ਪਟਨਾ, ਨਵੀਂ ਦਿੱਲੀ, 15 ਜੁਲਾਈ (ਵਿਸ਼ਵ ਵਾਰਤਾ)-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਜ਼ੁਬਾਨ ਸੰਭਾਲ ਕੇ ਬੋਲਣ ਦੀ ਨਸੀਹਤ ਦਿੱਤੀ ਹੈ।ਨਿਤੀਸ਼ ਨੇ ਕਿਹਾ ਕਿ ਜੇਕਰ ਇਕ ਭਾਈਚਾਰੇ ਦੀਆਂ ਮਹਿਲਾਵਾਂ ਬੁਰਕਾ ਪਹਿਨਦੀਆਂ ਹਨ ਤਾਂ ਕਿਸੇ ਨੂੰ ਉਸ ‘ਤੇ ਇਤਰਾਜ਼ ਕਿਉਂ ਹੈ, ਹਿੰਦੂ ਮਹਿਲਾਵਾਂ ਵੀ ਆਪਣੇ ਸਿਰ ਨੂੰ ਢਕਣ ਦੇ ਸਿਸਟਮ ਦਾ ਪਾਲਣ ਕਰਦੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਸੱਤਾ ਵਿਚ ਹੁੰਦੇ ਹੋ ਤਾਂ ਕ੍ਰਿਪਾ ਕਰਕੇ ਦੂਸਰੇ ਧਰਮਾਂ ਦਾ ਸਨਮਾਨ ਕਰਨਾ ਸਿੱਖੋ ਅਤੇ ਆਪਣੀ ਮਰਿਯਾਦਾ ਵਿਚ ਰਹੋ। ਮੋਦੀ ਨੇ ਪੁਨੇ ਵਿਚ ਐਤਵਾਰ ਨੂੰ ਕਿਹਾ ਸੀ ਕਿ ਚੋਣ ਨੇੜੇ ਆਉਂਦੇ ਹੀ ਕਾਂਗਰਸ ਧਰਮ ਨਿਰਪੱਖਤਾ ਦਾ ਬੁਰਕਾ ਲੈ ਲੈਂਦੀ ਹੈ।ਨਿਤੀਸ਼ ਨੇ ਉਸੇ ਬਿਆਨ ਦੇ ਵਿਰੋਧ ਵਿਚ ਇਹ ਟਿੱਪਣੀ ਕੀਤੀ ਹੈ। ਨਿਤੀਸ਼ ਕੁਮਾਰ ਮੋਦੀ ਦੇ ਧੁਰ ਵਿਰੋਧੀ ਰਹੇ ਹਨ। ਜਦੋਂ ਮੋਦੀ ਨੂੰ ਭਾਜਪਾ ਦੀ ਚੋਣ ਮੁਹਿੰਮ ਕਮੇਟੀ ਦਾ ਮੁਖੀ ਬਣਾਇਆ ਸੀ ਤਾਂ ਜੇ.ਡੀ.ਯੂ ਨੇ ਭਾਜਪਾ ਨਾਲ 15 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ ਸੀ। ਐਨ.ਡੀ.ਏ ਤੋਂ ਵੱਖ ਹੋਣ ਤੋਂ ਬਾਅਦ ਹੀ ਜੇ.ਡੀ.ਯੂ ਨੇਤਾ ਮੋਦੀ ‘ਤੇ ਹਮਲਾ ਕਰ ਰਹੇ ਹਨ।ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਅਜੇ ਮਾਕਨ ਨੇ ਕਿਹਾ ਕਿ ਸੰਪ੍ਰਦਾਇਕਤਾ ਦੀ ਨੰਗਨਤਾ ਨਾਲੋਂ ਤਾਂ ਚੰਗਾ ਧਰਮਨਿਰਪੱਖਤਾ ਦਾ ਬੁਰਕਾ ਹੈ। ਧਰਮ ਨਿਰਪੱਖਤਾ ਦੇਸ਼ ਨੂੰ ਜੋੜਦੀ ਹੈ ਨਾ ਕਿ ਤੋੜਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਗੁਜਰਾਤ ਦੀ ਉਪਲੱਬਧੀਆਂ ‘ਤੇ ਸਵਾਲ ਖੜ੍ਹੇ ਕਰਦੇ ਹੋਏ ਮਾਕਨ ਨੇ ਕਿਹਾ ਕਿ ਸਾਲ 2011-12 ਵਿਚ ਸਿੱਖਿਆ ਦੇ ਖੇਤਰ ਵਿਚ ਖਰਚ ਕਰਨ ਵਾਲੇ ਰਾਜਾਂ ਵਿਚ ਗੁਜਰਾਤ 14ਵੇਂ ਸਥਾਨ ‘ਤੇ ਹੈ। ਗੁਜਰਾਤ 13 ਰਾਜਾਂ ਨਾਲੋਂ ਪਿੱਛੇ ਕਿਉਂ ਹੈ? ਮੋਦੀ ਦੇ ਉਸ ਬਿਆਨ ‘ਤੇ ਉਲਟਾ ਵਾਰ ਕਰਦਿਆਂ ਥਰੂਰ ਨੇ ਟਵਿੱਟ ਕੀਤਾ ਕਿ ਨਫ਼ਰਤ ਦੀ ਖਾਕੀ ਪਹਿਨਣ ਨਾਲੋਂ ਚੰਗਾ ਹੈ ਧਰਮਨਿਰਪੱਖਤਾ ਦਾ ਬੁਰਕਾ ਪਹਿਨਣਾ।
ਮੋਦੀ ਜ਼ੁਬਾਨ ਸੰਭਾਲ ਕੇ ਬੋਲਣ : ਨਿਤੀਸ਼ ਕੁਮਾਰ



