ਮਾਨਸਾ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਖਾਲਸਾ ਕਾਲਜ ਪਟਿਆਲਾ ਵਿਖੇ ਪੰਜਾਬੀ ਮੀਡੀਆ ਅਕੈਡਮੀ ਵੱਲੋਂ 6ਵਾਂ ਪੰਜਾਬੀ ਮੀਡੀਆ ਪੁਰਸਕਰਾ 2018 ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੈਂਬਰ ਰਾਜ ਸਭਾ ਸ. ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਰਖੜਾ, ਡਾ. ਰੂਪ ਸਿੰਘ, ਡਾ. ਧਰਮਿੰਦਰ ਸਿੰਘ ਉਭਾ, ਸ. ਅਮਰੀਕ ਸਿੰਘ ਕੂਨਰ ਐਮ.ਡੀ. ਅਕਾਲ ਚੈਨਲ, ਸ. ਜਗਜੀਤ ਸਿੰਘ ਦਰਦੀ ਮੁੱਖ ਸੰਪਾਦਕ ਚੜ੍ਹਦੀ ਕਲਾ ਅਤੇ ਹੋਰ ਉਘੀ ਸਖਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਵਿਧਾਉਂਦੇ ਹੋਏ ਪੰਜਾਬ ਦੇ ਉਘੇ ਪੱਤਰਕਾਰ ਤੇ ਸਖਸੀਅਤਾਂ ਨੂੰ ਪੰਜਾਬੀ ਮੀਡੀਆ ਰਤਨ ਪੁਰਸਕਾਰ ਅਤੇ ਪੰਜਾਬ ਸੇਵਾ ਰਤਨ ਪੁਰਸਕਾਰ ਦਿੱਤੇ ਗਏ। ਅਕੈਡਮੀ ਦੇ ਪ੍ਰਧਾਨ ਤੇ ਪੰਜਾਬ ਟਾਇਮਜ਼ ਅਖਬਾਰ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਨੇ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਅਕੈਡਮੀ ਦਾ ਮਤਲਬ ਆਪਣੀ ਪੰਜਾਬੀ ਭਾਸ਼ਾ ਨੂੰ ਹਰ ਇਕ ਦੀ ਜ਼ੁਬਾਨ ਉਪਰ ਲੈ ਕੇ ਆਉਣਾ ਹੈ।
ਇਸ ਪ੍ਰੋਗਰਾਮ ਵਿੱਚ ਬਰੇਟਾ ਜ਼ਿਲ੍ਹਾ ਮਾਨਸਾ ਦੇ ਉਘੇ ਪੱਤਰਕਾਰ ਤੇ ਸਮਾਜ ਸੇਵੀ ਸ਼੍ਰੀ ਵਕੀਲ ਬਾਂਸਲ ਨੂੰ ਪੰਜਾਬ ਸੇਵਾ ਰਤਨ ਪੁਰਸਕਾਰ ਨਾਲ ਨਿਵਾਜਣ ’ਤੇ ਬਰੇਟਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਸਮਾਜਿਕ ਜਥੇਬੰਦੀਆਂ ਤੇ ਪੱਤਰਕਾਰਾਂ ਨਾਲ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਇਸ ਪੁਰਸਕਾਰ ਮਿਲਣ ਤੇ ਉਨ੍ਹਾਂ ਨੂੰ ਤੇ ਪੰਜਾਬੀ ਮੀਡੀਆ ਪੁਰਸਕਾਰ 2018 ਦੇ ਪ੍ਰਧਾਨ ਸ. ਬਲਜੀਤ ਸਿੰਘ ਬਰਾੜ ਨੂੰ ਵਧਾਈ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਸ ਪੁਰਸਕਾਰ ਨਾਲ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਦਾ ਹੌਂਸਲਾ ਵਧਦਾ ਹੈ।