ਅਮਨਦੀਪ ਹਸਪਤਾਲ ਦੇ ਆਰਐਮ ਐਸਥੈਟਿਕਸ ਵਿਭਾਗ ਵਿਚ ਲਗਾਈ ਵਰਕਸ਼ਾਪ

ਅੰਮ੍ਰਿਤਸਰ, 26 ਮਾਰਚ (ਰਣਜੀਤ ਸਿੰਘ ਹੇਰ)- ਅੱਜ ਦੀ ਨੌਜਵਾਨ ਪੀੜ੍ਹੀ ਖੂਬਸੂਰਤ ਦਿਖਣਾ ਚਾਹੁੰਦੀ ਹੈ ਅਤੇ ਚਿਹਰੇ ਦੀਆਂ ਖੂਬਸੂਰਤੀ ਲਈ ਕੋਸਮੈਸਿਟਕ ਸਰਜਰੀ ਆਦਿ ਵੀ ਕਰਵਾਉਂਦੇ ਹਨ। ਪਰ ਹੁਣ ਇਸ ਲਈ ਸਰਜਰੀ ਤੋਂ ਬਿਨਾਂ ਵੀ ਅਤਿ ਆਧੁਨਿਕ ਤਕਨੀਕ ‘ਫਿਲਰਸ’ ਨੋਨ-ਸਰਜੀਕਲ ਪ੍ਰੋਸੈਸ ਟਰੀਟਮੈਂਟ ਜਰੀਏ ਆਪਣੇ ਚਿਹਰੇ ਨੂੰ ਖੁੂਬਸੂਰਤ ਬਣਾ ਸਕਦੇ ਹਨ। ਇਹ ਪ੍ਰਗਟਾਵਾ ਅਮਨਦੀਪ ਹਸਪਤਾਲ ਦੇ ਆਰਐਮ ਐਸਥੈਟਿਕਸ ਵਿਭਾਗ ਵਿਚ ਵਿਸ਼ੇਸ਼ ਤੌਰ ਤੇ ਇਸ ਸਬੰਧੀ ਵਰਕਸ਼ਾਪ ਲਗਾਉਣ ਪਹੁੰਚੇ ਡਾ. ਕੁਲਦੀਪ ਸਿੰਘ ਸੀਨੀਅਰ ਕੰਸਲਟੰਟ ਅਪੋਲੋ ਕੋਸਮੈਸਿਟਕ ਕਲੀਨਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਟਰੀਟਮੈਂਟ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਜਾਂ ਔਰਤ ਲਈ ਨਹੀਂ ਹਨ। ਉਨ੍ਹਾਂ ਕਿਹਾ ਕਿ ਅਕਸਰ ਹੀ 30 ਸਾਲ ਦੀ ਉਮਰ ਤੋਂ ਘੱਟ ਦੇ ਵਿਅਕਤੀ/ਔਰਤ ਵਿਚ ਅੱਖਾਂ ਹੇਠ ਕਾਲਾਪਨ, ਹੱਸਣ ਦੇ ਕਾਰਨ ਚਿਹਰੇ ਤੇ ਮਾਸ ਢਿੱਲਾ ਪੈਣਾ ਜਾਂ ਨੱਕ ਟੇਢਾ ਤੇ ਥੋੜਾ ਛੋਟਾ-ਵੱਡਾ ਹੋਣਾ ਆਦਿ ਨੂੰ ਦਰੁਸਤ ਕਰਨ ਲਈ ਇਹ ਟਰੀਟਮੈਂਟ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਹ ਟਰੀਟਮੈਂਟ ਕਰੀਬ 45 ਮਿੰਟ ਵਿਚ ਮੁਕੰਮਲ ਹੋ ਜਾਂਦਾ ਹੈ। ਉਨ੍ਹਾਂ ਇਕ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੀਤੇ ਦਿਨ ਉਨ੍ਹਾਂ ਕੋਲ ਇਕ ਮਰੀਜ ਆਇਆ ਸੀ, ਜਿਸ ਦਾ ਵਿਆਹ ਸੀ ਤੇ ਉਸ ਨੱਕ ਟੇਢਾ ਸੀ। ਉਸ ਮਰੀਜ ਦਾ ਇਸ ਤਕਨੀਕ ਨਾਲ ਸਫਲਤਾ ਪੂਰਵਕ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਇਥੇ ਇਸ ਵਰਕਸ਼ਾਪ ਦੌਰਾਨ ਟਰੀਟਮੈਂਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਈ ਮਰੀਜਾਂ ਦਾ ਸਫਲਤਾ ਪੂਰਵਕ ਇਲਾਜ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਹਸਪਤਾਲ ਤੋਂ ਡਾ. ਰਵੀ ਮਹਾਜਨ ਵੀ ਮੌਜੂਦ ਸਨ।

Send this to a friend