ਪਿਸਤੌਲ ਸਮੇਤ ਮਾਰੂ ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ
ਲੁਟੇਰਾ ਗਰੋਹ ਦੇ ਫੜ੍ਹੇ ਗਏ ਕਥਿਤ ਦੋਸ਼ੀ ਪੁਲਿਸ ਪਾਰਟੀ ਨਾਲ।
ਮੁੱਲਾਂਪੁਰ ਦਾਖਾ, 12 ਫਰਬਰੀ (ਮਲਕੀਤ ਸਿੰਘ)-ਉੱਪ ਪੁਲਿਸ ਕਪਤਾਨ ਦਾਖਾ ਲੁਧਿਆਣਾ (ਦਿਹਾਤੀ) ਨਵਰੀਤ ਸਿੰਘ ਵਿਰਕ ਨੇ ਪ੍ਰੈੱਸ ਕਾਨਫਰੰਸ ਮੌਕੇ ਦੱਸਿਆ ਕਿ ਮੁਖਬਰ ਖਾਸ ਦੀ ਸੂਚਨਾਂ ਤੇ ਰਕਬਾ ਦਾਣਾ ਮੰਡੀਂ ਵਿੱਚ ਲੁਕਵੀ ਜਗ੍ਹਾ ਨੇੜੇ ਡਾਕਾ ਮਾਰਨ ਦੀ ਯੋਜਨਾਂ ਬਣਾਉਦੇ ਲੁਟੇਰੇ ਗਰੋਹ ਦੇ ਪੰਜ ਮੈਂਬਰ ਗ੍ਰਿਫਤਾਰ ਕਰਨ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ। ਫੜ੍ਹੇ ਗਏ ਨੌਜਵਾਨਾਂ ਵਿੱਚ ਮੁਹੰਮਦ ਨਸੀਮ ਪੁੱਤਰ ਮੁਹੰਮਦ ਕੱਲੋ ਰਾਮ, ਰਾਹੁਲ ਕੁਮਾਰ ਪੁੱਤਰ ਸੁਭਾਸ਼ ਚੰਦਰ, ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ, ਮਨੋਜ ਕੁਮਾਰ ਪੁੱਤਰ ਪੁੱਤਰ ਅਸ਼ੋਕ ਕੁਮਾਰ (ਚਾਰੇ ਵਾਸੀ ਮੰਡੀਂ ਮੁੱਲਾਂਪੁਰ) ਅਤੇ ਸਵਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬੜੈਚ ਵਜੋਂ ਸ਼ਨਾਖਤ ਹੋਈ ਹੈ। ਇਨ੍ਹਾਂ ਪਾਸੋਂ ਅੱਧਾ ਕਿੱਲੋਂ ਨਸ਼ੀਲਾ
ਪਾਊਡਰ (500 ਗ੍ਰਾਮ) ਬਰਾਮਦ ਹੋਇਆ ਹੈ।ਡੀ ਐਸ ਪੀ ਦਾਖਾ ਅਨੁਸਾਰ ਮਨੋਜ ਕੁਮਾਰ ਪਾਸੋਂ 260 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਚਾਕੂ ਕਮਾਨੀਦਾਰ, ਸਵਰਨਜੀਤ ਸਿੰਘ ਸਨੀ ਪਾਸੋਂ 70 ਗ੍ਰਾਮ ਨਸ਼ੀਲਾ ਪਾਊਡਰ, 12 ਬੋਰ ਦਾ ਪਿਸਤੌਲ ਸਮੇਤ 2 ਜਿੰਦਾਂ ਕਾਰਤੂਸ 12 ਬੋਰ, ਰਾਹੁਲ ਕੁਮਾਰ ਪਾਸੋਂ 100 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਲੋਹੇ ਦਾ ਦਾਹ ਅਤੇ ਇੰਦਰਜੀਤ ਸਿੰਘ ਪਾਸੋਂ 70 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਲੋਹੇ ਦਾ ਰਾਡ ਬਰਾਮਦ ਹੋਇਆ।
ਇਨ੍ਹਾਂ ਕਥਿਤ ਦੋਸ਼ੀਆ ਵਿੱਚੋਂ ਸਵਰਨਜੀਤ ਸਿੰਘ ਸਨੀ ਅਤੇ ਮਨੋਜ ਕੁਮਾਰ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਜਣੇ ਦੋ ਸਾਲ ਤੋਂ ਨਸ਼ਾਂ ਵੇਚਣ ਦਾ ਧੰਦਾ ਕਰ ਰਹੇ ਸੀ। ਪਰ ਪੁਲਿਸ ਦੇ ਕਾਬੂ ਨਹੀਂ ਆ ਸਕੇ। ਡੀ ਐਸ ਪੀ ਵਿਰਕ ਨੇ ਇਹ ਵੀਂ ਦੱਸਿਆ ਕਿ ਦੋਸ਼ੀਆ ਦਾ ਰਿਮਾਂਡ ਹਾਸਿਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਨਸ਼ਾ ਕਿੱਥੋਂ ਲਿਆਉਦੇ ਸਨ ਅਤੇ ਕਿਸ ਕਿਸ ਨੂੰ ਸਪਲਾਈ ਕਰਦੇ ਸਨ। ਇਸ ਨਾਲ ਹੋਰ ਵੀਂ ਮਾੜੇ ਅਨਸਰ ਕਾਬੂ ਆ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦੇ ਫੜ੍ਹੇ ਜਾਣ ਨਾਲ ਨਸ਼ਿਆ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ ਪੈ ਸਕਦੀ ਹੈ।
ਫੜ੍ਹੇ ਗਏ ਨੌਜਵਾਨਾਂ ਤੇ ਐਨ ਡੀ ਪੀ ਐਸ ਐਕਟ ਅਤੇ ਅਸਲਾ ਐਕਟ ਅਧੀਨ ਕ੍ਰਮਵਾਰ ਐਫ ਆਈ ਆਰ 24, 25, 26, 27 ਅਤੇ 28 ਦਰਜ ਕੀਤੇ ਗਏ ਹਨ। ਇਸ ਮੌਕੇ ਡੀ ਐਸ ਪੀ ਨਵਰੀਤ ਸਿੰਘ ਵਿਰਕ ਦੇ ਨਾਲ ਏ ਐਸ ਆਈ ਪਰਵਿੰਦਰ ਸਿੰਘ, ਐਸ ਆਈ ਸੁਖਵਿੰਦਰ ਸਿੰਘ ਸੰਘਾਂ ਸਮੇਤ ਹੋਰ ਪੁਲਿਸ ਮੁਲਾਂਜਮ ਹਾਜ਼ਿਰ ਸਨ।



