ਬੇਲੋੜੇ ਵਿਖਾਵਿਆਂ ਦੇ ਮਾਰੇ ਲੋਕ

ਸਭਿਅਤਾ ਦੇ ਵਿਕਾਸ ਕਾਰਨ ਸਾਡੇ ਸਭ ਕਿਸਮ ਦੇ ਕਾਰ ਵਿਹਾਰ ਤੇ ਰੀਤਾਂ ਰਸਮਾਂ ਵਿਚ ਵਧੇਰੇ ਤਬਦੀਲੀ ਆਈ ਹੈ। ਹੁਣ ਅਸਲੀਅਤ ਨਾਲੋਂ ਵਧ ਕੇ ਨਕਲੀਪਣ ਦਾ ਬੋਲਬਾਲਾ ਹੋ ਚੁਕਾ ਹੈ।ਅਜ ਦੇ ਸਮੇ ’ਚ ਦੇਖਿਆਂ ਜਾਵੇ ਕਿ ਬਹੁਤੇ ਲੋਕ ਸਚੀ-ਮੁਚੀ ਉਹਨੇ ਤੰਗ ਨਹੀ ਜਿਹਨੇ ਫੋਕੀਆਂ ਟੋਹਰਾਂ ਕਾਰਨ ਤੰਗ ਹਨ।ਬੰਦੇ ਦੀਆਂ ਲੋੜਾਂ ਤਾ ਬਹੁਤ ਸੀਮਤ ਹਨ, ਪਰ ਬੇਲੋੜੇ ਵਿਖਾਵਿਆਂ ਕਰਕੇ ਵਧਾ ਰਖੀਆਂ ਹਨ।
ਇਹਨਾਂ ਵਿਚੋ ਬਹੁਤਿਆਂ ਦੀ ਹਾਲਤ ਤਾ ‘‘ਆਪੇ ਫਾਥੜੀਏੇ ਤੈਨੂੰ ਕੋਣ ਛੁਡਾਵੇ‘ ਵਾਲੀ ਬਣੀ ਹੋਈ ਹੈ, ਵਿਖਾਵਿਆਂ ਦੇ ਫੁਕਰੇ ਮੁਕਾਬਲੇ ਵਿਚ ਪੈ ਕੇ ਵਸਦਾ ਰਸਦਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਉਜੜਿਆਂ, ਕੰਗਾਲ ਤੇ ਹੀਣਾ ਸਮਝਦੇ ਹਨ, ਬਹੁਤ ਇਨਸਾਨਾਂ ਨੇ ਆਪਣੀ ਹਾਲਤ ਉੁਸ ਮਿਰਾਸਣ ਵਰਗੀ ਬਣਾ ਰਖੀ ਹੈ, ਜਿਸਨੇ ਆਪਣੀ ਚੀਚੀ ਵਿਚ ਪਾਈ ਸੋਨੇ ਦੀ ਛਾਪ ਵਿਖਾਉਣ ਲਈ ਆਪਣੇ ਘਰ ਨੂੰ ਅਗ ਲਾ ਲਈ ਸੀ।
ਕਈ ਨੇ ਇਹ ਕਹਾਣੀ ਸ਼ਾਇਦ ਨਾ ਸੁਣੀ ਹੋਵੋ, ਅਖੇ ਇਕ ਮਰਾਸਣ ਨੂੰ ਵਿਆਹ ’ਚੋਂ ਛਾਪ ਮਿਲ ਗਇ, ਛਾਪ ਚੀਚੀ ’ਚ ਪਾ ਕੇ ਇਹ ਬੀਹੀਆ-ਵਿਹੜਿਆਂ ਵਿਚ ਗੇੜੇ ਦਿੰਦੀ ਫਿਰੀ।ਪਰ ਨਾ ਉਹਦੀ ਕੋਈ ਛਾਪ ਵੇਖੇ ਤੇ ਨਾ ਸਿਫ਼ਤ ਕਰੇ, ਉਂਜ ਬਹੁਤ ਪ੍ਰੇਸ਼ਾਨ ਹੋਈ, ਕਿ ਸੋਨੇ ਦੀ ਲਿਸ਼ ਲਿਸ਼ ਕਰਦੀ ਛਾਪ ਲੋਕਾਂ ਨੂੰ ਨਹੀ ਦਿਖ ਰਹੀ, ਅਕ ਕੇ ਉਸਨੇ ਆਪਣੇ ਘਰ ਨੂੰ ਆਪ ਅਗ ਲਾ ਲਈ ਤੇ ਰੌਲੀ ਪਾਉਣ ਲਗ ਪਈ, ਅਗ ਬੁਝਾਉ, ਮੇਰਾ ਘਰ ਸੜ ਗਿਆ, ਲੋਕ ਪਾਣੀ ਦੀ ਬਾਲਟੀਆਂ ਚੁਕੀ ਦੋੜ ਆਏ ਤੇ ਅਗ ਬੁਝਾਉਣ ਲਗੇ।ਉਹ ਛਾਪ ਵਾਲੀ ਚੀਚੀ ਉਠਾ ਕੇ ਇਸ਼ਾਰੇ ਕਰੇ, ਕੀ ਕੀ ਵੇਖੋ ਉੁਧਰ ਵੀ ਭਾਬੜ ਨਿਕਲਣ ਡਹੇ ਨੇ, ਉਹ ਵੀ ਬੁਝਾਉ,।ਅਗ ਬੁਝਾਉੁਣ ਵਾਲਿਆਂ ਦਾ ਧਿਆਨ ਫਿਰ ਛਾਪ ਵਲ ਨਾ ਗਿਆ,ਤੇ ਉੁਹ ਅਗ ਬੁਝਾਉਂੁਦੇ ਰਹੇ।ਕਿਸੇ ਪੁਛਿਆ, ਅੱਗ ਭਲਾ ਕਿਦਾ ਲੱਗੀ ਸੀ। ਮਿਰਾਸਣ ਝੱਟ ਛਾਪ ਵਾਲੀ ਚੀਚੀ ਉਠਾ ਕੇ ਕਿਹਾ, ਐਥੋਂ ਲਗੀ ਸੀ ਅੱਗ।
ਲੋਕਾ ਦੇ ਫਿਰ ਵੀ ਛਾਪ ਨਹੀ ਵੇਖੀ ਨਾ ਸਲਾਹੀ, ਅਗ ਦੇ ਭਾਂਬੜ ਤਾਂ ਬੁਝ ਗਏ ਪਰ ਮਿਰਾਸਣ ਦੇ ਮਨ ’ਚ ਬਲਦਾ ਵਿਖਾਵੇ ਦਾ ਭਾਂਬੜ ਬਲਦਾ ਰਿਹਾ, ਉਸਨੇ ਘਰ ਫੂਕ ਲਿਆ, ਲੋਕਾਂ ਦਾ ਤਮਾਸ਼ਾ ਬਣੀ ਤੇ ਘਰ ਦੇ ਲੇਫ ਤਲਾਈਆਂ ਦੀ ਸੁਆਹ ਚ ਸੁਤੀ, ਫੋਕੀਆਂ ਟੋਹਰਾਂ ਅਤੇ ਵਾਧੂ ਦਾ ਵਿਖਾਵਾਂ ਕਰਨ ਵਾਲਿਆ ਨਾਲ ਅਜਿਹੀ ਹੁੰਦੀ ਹੈ। ਅਜਕਲ ਤਾ ਪਰਿਵਾਰਕ ਸਾਂਝ ਵਾਲੇ ਸਮਾਗਮਾਂ ਵਿਚ ਵੀ ਵਡੇ ਇਕਠ ਤੇ ਠਾਠ ਬੰਨ ਕੇ ਆਪਣਾ ਰੁਤਬਾਂ ਤੇ ਸ਼ੋਹਰਤ ਦਿਖਾਉਣ ਨੂੰ ਵਧੇਰੇ ਤਰਜੀਹ ਦਿਤੀ ਜਾ ਰਹੀ ਹੈ ਅਤੇ ਜਨਮ ਦਿਨਾਂ, ਵਿਆਹ ਦਿਨਾਂ, ਘਰ-ਪ੍ਰਵੇਸ਼, ਤੇ ਵਿਆਹਾਂ ਦੀਆਂ ਹਾਲ ਪਾਰਟੀਆਂ, ਦੀ ਨਵੀ ਰੀਤ ਪਾਈ ਜਾ ਰਹੀ ਹੈ, ਜਿਹੜਾ ਅਜ ਕਿਸੇ ਅਜਿਹੀ ਪਾਰਟੀ ’ਚ ਸ਼ਾਮਿਲ ਹੁੰਦਾ ਹੈ, ਉਹਨੂੰ ਆਪ ਵੀ ਉੁਸੇ ਤਰਾਂ ਕਰਨਾਂ ਪੈਦਾ ਹੈ।