ਅਟਾਰੀ, 11 ਫਰਵਰੀ (ਪੀ.ਟੀ.)-ਕਸਟਮ ਡਿਊਟੀ ਅਤੇ ਖੁਫੀਆ ਟੀਮ ਨੇ ਪਾਕਿਸਤਾਨ ਤੋਂ ਆਈ ਮਾਲਗ¤ਡੀ ‘ਚੋਂ ਮੰਗਲਵਾਰ ਨੂੰ ਸਵੇਰੇ ਇ¤ਥੇ ਕੌਮਾਂਤਰੀ ਸਰਹੱਦ ’ਤੇ ਸਾਢੇ 11 ਕਿੱਲੋਗ੍ਰਾਮ ਹੈਰੋਇਨ, 34 ਕਾਰਤੂਸ ਅਤੇ ਕਰੀਬ 150 ਗ੍ਰਾਮ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਕਸਟਮ ਡਿਊਟੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਲਗੱਡੀ ਬੀਤੀ ਰਾਤ ਪਾਕਿਸਤਾਨ ਤੋਂ ਆਈ ਸੀ ਅਤੇ ਜਦੋਂ ਇਸ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਇਸ ’ਚੋਂ ਇਹ ਬਰਾਮਦਗੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਮਾਲਗੱਡੀ ’ਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੁੰਦੀ ਰਹੀ ਹੈ। ਪਾਕਿਸਤਾਨ ਨਾਲ ਵਪਾਰ ਦੇ ਸਿਲਸਿਲੇ ’ਚ ਸ਼ੁਰੂ ਕੀਤੀ ਗਈ ਇਸ ਮਾਲਗੱਡੀ
’ਚ ਸਰਹੱਦੋਂ ਪਾਰ ਬੈਠੇ ਤਸਕਰ ਅਕਸਰ ਨਸ਼ੀਲੇ ਪਦਾਰਥਾਂ ਨੂੰ ਭਾਰਤ ’ਚ ਭੇਜਣ ਦੀ ਕੋਸਿਸ਼ ਕਰਦੇ ਹਨ।



