ਭਾਰਤ ਬੰਦ ਦੇ ਸੱਦੇ ਤਹਿਤ ਲਸੂੜੀ ਤੋਂ ਜਸਵਿੰਦਰ ਦੀ ਅਗਵਾਈ ’ਚ ਜਥਾ ਸ਼ਾਹਕੋਟ ਪੁੰਹਚਿਆ

ਸ਼ਾਹਕੋਟ, 2 ਅਪ੍ਰੈਲ (ਸੁਰਿੰਦਰ ਸਿੰਘ ਖਾਲਾ)- ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਪਿੰਡ ਕੋਹਾੜ ਕਲਾਂ ਤੋਂ ਸ਼ਰੋਮਣੀ ਵਾਲਮੀਕਿ ਮੰਦਿਰ-ਗੁਰਦੁਆਰਾ ਪ੍ਰਬੰਧਕ ਕਮੇਟੀ (ਆਈ) ਵੱਲੋਂ ਐਕਟਿੰਗ ਪ੍ਰਧਾਨ ਜਸਵਿੰਦਰ ਸਿੰਘ ਲਸੂੜੀ ਦੀ ਅਗਵਾਈ ਵਿਚ ਵੱਡਾ ਜਥਾ ਸ਼ਾਹਕੋਟ ਪਹੁੰਚਿਆ। ਇਸ ਮੌਕੇ ਐਕਟਿੰਗ ਪ੍ਰਧਾਨ ਜਸਵਿੰਦਰ ਸਿੰਘ ਲਸੂੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਮੁੱਚੇ ਦਲਿਤ ਸਮਾਜ ਨੂੰ ਡਾ ਭੀਮ ਰਾਓ ਅੰਬੇਦਕਰ ਸਾਹਿਬ ਦੀ ਬਦੋਲਤ ਐਸ ਸੀ/ ਐਸ ਟੀ ਐਕਟ ਤਹਿਤ ਮਿਲੇ ਅਧਿਕਾਰਾਂ ‘ਤੇ ਦਲਿਤ ਵਰਗ ਦੀਆਂ ਸੁੱਖ ਸਹੂਲਤਾਂ ਨੂੰ ਖੋਹਣ ਲਈ ਸ੍ਰੀ ਮਾਨਯੋਗ ਸੁਪਰੀਮਕੋਟ ਨੂੰ ਮਜ਼ਬੂਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਨੀਤੀਆ ਕਾਰਨ ਪਹਿਲਾ ਹੀ ਦਲਿਤ ਵਰਗ ਬੇਰੁਜ਼ਗਾਰ ਹੋਇਆ ਪਿਆ ਹੈ ਜੋ ਦਲਿਤਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸੁਪਰੀਮਕੋਟ ਦਾ ਸਤਕਾਰ ਕਰਦੇ ਹਨ ਪਰ ਦਲਿਤ ਵਿਰੋਧੀ ਕੋਈ ਵੀ ਮਾੜੀ ਨੀਤੀ ਬਰਦਾਸਤ ਨਹੀ ਕੀਤੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਐਸ ਸੀ/ ਐਸ ਟੀ ਐਕਟ ਦੀ ਸੋਧ ਕਰਨ ਦੀ ਬਜਾਏ ਇਸ ਨੂੰ ਇੰਨ ਬਿਨ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਦਲਿਤਾਂ ਵਰਗ ਦੇ ਲੋਕਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਵੇਗਾ। ਇਸ ਮੌਕੇ ਹਰਵਿੰਦਰ ਲਾਲ ਗਿੱਲ, ਸੋਨੀ ਅਟਵਾਲ, ਸਤਨਾਮ ਸਿੰਘ ਲਸੂੜੀ, ਬਲਵੰਤ ਸਿੰਘ ਕੋਹਾੜ, ਪ੍ਰੇਮ ਸਿੰਘ ਕੋਹਾੜ, ਕਾਮਰੇਡ ਸੁਖਦੇਵ ਸਿੰਘ ਪੂਨੀਆਂ, ਸੁੱਚਾ ਸਿੰਘ, ਕੁਲਦੀਪ ਸਿੰਘ ਸਰਪੰਚ ਰੇੜਵਾਂ, ਬੰਟੀ ਮਾਣਕਪੁਰ, ਗੁਰਚਰਨ ਸਿੰਘ ਟੁਰਨਾ, ਬਲਵਿੰਦਰ ਸਿੰਘ ਅਲੀਵਾਲ, ਬਾਬਾ ਸੁਰਜੀਤ ਸਿੰਘ ਸਾਰੰਗਵਾਲ, ਡਾ ਸੰਦੀਪ ਸਿੰਘ,ਬਿਕਰ ਸਿੰਘ ਸਲੈਂਚਾਂ, ਕਮਲਜੀਤ ਸਿੰਘ ਮੀਏਵਾਲ, ਤਰਸੇਮ ਸਿੰਘ, ਕਸ਼ਮੀਰ ਸਿੰਘ ਸਾਲਾਪੁਰ ਆਦਿ ਹਾਜ਼ਰ ਸਨ।

Send this to a friend