ਨਵੀਂ ਦਿੱਲੀ, 1 ਅਪ੍ਰੈਲ (ਪੀ.ਟੀ.)- ਵਾਹਨ ਕੰਪਨੀਆਂ ਛੇਤੀ ਹੀ ਨੰਬਰ ਪਲੇਟ ਲਗੀ ਕਾਰਾਂ ਲੈ ਕੇ ਆਉਣ ਗਿਆ । ਵਾਹਨਾਂ ਦੀ ਕੀਮਤ ਵਿਚ ਨੰਬਰ ਪਲੇਟ ਦੀ ਲਾਗਤ ਵੀ ਸ਼ਾਮਿਲ ਹੋਵੇਗੀ। ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਇਹ ਜਾਣਕਾਰੀ ਦਿਤੀ ਹੈ।ਵਾਹਨ ਦੀ ਨੰਬਰ ਪਲੇਟਾਂ ਵਖ ਵਖ ਰਾਜਾਂ ਵਲੋਂ ਵਖ ਵਖ ਨਿਰਧਾਰਿਤ ਏਜੰਸੀਆਂ ਦੁਆਰਾ ਖਰੀਦੀਆਂ ਜਾ ਰਹੀਆਂ ਹਨ,ਇਹ ਲਾਇਸੈਂਸ ਪਲੇਟ, ਜਿਸ ਨੂੰ ਆਮ ਭਾਸ਼ਾ ਵਿਚ ਨੰਬਰ ਪਲੇਟ ਕਿਹਾ ਜਾਂਦਾ ਹੈ, ਵਾਹਨ ਦੇ ਰਜਿਸਟਰੇਸ਼ਨ ਨੰਬਰ ਨੂੰ ਟਾਈਪ ਕਰਕੇ ਵਾਹਨ ਵਿਚ ਲਿਖਿਆ ਗਿਆ ਹੈ।ਗਡਕਰੀ ਨੇ ਕਿਹਾ, ਅਸੀਂ ਮਹਤਵਪੂਰਣ ਫੈਸਲਾ ਲਿਆ ਹੈ। ਹੁਣ ਵਾਹਨ ਨਿਰਮਾਤਾ ਹੀ ਪਲੇਟ ਲਗਾ ਕੇ ਵਾਹਨ ਦੇਣਗੇ ਅਤੇ ਉਨ੍ਹਾਂ ‘ਤੇ ਅਖਰ ਉਭਾਰਨ ਦਾ ਕੰਮ ਮਸ਼ੀਨ ਦੇ ਜਰੀਏ ਕੀਤਾ ਜਾਵੇਗਾ।