ਪੰਜਾਬ ਨੂੰ ਰਿਕਾਰਡ ਖੇਤੀ ਉਤਪਾਦਨ ਲਈ ‘ਕ੍ਰਿਸ਼ੀ ਕਰਮਨ ਪ੍ਰਸ਼ੰਸਾ ਪੁਰਸਕਾਰ’

DSC_0785 ਚੰਡੀਗੜ੍ਹ, 12 ਫ਼ਰਵਰੀ (ਵਿਸ਼ਵ ਵਾਰਤਾ)-ਪੰਜਾਬ ਨੂੰ ਕਣਕ ਅਤੇ ਝੋਨੇ ਦੇ ਲਗਾਤਾਰ ਵਧੀਆ ਉਤਪਾਦਨ ਲਈ ‘ਕ੍ਰਿਸ਼ੀ ਕਰਮਨ ਪ੍ਰਸ਼ੰਸਾ ਐਵਾਰਡ 2012-13’ ਨਾਲ ਸਨਮਾਨਤ ਕੀਤਾ ਗਿਆ। ਇਹ ਪੁਰਸਕਾਰ ਦਿੱਲੀ ਦੇ ਵਿਗਿਆਨ ਭਵਨ ਵਿਖੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਨੇ ਪ੍ਰਦਾਨ ਕੀਤਾ। ਪੰਜਾਬ ਵਲੋਂ ਖੇਤੀਬਾੜੀ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ ਅਤੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਇਹ ਸਨਮਾਨ ਪ੍ਰਾਪਤ ਕੀਤਾ।ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਨੂੰ ਇਹ ਪੁਰਸਕਾਰ ਕੇਂਦਰੀ ਫ਼ੰਡ ਵਿੱਚ ਅਨਾਜ ਦਾ ਸਭ ਤੋਂ ਵੱਧ ਯੋਗਦਾਨ ਪਾਉਣ ਲਈ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2010-11 ਵਿੱਚ ਸ਼ੁਰੂ ਹੋਏ ਇਨ੍ਹਾਂ ਪੁਰਸਕਾਰਾਂ ਰਾਹੀਂ ਝੋਨਾ, ਕਣਕ, ਦਾਲਾਂ ਅਤੇ ਮੋਟੇ ਅਨਾਜ

ਅਤੇ ਕੁਲ ਅਨਾਜ ਦੇ ਉਤਪਾਦਨ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਨੂੰ ਪਿਛਲੇ ਪੰਜ ਸਾਲਾਂ ਵਿੱਚ ਕਣਕ ਅਤੇ ਚੌਲਾਂ ਦੇ ਲਗਾਤਾਰ ਸਭ ਤੋਂ ਵੱਧ ਉਤਪਾਦਨ ਅਤੇ ਰਾਸ਼ਟਰੀ ਅਨਾਜ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ ਇਹ ਪੁਰਸਕਾਰ ਦਿੱਤੇ ਗਏ। ਪੰਜਾਬ ਰਾਜ ਨੂੰ ਪ੍ਰਸ਼ੰਸਾ ਪੱਤਰ ਸਮੇਤ 25 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਹੈ।

Send this to a friend