ਕਾਂਗਰਸੀ ਵਰਕਰਾਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਰੋਪੜ ਦੀ ਅਗਵਾਈ ’ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਮੋਰਿੰਡਾ, 2 ਅਪ੍ਰੈਲ (ਹਰਜਿੰਦਰ ਸਿੰਘ ਛਿੱਬਰ)- ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿਰ ’ਤੇ ਨਿਆਂ ਪਾਲਿਕਾ ਵੱਲੋਂ ਐਸ.ਸੀ/ ਐਸ.ਟੀ ਐਕਟ ਨਾਲ ਛੇੜਛਾੜ ਕਰਨ ਦੇ ਵਿਰੋਧ ’ਚ ਕਾਂਗਰਸੀ ਵਰਕਰਾਂ ਵੱਲੋਂ ਵਿਜੇ ਕੁਮਾਰ ਟਿੰਕੂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ’ਚ ਸਥਾਨਕ ਮੋਰਿੰਡਾ-ਸ਼੍ਰੀ ਚਮਕੌਰ ਸਾਹਿਬ ਚੋਂਕ ’ਚ ਮੋਦੀ ਸਰਕਾਰ ਵਿੱਰੁਧ ਨਾਹ੍ਹਰੇਬਾਜ਼ੀ ਕਰਕੇ ਪੁਤਲਾ ਫੂਕਿਆ ਗਿਆ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਵਿਜੇ ਕੁਮਾਰ ਟਿੰਕੂ ਨੇ ਕਿਹਾ ਕਿ ਦਲਿਤ ਸਮਾਜ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਹਨ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੰਵਿਧਾਨ ਨਾਲ ਛੇੜਛਾੜ ਕਰਨਾ ਚੰਗੀ ਗੱਲ ਨਹੀਂ। ਇਸ ਮੌਕੇ ਹੋਰਨਾ ਤੋਂ ਇਲਾਵਾ ਕੋਂਸਲਰ ਮਹਿੰਦਰ ਸਿੰਘ ਢਿੱਲੋਂ, ਹਰਪਾਲ ਸਿੰਘ ਬਮਨ੍ਹਾੜਾ ਬਲਾਕ ਪ੍ਰਧਾਨ , ਗੁਰਵਿੰਦਰ ਸਿੰਘ ਕਕਰਾਲੀ ਯੂਥ ਪ੍ਰਧਾਨ ਹਲਕਾ ਸ਼੍ਰੀ ਚਮਕੌਰ, ਨੰਬਰਦਾਰ ਕੁਲਦੀਪ ਸਿੰਘ ਉਇੰਦ, ਯੂਥ ਕਾਂਗਰਸੀ ਆਗੂ ਗੁਰਬਿੰਦਰ ਸਿੰਘ ਬੰਗੀਆਂ, ਖ਼ੁਸ਼ਹਾਲ ਸਿੰਘ ਦਾਤਾਰਪੁਰ, ਯੂਥ ਆਗੂ ਮਨਿੰਦਰ ਸਿੰਘ ਮਨੀ ਜ਼ਿਲ੍ਹਾ ਜਨਰਲ ਸਕੱਤਰ, ਦਰਸ਼ਨ ਸਿੰਘ ਸੰਧੂ, ਗੁਰਸੇਵਕ ਸਿੰਘ, ਪੰਡਿਤ ਤਰਸੇਮ ਲਾਲ ਸ਼ਰਮਾਂ, ਭਗਵਾਨ ਦਾਸ ਸਾਬਕਾ ਸਰਪੰਚ, ਕਸ਼ਮੀਰ ਸਿੰਘ, ਰਿੰਕੂ ਕੋਟਲੀ, ਧਰਮਿੰਦਰ ਸਿੰਘ ਅਰਨੋਲੀ, ਹਰਜੋਤ ਸਿੰਘ ਢੰਗਰਾਲੀ, ਮਨਜੀਤ ਸਿੰਘ ਬੰਗੀਆਂ, ਜੀਰਾ ਰਾਮ ਕਲਹੇੜੀ, ਅਵਤਾਰ ਸਿੰਘ ਸੱਖੋਮਾਜਰਾ ਅਤੇ ਬਲਵਿੰਦਰ ਸਿੰਘ ਚਲਾਕੀ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

Send this to a friend