ਤਰਨ ਤਾਰਨ, 23 ਮਾਰਚ (ਕੇ.ਐਸ.ਆਹਲੂਵਾਲੀਆ, ਹਰਜੀਤ ਖਾਰਾ)- ਚੰਡੀਗੜ੍ਹ ਆਫ ਪੰਜਾਬ ਜਰਨਲਿਸਟ ਯੂਨੀਅਨ ਪ੍ਰੈਸ ਕਲੱਬ ਵਲੋੱ ਇੱਕ ਮੰਚ ਤੇ ਇਕੱਠੇ ਹੋ ਕੇ ਇਰਾਕ ਵਿਚ ਮਾਰੇ ਗਏ 39 ਨੌਜਵਾਨਾਂ ਨੂੰ ਸਮੂਹ ਪੱਤਰਕਾਰਾਂ ਵੱਲੋ ਸਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਇੰਚਾਰਜ ਮਾਝਾ ਜੋਨ ਯੂਨੀਅਨ ਦੇ ਆਗੂ ਕੇ.ਐਸ ਆਹਲੂਵਾਲੀਆ ਨੇ ਕਿਹਾ ਪੱਤਰਕਾਰੀ ਦੇ ਖੇਤਰ ਵਿਚ ਕੁਝ ਜਾਅਲੀ ਵਿਅਕਤੀ ਘੁਸਪੈਠ ਕਰ ਆਏ ਹਨ, ਜ਼ੋ ਖ਼ਬਰ ਲਿਖਣਾ ਤੱਕ ਨਹੀ ਜਾਣਦੇ ਉਹ ਜਆਲੀ ਪੱਤਰਕਾਰ ਬਣ ਕੇ ਲੋਕਾਂ ਨੁੰ ਬਲੈਕਮੇਲ ਕਰਦੇ ਹਨ ਕੇ.ਐਸ.ਆਹਲੂਵਾਲੀਆ ਨੇ ਕਿਹਾ ਬਲੈਕਮੇਲਰ, ਪੀਲੀ ਪੱਤਰਕਾਰੀ ਕਰਨ ਵਾਲਿਆ ਨੁੰ ਬਖਸਿਆ ਨਹੀ ਜਾਵੇਗਾ।ਜਿਲ੍ਹਾ ਤਰਨ ਤਾਰਨ ਦੇ ਸਮੂਹ ਬਲਾਕਾਂ, ਤਹਿਸੀਲਾਂ ਤੇ ਜਿਲ੍ਹੇ ਦੇ ਪੁਰਾਣੇ ਤੇ ਨਵੇਂ ਅਸਲੀ ਪੱਤਰਕਾਰਾਂ ਦੀ ਇੱਕ ਹੰਗਾਮੀ ਮੀਟਿੰਗ ਮਾਡਰਨ ਪੈਲੇਸ ਵਿਖੇ ਹੋਈ, ਜਿਸ ਵਿਚ ਭਾਰੀ ਪੱਤਰਕਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਜਸਮੇਲ ਸਿੰਘ ਚੀਦਾ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਸਾਰੀਆਂ ਜਥੇਬੰਧੀਆਂ ਇੱਕ ਹੋ ਗਈਆ ਹਨ। ਉਹਨਾਂ ਕਿਹਾ ਅੱਜ ਜਿਲ੍ਹੇ ਭਰ ਚੋ’ ਵੱਖ-ਵੱਖ ਅਖ਼ਬਾਰਾਂ ਅਤੇ ਚੈਂਨਲਾਂ ਦੇ ਪੱਤਰਕਾਰਾਂ ਨੂੰ ਇੱਕਠਿਆ ਬੈਠਿਆ ਵੇਖ ਕੇ ਬਹੁਤ ਖੁਸ਼ੀ ਹੋਈ ਹੈ। ਸਿਆਣੇ ਕਹਿੰਦੇ ਹਨ ਇੱਕ ਇੱਕ ਗਿਆਰਾਂ ਹੋ ਜਾਂਦੇ ਹਨ। ਉਹਨਾ ਕਿਹਾ ਕੁਝ ਪੱਤਰਕਾਰ ਜਿਨ੍ਹਾ ਕੋਲ ਕੋਈ ਅਥਾਰਟੀ ਲੈਂਟਰ ਨਹੀ ਆਪਣੇ ਵਾਹਨਾ ਅੱਗੇ ਪਰੈਸ ਸ਼ਬਦ ਲਿਖਾਈ ਫਿਰਦੇ ਹਨ। ਇਸ ਮੌਕੇ ਝਬਾਲ ਤੋਂ ਆਏ ਪੱਤਰਕਾਰ ਨਰਿੰਦਰ ਸਿੰਘ ਨੇ ਕਿਹਾ ਕੁਝ ਐਸੇ ਪੀਲੇ ਪੱਤਰਕਾਰ ਜਿੰਨਾਂ ਨੂੰ ਨਾ ਲਿਖਣਾ ਆਉਦਾ ਹੈ ਨਾ ਸਵਾਲ ਪੁੱਛਣਾ ਆਉਦਾ ਹੈ, ਇੰਟਰਨੈਟ ਤੇ ਫੇਸਬੁੱਕ ਤੇ ਖ਼ਬਰ ਪਾ ਕੇ ਕਹਿੰਦੇ ਹਨ ਕਿ ਅਸੀ ਪੱਤਰਕਾਰ ਹਾਂ, ਸਿਰਫ ਆਪਣਾ ਧੰਦਾ ਚਮਕਾਉਣ ਲਈ ਜਆਲੀ ਪੱਤਕਰਕਾਰੀ ਫੀਤਾ ਲਗਾਈ ਫਿਰਦੇ ਹਨ। ਚੋਹਲਾ ਸਾਹਿਬ ਤੋ ਆਏ ਹਰਜਿੰਦਰ ਸਿੰਘ ਰਾਏ ਨੇ ਕਿਹਾ ਕਿ ਇਹੋ ਜਿਹੇ ਪੱਤਰਕਾਰਾਂ ਤੋ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।ਇਸ ਮੋਕੇ ਆਖੀਰ ਤੇ ਇੰਚਾਰਜ ਮਾਝਾ ਜ਼ੋਨ ਕੇ.ਐਸ.ਆਹਲੂਵਾਲੀਆਂ ਨੇ ਕਿਹਾ ਕਿ ਸਾਡੀ ਯੂਨੀਅਨ ਬਹੁਤ ਜਲਦੀ ਇੱਕ ਪੱਤਰਕਾਰ ਵਰਕਸ਼ਾਪ ਲਗਾ ਰਹੀ ਹੈ ਜਿਸ ਵਿਚ ਪ੍ਰਸ਼ਾਸ਼ਨ ਤੇ ਮੋਹਤਬਰ ਵਿਅਕਤੀਆ ਨੂੰ ਬੁਲਾਇਆ ਜਾਵੇਗਾ ਤੇ ਉਸ ਵਿਚ ਦੱਸਿਆ ਜਾਵੇਗਾ ਕਿ ਖ਼ਬਰ ਦਾ ਕੋਈ ਪੈਸਾ ਨਹੀ ਲੱਗਦਾ ਉਨ੍ਹਾ ਨੇ ਕਿਹਾ ਇਸ਼ਤਿਹਾਰ ਤੋਂ ਇਲਾਵਾ ਹਰ ਚੀਜ ਫਰੀ ਹੁੰਦੀ ਹੈ।ਇਸ ਕਰਕੇ ਕੋਈ ਤੁਹਾਡੇ ਕੋਲੋ ਖ਼ਬਰ ਦੇ ਪੈਸੇ ਮੰਗਦਾ ਹੈ ਤਾਂ ਉਹ ਜਾਅਲੀ ਪੱਤਰਕਾਰ ਹੈ ਉਸ ਬਾਰੇ ਪ੍ਰਸ਼ਾਸ਼ਨ ਨੁੰ ਅਤੇ ਪ੍ਰਧਾਨ ਨੁੰ ਸੂਚਿਤ ਕਰੋ ਤਾ ਕਿ ਇਨ੍ਹਾਂ ਜਾਅਲੀ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਇਸ ਮੋੱਕੇ ਜ਼ਸਪਾਲ ਸਿੰਘ ਜੱਸੀ, ਰਾਜਵਿੰਦਰ ਸਿੰਘ ਰਾਜੂ, ਹਰਜੀਤ ਸਿੰਘ ਖਾਰਾ, ਗੁਰਬਖਸ਼ ਪੁਰੀ, ਜਸਬੀਰ ਸਿੰਘ ਲੱਡੂ, ਮਨਜੀਤ ਸਿੰਘ ਚੋਹਲਾ, ਰਾਕੇਸ਼ ਕੁਮਾਰ ਚੋਹਲਾ, ਬਲਵਿੰਦਰ ਸਿੰਘ, ਮਨਜੀਤ ਸਿੰਘ ਨੰਬਰਦਾਰ, ਹਰਵਿੰਦਰ ਸਿੰਘ, ਧਰਮਵੀਰ ਸਿੰਘ ਮਲਹਾਰ, ਧਰਮ ਸਿੰਘ ਪੰਨੂ, ਰਮਨ ਕੁਮਾਰ, ਗਲਹੋਤਰਾ ਸਾਹਿਬ, ਲਵਲੀ ਸੈਮਸਿੰਗ ਵਾਲਾ, ਬਲਦੇਵ ਸਿੰਘ ਪੰਨੂ, ਮਨਦੀਪ ਸਿੰਘ ਰਾਜਨ, ਕੁਲਜੀਤ ਸਿੰਘ ਹਨੀ, ਜਿਲ੍ਹੇ ਦੇ ਸਮੂਹ ਪੱਤਰਕਾਰਾ ਭਾਈਚਾਰਾ ਹਾਜ਼ਰ ਸਨ।