ਬਲਿਕ ਵਿਖਾਵੇ ਖਾਤਿਰ ਜ਼ਿਆਦਾ ਹੀ ਫੂਕ ਛਕਦਾ ਹੈ, ਦੋ ਢਾਈ ਘੰਟਿਆਂ ਦੀ ਬਲੇ ਬਲੇ ਵਿਚ ਇਸ ਤਰ੍ਹਾਂ ਦੇ ਫੋਕੀਆਂ ਰਸਮਾਂ-ਰੀਤਾਂ ਉਤੇ ਕੇਵਲ ਵਿਖਾਵੇ ਲਈ ਵਧ ਚੜ੍ਹ ਕੇ ਖਰਚੇ ਕਰਨੇ ਅਡੀਆਂ ਚੁਕ ਕੇ ਫਾਹਾ ਲੈਣ ਵਾਲੀ ਗਲ ਹੈ।
ਮੈਰਿਜ ਪਲੈਸਾ ਵਿਚ ਵਿਆਹ ਕਰਨੇ ਤਾਂ ਹੁਣ ਤਕਰੀਬਨ ਆਮ ਵਰਤਾਰਾ ਹੋ ਗਿਆ ਹੈ।ਸਾਧਾਰਨ ਪੇਂਡੂ ਪਰਿਵਾਰ ਵੀ ਆਪਣੇ ਧੀਆਂ ਪੁਤਾ ਦੇ ਵਿਆਹ ਵੇਖਾ ਵੇਖੀ ਸ਼ਹਿਰੀ ਮੈਰਿਜ ਪੈਲਸਾਂ ਵਿਚ ਕਰਨ ਲਗੇ ਹਨ।ਸ਼ਹਿਰਾਂ ਚ ਤਾ ਚਲੋ ਇਹਨਾਂ ਦੀ ਲੋੜ ਸੀ।ਪਰ ਪਿੰਡਾਂ ਵਾਲਿਆ ਕੋਲ ਆਪਣੇ ਗੁਰੂਘਰ, ਧਰਮਸ਼ਾਲਾ,ਤੇ ਖੁਲੇ ਵਿਹੜੇ ਹਨ।ਆਪਣਾ ਭਾਈਚਾਰਾ ਵੀ ਹੈ, ਜਿਹਨਾਂ ਦੇ ਖੁਲੇ ਵਿਹੜੇ ਹਨ, ਉਹ ਕਿਤੇ ਵੀ ਚਾਨਣੀਆਂ ਲਾ ਕੇ ਸਮਾਗਮ ਕਰ ਸਕਦੇ ਹਨ ਪਰ ਸਿਰਫ ਵਿਖਾਵੇ ਖਾਤਰ ਆਪਣਾ ਝੁਗੇ ਚੋੜ ਕਰਾਈ ਜਾਦੇ ਹਨ।
ਪੰਜਾਬ ਤਾ ਚਲੋ ਫੁਕਰਪੁਣੇ ’ਚ ਰੁੜਦਾ ਤੁਰਿਆ ਜਾ ਰਿਹਾ ਹੈ, ਦੂਜਾ ਪੰਜਾਬ ਦੇ ਪ੍ਰਵਾਸੀਆ ਵੀ ਨੇ ਵੀ ਬਲਦੀ ਤੇ ਤੇਲ ਪਾਇਆ, ਜਿਹਨਾਂ ਆਪਣੀ ਟੋਹਰਾਂ ਵਿਖਾਉਣ ਲਈ ਆਪੋ -ਆਪਣੇ ਪਿੰਡਾਂ ਵਿਚ ਵਧ ਚੜ ਕੇ ਕੋਠੀਆਂ ਪਾਈਆ ਜਾ ਰਹੀਆ ਹਨ। ਉੁਹਨਾਂ ਦੀਆਂ ਛਤਾਂ ਦੇ ਉਤੇ ਟੈਕੀਆਂ ਦੇ ਰੂਪ ਵਿਚ ਕਾਰਾਂ, ਹਵਾਈ ਜ਼ਹਾਜ ਤੇ ਹੈਲੀਕਾਪਟਰ ਬਣਾਏ ਜਾ ਰਹੇ ਹਨ। ਸਾਲ ਛੇ ਮਹੀਨਿਆ ਵਿਚ ਉਹ ਇਕ ਅਧਾ ਗੇੜਾ ਹੀ ਮਾਰਦੇ ਹਨ।ਇਹਨਾਂ ਕੋਠੀਆਂ ਵਿਚ ਸਿਰਫ ਭਈਏ ਹੀ ਰਹਿ ਰਹੇ ਹਨ।