ਰਾਮਪੁਰਾ ਫੂਲ, 30 ਮਾਰਚ (ਮਨਪ੍ਰੀਤ ਸਿੰਘ ਗਿੱਲ)- ਰਾਮਪੁਰਾ-ਕੋਟੜਾ ਕੌੜਾ ਰੋੜ ਦੇ ਮੋੜ ’ਤੇ ਲੋਕ ਨਿਰਮਾਣ ਵਿਭਾਗ ਵਲੋਂ ਬਣਾਏ ਗਏ ਸਪੀਡ ਬਰੇਕਰ ਹੰਪ ਦਿਨੋਂ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਪਿੰਡ ਕੋਟੜਾ ਕੌੜਾ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਜਿਥੇ ਪਹਿਲਾਂ ਵੀ ਇਨ੍ਹਾਂ ਹੰਪਾਂ ਕਾਰਨ ਕਈ ਹਾਦਸੇ ਹੋਏ ਹਨ ਉਥੇ ਬੀਤੇ ਦਿਨੀਂ ਉਸ ਦੇ ਚਾਚੇ ਜਗਸੀਰ ਦੀ ਗੰਨੇ ਦੀ ਭਰੀ ਟਰਾਲੀ ਦਾ ਟਾਇਰ ਇਨ੍ਹਾਂ ਹੰਪਾਂ ?ਚ ਫਸ ਗਿਆ ਜਿਸ ਨਾਲ ਟਰੈਕਟਰ ਪਲਟ ਗਿਆ। ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਦੀ ਸਾਰੀ ਦਿਹਾੜੀ ਟਰੈਕਟਰ ਕੱਢਣ ?ਚ ਲੱਗ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੰਪਾਂ ?ਚ ਆਪਸੀ ਗੈਪ ਬਹੁਤ ਜਿਆਦਾ ਹੈ ਜਿਸ ਕਾਰਨ ਵਾਹਨਾਂ ਦੇ ਟਾਇਰ ਇਸ ਵਿਚ ਫਸ ਜਾਂਦੇ ਹਨ ਅਤੇ ਹਾਦਸਾਗ੍ਰਸਤ ਹੋ ਜਾਂਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਹੰਪਾਂ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ।
ਕੀ ਕਹਿੰਦੇ ਨੇ ਐਕਸੀਅਨ:- ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਦਰਜੀਤ ਸਿੰਘ ਨੇ ਕਿਹਾ ਕਿ 1 ਅਪ੍ਰੈਲ ਤੋਂ ਕੋਟੜਾ ਰੋਡ ਦੀ ਮੁਰੰਮਤ ਹੋਣੀ ਹੈ ਅਤੇ ਪਟੇਲ ਕੰਪਨੀ ਵਲੋਂ ਪੂਰੀ ਸੜਕ ?ਤੇ ਲੇਅਰ ਪਾਈ ਜਾਵੇਗੀ। ਉਸੇ ਸਮੇਂ ਇਨ੍ਹਾਂ ਹੰਪਾਂ ਨੂੰ ਵੀ ਠੀਕ ਕਰਵਾ ਦਿੱਤਾ ਜਾਵੇਗਾ।