ਨਵੀਂ ਦਿੱਲੀ, 3 ਅਪ੍ਰੈਲ (ਪੀ.ਟੀ.)- ਕਰਨਾਟਕ ਵਿਧਾਨਸਭਾ ਚੋਣਾਂ ਨੂੰ ਮਦੇਨਜ਼ਰ ਰਖਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਰਾਜ ‘ਚ ਪੰਜਵੇਂ ਪੜਾਅ ਦੇ ਚੋਣ ਪ੍ਰ੍ਰਚਾਰ ਲਈ ਸ਼ਿਮੋਗਾ ਪੁਜੇ। ਜਿਥੇ ਉਨ੍ਹਾਂ ਨੇ ਇਕ ਜਨ ਆਸ਼ੀਰਵਾਦ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਦਲਿਤਾਂ ਨਾਲ ਹੋ ਰਹੇ ਅਤਿਆਚਾਰ ਕਰਕੇ ਚੁਪ ਕਿਉਂ ਹਨ।ਕਾਂਗਰਸ ਪ੍ਰਧਾਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਗੁਜਰਾਤ ‘ਚ ਦਲਿਤਾਂ ਦੀ ਕੁਟਮਾਰ ਹੁੰਦੀ ਹੈ। ਰੋਹਿਤ ਵੇਮੁਲਾ ਦਾ ਕਤਲ ਹੁੰਦਾ ਹੈ ਅਤੇ ਐਸ.ਸੀ/ਐਸ.ਟੀ ਐਕਟ ਨੂੰ ਰਦ ਕਰ ਦਿਤਾ ਜਾਂਦਾ ਹੈ ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਕੁਝ ਨਹੀਂ ਬੋਲਦੇ।