ਇਹਨਾਂ ਦੀ ਕੋਠੀਆਂ ਕਾਰਾਂ ਦੇਖ ਕੇ ਸਮਾਜ ਦੇ ਬਾਕੀ ਵਰਗ ਖਾਸ ਤੋਰ ਮਧ ਵਰਗ ਇਸ ਦੌੜ ਵਿਚ ਸ਼ਾਮਿਲ ਹੋ ਰਿਹਾ ਹੈ। ਨਾਂ ਮੁਕਣ ਵਾਲੀ, ਨਾ ਰੁਕਣ ਵਾਲੀ ਇਹ ਦੋੜ ਮਧ ਵਰਗ ਦਾ ਕੰਚੂਮਰ ਕਢ ਰਹੀ ਹੈ।ਪਰ ਨਕ ਰਖਣ ਲਈ ਤੇ ਵਿਖਾਵੇ ਲਈ ਹਰ ਕੋਈ ਵਿਤੋਂ ਬਹਾਰ ਜਾ ਕੇ ਖਰਚਾਂ ਕਰ ਰਿਹਾ ਹੈ।
ਗਲਾਂ ਤੇ ਮਿਸਾਲਾਂ ਬਹੁਤ ਹਨ।ਫੋਕੀ ਭਲ ਬਣਾਉਣ ਵਾਸਤੇ ਵਿਦੇਸ਼ਾਂ ਵਿਚ ਰਿਸ਼ਤੇ ਕਰਨੇ, ਵਡੀਆਂ ਪਾਰਟੀਆਂ ਕਰਨਾਂ, ਮਹਿੰਗੇ ਕਲਾਕਾਰ ਲਾਉਣੇ, ਵਧ ਚੜ ਕੇ ਦਾਜ-ਦਹੇਜ ਦੇਣਾ, ਹਥੀ ਕੰਮ ਛੱਡ ਕੇ, ਭੱਈਏ ਨੋਕਰ ਚਾਕਰ ਰਖਣੇ,ਪੈਰੀ ਤੁਰਨ ਨੂੰ ਮਿਹਣਾ ਮੰਨਣਾ, ਜੇਬਾਂ ਵਿਚ ਦੋ-ਦੋ ਫੋਨ ਰਖਣੇ ਕੋਈ ਸਚਮੁਚ ਠਵਡੇ ਬੰਦੇ’’ ਵਾਲੇ ਕਾਰਨਾਮੇ ਨਹੀਂ, ਕਈ ਨੇ ਤਾ ਕਿਸ਼ਤਾਂ ਤੇ ਕਾਰਾਂ ਲੈ ਕੇ ਇਸ ਲਈ ਆਪਣੇ ਘਰੇ ਖੜਾਂ ਕੇ ਰਖੀਆਂ ਹਨ, ਕਿ ਲੋਕ ਸਮਝਣ ਉਹ ਵੀ ਕਾਰਾਂ ਵਾਲੇ ਹਨ।
ਮੁਕਦੀ ਗਲ ਇਹ ਹੈ, ਕਿ ਪੰਜਾਬ ਵਿਚੋ ‘ਕਿਰਤ’ ਕਲਚਰ ਖਤਮ ਹੋ ਰਿਹਾ ਹੈ ਅਤੇ ‘ਵਿਖਾਵਾਂ’ ਕਲਚਰ ਪੂਰੇ ਜੋਬਨ ਤੇ ਹੈ।ਹਾਲੇ ਵੀ ਸਮਾਂ ਹੈ ਪੰਜਾਬੀਉ ਸੰਭਲ ਜਾਉ, ਚਾਦਰ ਵੇਖ ਕੇ ਪੈਰ ਪਸਾਰਨ ਵਿਚ ਹੀ ਸਿਆਣਪ ਹੈ, ਰੀਸ ਕਰਨੀ ਹੈ,ਤਾ ਕਿਸੇ ਤਾ ਸਾਦ-ਮੁਰਾਦੇ ਤੇ ਹੋਰਨਾਂ ਦੇ ਭਲਾ ਕਰਨ ਵਾਲੇ ਇਨਸਾਨ ਦੀ ਕਰੋ, ਦੁਨੀਆਂ ਵਿਚ ਕਾਫੀ ਕੁਝ ਪਿਆਰਾਂ ਹੈ, ਜਿਸ ਨੂੰ ਅਪਣਾਉਣ ਵਿਚ ਢਿਲ ਨਹੀ ਕਰਨੀ ਚਾਹੀਦੀ।ਫੋਕੇ ਵਿਖਾਵਿਆਂ ਨੂੰ ਹੀ ਤਿਲਾਂਜਲੀ ਦੇ ਕੇ ਹੀ ਚੰਗੇ ਭਵਿਖ ਦੀ ਉੁਮੀਦ ਕੀਤੀ ਜਾ ਸਕਦੀ ਹੈ।

Send this to a friend