ਸ਼ਰਾਰਤੀ ਅਨਸਰਾਂ ਨੇ ਘਰ ਅੱਗੇ ਖੜੀ ਕਾਰ ਨੂੰ ਲਗਾਈ ਅੱਗ

ਭਵਾਨੀਗੜ, 23 ਮਾਰਚ (ਇਕਬਾਲ ਬਾਲੀ)- ਸ਼ਹਿਰ ਦੀ ਅਨਾਜ ਮੰਡੀ ਵਿੱਚ ਸਬਜੀ ਮੰਡੀ ਆੜਤੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਦੇ ਘਰ ਅੱਗੇ ਖੜੀ ਉਸ ਦੇ ਲੜਕੇ ਦੀ ਕਾਰ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਕਾਰ ਦੇ ਮਾਲਕ ਹੈਪੀ ਸ਼ਰਮਾਂ ਪੁੱਤਰ ਦੇਸ ਰਾਜ ਸ਼ਰਮਾਂ ਵਾਸੀ ਅਨਾਜ ਮੰਡੀ ਭਵਾਨੀਗੜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਕਾਰ ਹਰ ਰੋਜ ਦੀ ਤਰਾਂ ਉਸ ਦੇ ਘਰ ਦੇ ਬਾਹਰ ਖੜੀ ਸੀ ਕਿ ਸ਼ੁੱਕਰਵਾਰ ਸਵੇਰੇ ਲੱਗਭੱਗ 4 ਕੁ ਵਜੇ ਉਹਨਾਂ ਦੇ ਗੁਆਂਢੀ ਨੇ ਉਸਦੀ ਗੱਡੀ ਨੂੰ ਅੱਗ ਲੱਗਣ ਦੀ ਇਤਲਾਹ ਦਿੱਤੀ ਜਿਸਤੋਂ ਬਾਅਦ ਉਹਨਾਂ ਉਠ ਕੇ ਬਾਹਰ ਦੇਖਿਆ ਤਾਂ ਉਸਦੀ ਗੱਡੀ ਅੱਗ ਦੀਆਂ ਲਪਟਾਂ ਵਿਚ ਘਿਰੀ ਹੋਈ ਸੀ। ਉਹਨਾਂ ਗੁਆਂਢੀਆਂ ਦੀ ਮੱਦਦ ਨਾਲ ਪਾਣੀ ਅਤੇ ਮਿੱਟੀ ਪਾ ਕੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਦਾ ਅਗਲਾ ਬਹੁਤਾ ਹਿੱਸਾ ਅੱਗ ਦੀ ਭੇਂਟ ਚੜ ਚੁੱਕਾ ਸੀ। ਉਹਨਾਂ ਦੱਸਿਆ ਕਿ ਕਾਰ ਕੋਲ ਪੈਟਰੋਲ ਦੀ ਅੱਧੀ ਤੋਂ ਜਿਆਦਾ ਖਾਲੀ ਇੱਕ ਬੋਤਲ ਵੀ ਮਿਲੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸੇ ਵਿਅਕਤੀ ਵੱਲੋਂ ਕਾਰ ਨੂੰ ਪੈਟਰੋਲ ਪਾ ਕੇ ਫੂਕਿਆ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਥਾਣਾ ਮੁੱਖੀ ਭਵਾਨੀਗੜ ਇੰਸਪੈਕਟਰ ਚਰਨਜੀਵ ਲਾਂਬਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਘਟਨਾ ਨੂੰ ਲੈ ਕੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Send this to a friend