅੱਜ ਦੁਪਹਿਰ ਮੁੱਖ ਮੰਤਰੀ ਦਫ਼ਤਰ ਵਿਖੇ ਡਾ:ਗੁਨਮਾਲਾ ਸੂਰੀ ਅਤੇ ਡਾ: ਰੁਪਿੰਦਰ ਬੀਰ ਕੌਰ ਵੱਲੋਂ ਸਾਂਝੇ ਤੌਰ ’ਤੇ ਲਿਖੀ ਪੁਸਤਕ ਠਰਿਸਰਚ ਐਡਵਾਂਸਮੈਂਟਸ ਇਨ ਡਿਜਿਟਲ ਏਜ : ਏ ਮਲਟੀ- ਡਿਸੇਪਲਨਰੀ ਅਪ੍ਰੋਚੂ ਰਿਲੀਜ਼ ਕੀਤੀ ਗਈ। ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਕੁਮਾਰ ਨੇ ਕਿਹਾ ਕਿ ਇਹ ਕਿਤਾਬ ਅਧਿਆਪਕਾਂ, ਖੋਜ- ਕਰਤਾਵਾਂ, ਵਿਦਿਆਰਥੀਆਂ ਅਤੇ ਤਕਨੀਕੀ ਪੇਸ਼ੇਵਰਾਂ ਲਈ ਪੂਰੀ ਦੁਨੀਆਂ ਵਿੱਚ ਤੇਜ਼ੀ ਨਾਲ ਚੱਲ ਰਹੀ ਡਿਜੀਲਾਈਜ਼ੇਸ਼ਨ ਦੇ ਰੁਝਾਨ ਨੂੰ ਸਮਝਣ ਵਿੱਚ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਨਿੱ੍ਯਜੀ ਅਤੇ ਜਨਤਕ ਖੇਤਰਾਂ ਵਿੱਚ ਹੋਈਆਂ ਖੋਜਾਂ ਅਤੇ ਪੁਣ-ਛਾਣ ਨਾਲ ਡਿਜੀਟਲਾਈਜ਼ੇਸ਼ਨ ਵਿੱਚ ਆਈ ਤਰੱਕੀ ਦੀ ਵਿਸਤ੍ਰਿਤ ਜਾਣਕਾਰੀ ਵੀ ਪ੍ਰਦਾਨ ਕਰੇਗੀ।

Send this to a friend