ਰੂਪਨਗਰ ਡੀ.ਸੀ. ਦਫਤਰ ਦੇ ਬਾਹਰ ਰੋਪੜ ਥਰਮਲ ਸੰਘਰਸ਼ ਕਮੇਟੀ ਦੀ ਲੜੀਵਾਰ ਭੁੱਖ ਤੀਜੇ ਦਿਨ ’ਚ ਦਖਿਲ

ਰੂਪਨਗਰ, 21 ਮਾਰਚ (ਲਾਡੀ ਖਾਬੜਾ)- ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਦੋ ਯੁਨਿਟਾਂ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਨੂੰ ਬੰਦ ਕਰਨ ਦੇ ਫੈਸਲੇ ਦੇ ਵਿਰੋਧ ਵਿਚ ਬਿਜਲੀ ਕਾਮੇ ਲਗਤਾਰ ਸੰਘਰਸ਼ ਕਰ ਰਹੇ ਹਨ। ਡਿਪਟੀ ਕਮਿਸ਼ਨਰ ਰੂਪਨਗਰ ਦੇ ਦਫਤਰ ਦੇ ਬਾਹਰ ਥਰਮਲ ਕਾਮਿਆਂ ਦੀ ਲੜੀਵਾਰ ਭੁਖ ਹੜਤਾਲ ਅਜ ਤੀਜੇ ਦਿਨ ਵਿਚ ਦਾਖਿਲ ਹੋ ਗਈ ਹੈ। ਕੱਲ ਸਵੇਰ ਤੋਂ 24 ਘੰਟੇ ਲਈ ਭੁਖ ਹੜਤਾਲ ਤੇ ਬੈਠੇ ਕਾਮਿਆ ਨੂੰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਬੁਲਾਰੇ ਹਰਮੇਸ਼ ਸਿੰਘ ਧੀਮਾਨ ਅਤੇ ਰਾਜ ਕੁਮਾਰ ਤਿਵਾੜੀ ਨੇ ਜੂਸ ਪਿਲਾ ਕੇ ਉਠਾਇਆ ਅਤੇ ਲੜੀਵਾਰ ਭੁੱਖ ਹੜਤਾਲ ਦੇ ਤੀਜੇ ਦਿਨ ਰੋਪੜ ਥਰਮਲ ਸੰਘਰਸ਼ ਕਮੇਟੀ ਦੇ ਆਗੂ ਰਣਜੀਤ ਸਿੰਘ ਨੀਲੋਂ ਦੀ ਅਗਵਾਈ ਹੇਠ। ਬਲਵਿੰਦਰ ਸਿੰਘ, ਅਸ਼ੋਕ ਚੋਪੜਾ, ਜਸਵੀਰ ਸਿੰਘ, ਰਾਜ ਕੁਮਾਰ, ਵਰਿੰਦਰ ਕੁਮਾਰ, ਸਤਿਅਮ ਕੁਮਾਰ, ਹਭਜਨ ਸਿੰਘ, ਹਰਮੀਤ ਸਿਘ, ਜਸਵੰਤ ਸਿੰਘ, ਵਰਿਆਮ ਸਿੰਘ ਛਜਾ, ਖੇਮ ਬਹਾਦਰ ,ਪ੍ਰਮੋਦ ਕੁਮਾਰ, ਸ਼ੰਭੂ ਸਿੰਘ, ਉਮਰਾਉ ਸਿੰਘ, ਨਿਕੂ ਰਾਮ, ਸ਼ਾਮ ਸੁੰਦਰ, ਆਰ ਕਲੀਵ ਚਿਲਵਨ, ਧਰਮ ਸਿੰਘ, ਗਰੂਬ ਦਾਸ, ਬੀਰਪਾਲ, ਗੁਰਮੇਲ ਸਿੰਘ ਆਦਿ ਸਮੇਤ ਕੁਲ 23 ਥਰਮਲ ਕਾਮੇ ਭੁਖ ਹੜਤਾਲ ਤੇ ਬੈਠੇ ਇਸ ਮੌਕੇ ਸੰਬੋਧਨ ਕਰਦੇ ਹੋਏ ਰੋਪੜ ਥਰਮਲ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦਿਆ ਗਲਤ ਨੀਤੀਆਂ ਤੋਂ ਪੰਜਾਬ ਦੇ ਸਾਰੇ ਵਰਗ ਦੁਖੀ ਹ ਹਨ ਜਿਸ ਕਾਰਨ ਅੱਜ ਸਮੁਚੇ ਪੰਜਾਬ ਦੇ ਕਿਸਾਨ, ਮੁਲਾਜ਼ਮ ਅਤੇ ਵਪਾਰੀ ਵਰਗ ਨੂੰ ਆਪਣੇ ਹਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਰੋਪੜ ਸੰਘਰਸ਼ ਕਮੇਟੀ ਵਲੋੰ ਪੰਜਾਬ ਸਰਕਾਰ ਨੂੰ ਬਾਰ- ਬਾਰ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੀ ਖੁਸ਼ਹਾਲੀ ਵਿਚ ਚੋਖਾ ਯੋਗਦਾਨ ਪਾਉਣ ਵਾਲੇ ਇਨ੍ਹਾਂ ਸਰਕਾਰੀ ਥਰਮਲ ਪਲਾਂਟਾਂ ਨੂੰ ਪਕੇ ਤੋਰ ਤੇ ਬੰਦ ਕਰਨ ਦੇ ਫੈਸਲੇ ਤੇ ਪੁਨਰਵਿਚਾਰ ਕਰਦੇ ਹੋਏ ਇਨ੍ਹਾਂ ਥਰਮਲ ਪਲਾਂਟਾ ਤੋ ਸਸਤੀ ਬਿਜਲੀ ਦਾ ਉਤਪਾਦਨ ਦੁਬਾਰਾ ਸ਼ੁਰੂ ਕੀਤਾ ਜਾਵੇ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਮਹਿੰਗੇ ਬਿਜਲੀ ਖਰੀਦ ਸਮਝੌਤਿਆਂ ਦਾ ਰਿਵਿਊ ਕਰਵਾ ਕੇ ਇਹ ਸਮਝੌਤੇ ਰਦ ਕੀਤੇ ਜਾਣ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇ।ਪੰਜਾਬ ਸਰਕਾਰ ਵੱਲੋਂ ਇਸ ਸਬੰਧ ਵਿਚ ਕੋਈ ਵੀ ਹਾਂ ਪੱਖੀ ਉਤਰ ਨਹੀਂ ਮਿਲਿਆ ਜਿਸ ਕਾਰਨ ਸੰਘਰਸ਼ ਹਰ ਤਿਖਾ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਲੋਕ ਹਿਤਾਂ ਨੂੰ ਲਾਂਭੇ ਰਖ ਕੇ ਪੰਜਾਬ ਸਰਕਾਰ ਪਿਛਲੇ ਕੁਝ ਸਾਲਾ ਤੋਂ ਪ੍ਰਾਈਵੇਟ ਥਰਮਲ ਪਲਾਂਟਾਂ ਤੋ ਜਿੰਨੇ ਸਰਮਾਏ ਦੀ ਬਿਜਲੀ ਖਰੀਦ ਕਰ ਚੁਕੀ ਹੈ, ਉਸ ਨੇ ਸਰਮਾਏ ਨਾਲ ਸਰਕਾਰੀ ਤੌਰ ’ਤੇ ਕਈ ਸੁਪਰ ਕ੍ਰਿਟੀਕਲ ਥਰਮਲ ਪਲਾਂਟ ਲਗਾਏ ਜਾ ਸਕਦੇ ਸਨ।ਇਸ ਮੌਕੇ ਹਰਮੇਸ਼ ਸਿੰਘ ਧੀਮਾਨ, ਰਾਜ ਕੁਮਾਰ ਤਵਾੜੀ ਭਾਗ ਚੰਦ ਸ਼ਰਮਾ, ਕੰਵਲਜੀਤ ਸਿੰਘ, ਕੁਲਦੀਪ ਸਿੰਘ ਮਿਨਹਾਸ, ਬਿਜੇਂਦਰ ਕੁਮਾਰ,ਭਾਗ ਸਿੰਘ ਆਦਿ ਮੌਜੂਦ ਸਨ।

Send this to a friend