ਅਮਰਗੜ੍ਹ, 23 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਸ਼੍ਰੋਮਣੀ ਅਕਾਲੀ ਦਲ਼ (ਬ) ਦੇ ਸਿਪਾਹਸਲਾਰ ਅਤੇ ਦਰਵੇਸ਼ ਸਿਆਸਤਦਾਨ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ ਦਲ਼ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੋਮਣੀ ਅਕਾਲੀ ਦਲ਼ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੁਆਰਾ ਜਿਲ੍ਹਾ ਪ੍ਰਧਾਨ (ਦਿਹਾਤੀ) ਨਿਯੁਕਤ ਕਰਨ ’ਤੇ ਪਿੰਡ ਚੌਂਦਾ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਝੂੰਦਾਂ ਦਾ ਵਿਸ਼ੇਸ ਸਨਮਾਨ ਕਰਦਿਆਂ ਉਨ੍ਹਾਂ ਦਾ ਮੁੰਹ ਮਿੱਠਾ ਕਰਵਾਇਆ ਗਿਆ।ਇਸ ਮੌਕੇ ਜਗਦੇਵ ਸਿੰਘ ਜੱਗੀ ਪ੍ਰਧਾਨ ਕੋ: ਸੁਸਾਇਟੀ , ਮਨੋਹਰ ਲਾਲ ਆੜ੍ਹਤੀ, ਹਰਜਿੰਦਰ ਸਿੰਘ ਬਿੱਲੁ, ਗਗਨਦੀਪ ਸਿੰਘ, ਗੁਰਨਾਮ ਸਿੰਘ, ਹਰਨਾਮ ਸਿੰਘ, ਤਾਰਾ ਸਿੰਘ, ਜਗਤਾਰ ਸਿੰਘ, ਮਾ. ਸ਼ੇਰ ਸਿੰਘ, ਜ਼ੋਰਾ ਸਿੰਘ, ਸੰਭੂ ਸਿੰਘ, ਹਰਦੇਵ ਸਿੰਘ, ਹਾਕਮ ਸਿੰਘ, ਗੁਰਬਚਨ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਜਗਦੀਸ਼ ਸਿੰਘ, ਨਿਰਭੈ ਸਿੰਘ, ਰਣਧੀਰ ਸਿੰਘ ਅਤੇ ਅੰਮ੍ਰਿਤ ਸਿੰਘ ਆਦਿ ਨੇ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ।