ਨਾਭਾ, 31 ਮਾਰਚ (ਕਰਮਜੀਤ ਸੋਮਲ, ਸਿਕੰਦਰ)- ਦੇਸ ਅੰਦਰ ਹਰ ਵਿਅਕਤੀ ਕੋਲ ਮੋਬਾਇਲ ਸੁਵਿਧਾ ਉਪਲਬਧ ਹੈ ਅਤੇ ਜੇਕਰ ਕਿਤੇ ਵੀ ਘਟਨਾ ਘਟਦੀ ਹੈ ਤਾ ਲੋਕ ਮਦਦ ਕਰਨ ਦੀ ਬਿਜਾਏ ਮੋਬਾਇਲ ਤੇ ਵੀਡੀਓ ਬਣਾਉਣ ਨੂੰ ਜਿਆਦ ਤਵਜੋ ਦਿੰਦੇ ਹਨ। ਜਿਸ ਦੀ ਤਾਜਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਦੇ ਗਰਿਡ ਚੌਕ ਵਿਖੇ ਜਿਥੇ ਮੋਟਰਸਾਇਕਲ ਸਵਾਰ ਵਿਅਕਤੀ ਦੇ ਮੋਟਰਸਾਇਕਲ ਨੂੰ ਅਚਾਨਕ ਅਗ ਲਗ ਗਈ ਅਤੇ ਦੇਖਦੇ ਹੀ ਦੇਖਦੇ ਸਾਰਾ ਮੋਟਰਸਾਇਕਲ ਸੜ ਕੇ ਸਵਾਹ ਹੋ ਗਿਆ ਅਤੇ ਦਰਜਨਾ ਲੋਕ ਮੋਟਸਾਇਕਲ ਨੂੰ ਲਗੀ ਅਗ ਨੂੰ ਬਝਾਉਣ ਦੀ ਬਿਜਾਏ ਅਪਣੇ ਅਪਣੇ ਮੋਬਾਇਲਾ ਤੇ ਵਿਡੀਓ ਬਣਾਉਣ ਵਿਚ ਰੁਝੇ ਵਿਖਾਈ ਦਿਤੇ ਅਤੇ ਬਾਅਦ ਵਿਚ ਲੋਕਾ ਨੇ ਇਸ ਵਿਡੀਓ ਨੂੰ ਵਾਈਰਲ ਵੀ ਕਰ ਦਿਤਾ। ਪਰ ਹੈਰਾਨੀ ਦੀ ਗਲ ਤਾ ਇਹ ਹੈ ਕਿ ਮੋਟਰਸਾਇਕਲ ਸਵਾਰ ਵਿਅਕਤੀ ਦੁਧ ਦਾ ਕੰਮ ਕਰਦਾ ਸੀ ਅਤੇ ਕਾਫੀ ਗਰੀਬ ਹੈ ਜੇਕਰ ਲੋਕ ਇਸ ਅਗ ਨੂੰ ਬਝਾਉਣ ਵਿਚ ਅਗੇ ਆਉਦੇ ਤਾ ਗਰੀਬ ਵਿਅਕਤੀ ਦਾ ਮੋਟਰਸਾਇਕਲ ਬਚ ਸਕਦਾ ਸੀ। ਇਸ ਮੋਕੇ ਤੇ ਪ੍ਰਤਖਦਰਸੀ ਰਣਜੀਤ ਸਿੰਘ ਅਤੇ ਅਮਰ ਸਿੰਘ ਨੇ ਕਿਹਾ ਕਿ ਮੋਟਰਸਾਇਕਲ ਤੇ ਸਵਾਰ ਵਿਅਕਤੀ ਦੇ ਮੋਟਰਸਾਇਕਲ ਨੂੰ ਇਕ ਦਮ ਹੀ ਅਗ ਲਗ ਗਈ ਅਤੇ ਉਹ ਛੇਤੀ ਹੀ ਵਿਅਕਤੀ ਅਪਣੇ ਮੋਟਰਸਾਇਕਲ ਤੋ ਉਤਰ ਗਿਆ ਅਤੇ ਦੇਖਦੇ ਦੇਖਦੇ ਮੋਟਰਸਾਇਕਲ ਸੜ ਕੇ ਸਵਾਹ ਹੋ ਗਿਆ ਅਤੇ ਉਸ ਵਕਤ ਕੋਈ ਵੀ ਅਗ ਬਝਾਉਣ ਲਈ ਅਗੇ ਨਹੀ ਆਇਆ ਅਤੇ ਲੋਕ ਅਪਣੇ ਮੁਬਾਇਲਾ ਵਿਚ ਹੀ ਵਿਡੀਓ ਬਣਾਉਣ ਵਿਚ ਰੁਝੇ ਰਹੇ, ਪਰ ਲੋਕਾ ਨੂੰ ਮਦਦ ਲਈ ਅਗੇ ਆਉਣਾ ਚਾਹੀਦਾ ਸੀ ਅਤੇ ਅਗ ਨੂੰ ਬੁਝਾ ਸਕਦੇ ਸਨ।