ਬਾਡਮੇਰ, 15 ਜੁਲਾਈ (ਵਿਸ਼ਵ ਵਾਰਤਾ)-ਹਵਾਈ ਸੈਨਾ ਦਾ ਲੜਾਕੂ ਜਹਾਜ਼ ‘ਮਿਗ-21’ ਇਕ ਵਾਰ ਫਿਰ ਅੱਜ ਦੁਰਘਟਨਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਪਾਇਲਟ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨੀ ਸੀਮਾ ਨੇੜੇ ਸਥਿਤ ਫਾਰਵਰਡ ਏਅਰਬੇਸ ਉਤਰਲਾਈ ਵਿਚ ਪ੍ਰੀਖਣ ਉਡਾਨ ਦੌਰਾਨ ਇਹ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਜਹਾਜ਼ ਲੈਂਡ ਕਰਦੇ ਸਮੇਂ ਸਵੇਰੇ 7.30 ਵਜੇ ਹੋਇਆ। ਦੁਰਘਟਨਾ ਦੇ ਬਾਰੇ ਵਿਚ ਕੋਰਟ ਆਫ਼ ਇਨਕੁਆਰੀ ਦੇ ਆਦੇਸ਼ ਦਿੱਤੇ ਗਏ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਇਸ ਦੀ ਤਕਨੀਕ ਵਿਚ ਹੀ ਕੁਝ ਖਾਮੀ ਹੈ, ਜਿਸ ਕਾਰਨ ਇਹ ਲੜਾਕੂ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।



