ਮਾਨਸਾ, 24 ਮਾਰਚ (ਵਕੀਲ ਬਾਂਸਲ)-ਸੀ.ਪੀ.ਆਈ. ਐਮ. ਦੇ ਕੇਂਦਰੀ ਆਗੂ ਤੇ ਮੈਂਬਰ ਪਾਰਲੀਮੈਂਟ ਕਾ. ਮੁਹੰਮਦ ਸਲੀਮ ਦਾ ਮਾਨਸਾ ਆਉਣ ਤੇ ਸੀ.ਪੀ.ਆਈ. ਐਮ. ਦੇ ਵਰਕਰਾਂ ਨੇ ਪਾਰਟੀ ਦੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉਡਤ ਦੀ ਅਗਵਾਈ ਵਿੱਚ ਜੋਰਦਾਰ ਸਵਾਗਤ ਕੀਤਾ। ਕਾ. ਮੁਹੰਮਦ ਸਲੀਮ ਮੈਂਬਰ ਪਾਰਲੀਮੈਂਟ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੀ 10ਵੀਂ ਡੈਲੀਗੇਟ ਕਾਨਫਰੰਸ ਵਿੱਚ ਸੀ.ਪੀ.ਆਈ. ਐਮ. ਦੀ ਕੇਂਦਰੀ ਕਮੇਟੀ ਵੱਲੋਂ ਭਰਾਤਰੀ ਸੰਦੇਸ਼ ਦੇਣ ਲਈ ਵਿਸ਼ੇਸ਼ ਤੌਰ ਤੇ ਮਾਨਸਾ ਪਹੁੰਚੇ ਸਨ।
ਇਸ ਮੌਕੇ ਤੇ ਸੀ.ਪੀ.ਆਈ. ਐਮ. ਦੇ ਵਰਕਰਾਂ ਨੇ ਮਾਨਸਾ ਤਿੰਨ ਕੋਨੀ ਤੇ ਇਕੱਠੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਫਿਰ ਮੋਟਰ ਸਾਈਕਲਾਂ, ਆਟੋਆਂ ਦੇ ਕਾਫਲੇ ਦੇ ਰੂਪ ਵਿੱਚ ਨਾਅਰੇਬਾਜੀ ਕਰਦੇ ਹੋਏ ਉਨ੍ਹਾਂ ਨੂੰ ਕਾਨਫਰੰਸ ਹਾਲ ਤੱਕ ਲੈ ਕੇ ਗਏ। ਇਸ ਮੌਕੇ ਤੇ ਕਾ. ਮੁਹੰਮਦ ਸਲੀਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਮੋਦੀ ਦੀ ਅਗਵਾਈ ਵਿੱਚ ਉਭਰਿਆ ਫਾਸੀਵਾਦ ਲੋਕਤੰਤਰੀ ਕਦਰਾਂ ਕੀਮਤਾਂ ਦਾ ਹਨਨ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੇ ਵਿੱਚ ਮਜਦੂਰ ਜਮਾਤ ਦੇ ਫਲਾਸਫਰ ਅਤੇ ਰਹਿਨੁਮਾ ਕਾ. ਲੈਨਨ ਦੀ ਮੂਰਤੀ ਤੋੜਨਾ, ਤਾਮਿਲਨਾਡੂ ਦੇ ਵਿੱਚ ਪੇਰੀਅਰ ਦੀ ਮੂਰਤੀ ਤੋੜਨਾ, ਯੂ.ਪੀ. ਦੇ ਵਿੱਚ ਬੀ.ਆਰ. ਅੰਬੇਦਕਰ ਦੀ ਮੂਰਤੀ ਤੋੜਨਾ ਅਤੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਤੋੜਨਾ ਦੱਸਦਾ ਹੈ ਕਿ ਆਰ.ਐਸ.ਐਸ. ਲੋਕ ਮਾਨਵਤਾ ਦੇ ਹੀਰੋ ਰਹੇ ਇਹਨਾਂ ਵਿਦਵਾਨਾਂ ਤੇ ਸਖਸ਼ੀਅਤਾਂ ਦੀਆਂ ਵਿਚਾਰ ਧਾਰਾਵਾਂ ਤੋਂ ਡਰੀ ਹੋਈ ਹੈ ਅਤੇ ਆਪਣੀ ਤੰਗ ਨਜਰੀਏ ਵਾਲੀ ਅਤੇ ਲੋਕ ਵਿਰੋਧੀ ਵਿਚਾਰਧਾਰਾ ਦੇਸ਼ ਤੇ ਥੋਪਣਾ ਚਾਹੁੰਦੀ ਹੈ। ਇਸ ਮੌਕੇ ਤੇ ਸੀ.ਪੀ.ਆਈ. ਐਮ. ਦੇ ਕੇਂਦਰੀ ਕਮੇਟੀ ਮੈਂਬਰ ਕਾ. ਵਿਜੇ ਮਿਸ਼ਰਾ, ਜਿਲ੍ਹਾ ਸਕੱਤਰ ਕੁਲਵਿੰਦਰ ਉਡਤ ਕਾ. ਸਵਰਨਜੀਤ ਦਲੇਉਂ, ਕਾ. ਕਰਨੈਲ ਸਿੰਘ ਭੀਖੀ, ਕਾ. ਨਛੱਤਰ ਸਿੰਘ ਢੈਪਈ, ਕਾ. ਬਲਦੇਵ ਸਿੰਘ ਬਾਜੇਵਾਲਾ, ਕਾ. ਰਜਿੰਦਰ ਸਿੰਘ ਹੀਰੇਵਾਲਾ, ਕਾ. ਰਾਜ ਕੁਮਾਰ ਗਰਗ, ਕਾ. ਬਲਵੀਰ ਸਿੰਘ ਭੀਖੀ, ਕਾ. ਤੇਜਾ ਸਿੰਘ ਹੀਰਕੇ, ਕਾ. ਦਰਸ਼ਨ ਸਿੰਘ ਧਲੇਵਾਂ, ਕਾ. ਅਮਰਜੀਤ ਸਿੰਘ ਖੋਖਰ, ਕਾ. ਹਰਨੇਕ ਸਿੰਘ ਖੀਵਾ, ਕਾ. ਸੁਰੇਸ਼ ਕੁਮਾਰ, ਕਾ. ਰਾਜੂ ਗੋਸਵਾਮੀ, ਟਰੇਡ ਯੂਨੀਅਨ ਆਗੂ ਪ੍ਰਦੀਪ ਖੋਖਰ, ਬਲਤੇਜ ਸਿੰਘ ਮਾਨਸਾ, ਭੋਲਾ ਸਿੰਘ ਮਾਨਸਾ, ਜਗਰੂਪ ਮਾਨਸਾ, ਲਾਭ ਸਿੰਘ ਮਾਨਸਾ, ਕਾਲਾ ਖਾਂ ਭੰਮੇ, ਅਵਿਨਾਸ਼ ਕੌਰ ਮਾਨਸਾ, ਨਿਰਮਲ ਸਿੰਘ ਬੱਪੀਆਣਾ ਆਦਿ ਵੀ ਹਾਜ਼ਰ ਸਨ।