ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੇ ਰਬੀ ਸੀਜ਼ਨ ਦੌਰਾਨ ਕਣਕ ਦੀ ਚੁਕਾਈ ਅਤੇ ਢੋਆ-ਢੁਆਈ ਨੂੰ ਛੇਤੀ ਬਿਨ੍ਹਾਂ ਕਿਸੇ ਦੇਰੀ ਤੋਂ ਨੇਪਰੇ ਚਾੜ੍ਹਨ ਲਈ ਕੁੱਲ 413 ਕਲਸਟਰਾਂ ਵਿੱਚੋਂ 340 ਕਲਸਟਰਾਂ ਲਈ ਟੈਂਡਰ ਪ੍ਰਕਿਰਿਆ ਨੇਪਰੇ ਚਾੜ੍ਹ ਲਈ ਹੈ ਤਾਂ ਜੋ ਕਣਕ ਦੀ ਮਿੱਥੇ ਸਮੇਂ ਵਿੱਚ ਲਿਫਟਿੰਗ ਕੀਤੀ ਜਾ ਸਕੇ। ਇਹ ਜਾਣਕਾਰੀ ਦਿੰਦੇ ਹੋਏ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 11 ਜ਼ਿਲ੍ਹਿਆਂ ਵਿੱਚ ਮੌਜੂਦ ਇਨ੍ਹਾਂ 340 ਕਲਸਟਰਾਂ ਲਈ 100 ਫੀਸਦੀ ਟੈਂਡਰ ਮੁਕੰਮਲ ਕਰ ਲਏ ਗਏ ਹਨ।