ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਦੀਪਾ ਮਲਿਕ ਨੂੰ ਵੱਧਾਈ

ਚੰਡੀਗੜ੍ਹ, 27 ਮਾਰਚ (ਹ.ਸ. ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਆਯੋਜਿਤ 18ਵੇਂ ਕੌਮੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ-2018 ਵਿਚ ਗੋਲਡ ਮੈਡਲ ਜਿੱਤਣ ’ਤੇ ਪੈਰਾ ਅਥਲੀਟ ਦੀਪਾ ਮਲਿਕ ਨੂੰ ਵਧਾਈ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸੂਬੇ ਦੀ ਸਾਰੀ ਬੇਟੀਆਂ ਲਈ ਪ੍ਰੇਰਣਾ ਹਨ। ਸ੍ਰੀ ਮਨੋਹਰ ਲਾਲ ਨੇ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਨ ਆਈ ਦੀਪਾ ਮਲਿਕ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਹਾਲ ਹੀ ਵਿਚ ਦੁਬੰਈ ਵਿਖੇ ਵਰਲਡ ਪੈਰਾ ਅਥਲੈਟਿਕਸ ਗ੍ਰਾਂਡ ਪ੍ਰੀਕਸ ਵਿਚ ਸੋਨਾ ਤਮਗਾ ਜਿੱਤਣ ਲਈ ਵੀ ਦੀਪਾ ਮਲਿਕ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ‘ਮੈਂ ਦੀਪਾ ਮਲਿਕ ਨੂੰ 18ਵੇਂ ਕੌਮੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ-2018 ਅਤੇ ਦੁਬੰਈ ’ਚ ਪੈਰਾ ਅਥਲੈਟਿਕਸ ਗ੍ਰਾਂਡ ਪ੍ਰੀਕਸ ਵਿਚ ਸੋਨਾ ਤਮਗਾ ਜਿੱਤਣ ’ਤੇ ਵਧਾਈ ਦਿੰਦਾਂ ਹਾਂ।’ ਉਨ੍ਹਾਂ ਨੇ ਕਿਹਾ ਕਿ ਸਰਕਾਰ ਸੂਬੇ ਵਿਚ ਖਿਡਾਰੀਆਂ ਨੂੰ ਲਗਾਤਾਰ ਪ੍ਰੇਰਿਤ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਦੇ ਲਈ ਹਾਂ-ਪੱਖੀ ਮਾਹੌਲ ਸਿਰਜਣ ਕਰਨ ਦੇ ਲਈ ਵਚਨਬੱਧ ਹੈ।

Send this to a friend