Skip to content
Independent perspectives. Global stories.
BREAKING

ਕੌਮਾਂਤਰੀ ਓਲੰਪਿਕ ਕਮੇਟੀ ਨੇ ਭਾਰਤ ਤੋਂ ਪਾਬੰਦੀ ਹਟਾਈ

Share this story

image ਨਵੀਂ ਦਿੱਲੀ, 11 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਦਾਗੀ ਅਧਿਕਾਰੀਆਂ ਤੇ ਸਰਕਾਰੀ ਦਖਲ ਕਾਰਨ ਓਲੰਪਿਕ ’ਚੋਂ ਬਾਹਰ ਕੀਤੇ ਗਏ ਭਾਰਤ ਤੋਂ ਕੌਮਾਂਤਰੀ ਓਲਿੰਪਕ ਕਮੇਟੀ (ਆਈ.ਓ.ਸੀ.) ਨੇ ਪਾਬੰਦੀ ਹਟਾ ਦਿੱਤੀ ਹੈ। ਭਾਰਤੀ ਓਲੰਪਿਕ ਸੰਘ (ਆਈ.ਓ. ਏ.) ਦੀਆਂ ਨਵੇਂ ਸਿਰੇ ਤੋਂ ਚੋਣਾਂ ਹੋਣ ਤੋਂ ਕੁਝ ਦਿਨ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਆਈ. ਓ. ਸੀ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਸੋਚੀ ‘ਚ ਅੱਜ ਹੋਏ ਐਡਹਾਕ ਦੀ ਮੀਟਿੰਗ ’ਚ ਆਈ. ਓ. ਸੀ ਦੇ ਐਗਜ਼ੈਕਟਿਵ ਬੋਰਡ ਨੇ ਭਾਰਤ ਦੀ ਨੈਸ਼ਨਲ ਉਲੰਪਿਕ ਕਮੇਟੀ ਭਾਰਤੀ ਉਲੰਪਿਤ ਸੰਘ ਨੂੰ ਮੁੜ ਉਲੰਪਿਕ ’ਚ ਸ਼ਾਮਿਲ ਕਰ ਲਿਆ ਗਿਆ ਹੈ। ਆਈ. ਓ. ਏ. ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਦ¤ਸਿਆ ਕਿ ਆਈ. ਓ. ਸੀ. ਨੇ ਸਾਨੂੰ

ਫੋਨ ‘ਤੇ ਦ¤ਸਿਆ ਕਿ ਭਾਰਤ ‘ਤੇ ਲ¤ਗੀ ਪਾਬੰਦੀ ਹਟਾ ਲਈ ਗਈ ਹੈ। ਇਹ ਫੈਸਲਾ ਚੋਣਾਂ ਦੌਰਾਨ ਮੌਜੂਦ ਰਹੇ ਆਈ. ਓ. ਸੀ. ਦੇ ਮੈਂਬਰ ਰੋਬਿਨ ਮਿਸ਼ੇਲ ਦੀ ਅਗਵਾਈ ’ਚ 3 ਅਬਜ਼ਰਵਰਾਂ ਦੇ ਭਾਰਤ ਤੋਂ ਰਵਾਨਾ ਹੋਣ ਤੋਂ ਬਾਅਦ ਲਿਆ ਗਿਆ ਹੈ।

WRITTEN BY