ਜੰਮੂ, 28 ਮਾਰਚ (ਪੀ.ਟੀ.)-ਜੰਮੂ ਦੇ ਸੁੰਦਰਬਨੀ ‘ਚ ਸੀ. ਆਰ. ਪੀ. ਐਫ. ਦੇ ਕੈਂਪ ’ਤੇ ਹਮਲੇ ਤੋਂ ਬਾਅਦ ਅਤਵਾਦੀਆਂ ਅਤੇ ਸੁਰਖਿਆ ਬਲਾਂ ਵਿਚਾਲੇ ਸ਼ੁਰੂ ਹੋਈ ਮੁਠਭੇੜ ਅਜ ਦੇਰ ਸ਼ਾਮ ਖਤਮ ਹੋ ਗਈ ਹੈ। ਸੁਰਖਿਆ ਬਲਾਂ ਨੇ ਮੁਠਭੇੜ ‘ਚ 4 ਅਤਵਾਦੀਆਂ ਨੂੰ ਢੇਰ ਕਰ ਦਿਤਾ। ਅਧਿਕਾਰਿਕ ਸੂਤਰਾਂ ਮੁਤਾਬਕ ਸੀ. ਆਰ. ਪੀ. ਐਫ. ਸੰਤਰੀ ਨੇ ਕੈਂਪ ਨੇੜੇ ਕੁਝ ਸ਼ਕੀ ਹਲਚਲ ਦੇਖਣ ਤੋਂ ਬਾਅਦ ਹਵਾ ‘ਚ ਕੁਝ ਫਾਇਰ ਕੀਤੇ।