Skip to content
Independent perspectives. Global stories.
BREAKING

ਮਾਈ ਭਾਗੋ ਡਿਗਰੀ ਕਾਲਜ (ਲੜਕੀਆਂ) ਰੱਲਾ ਵੱਲੋਂ ਸ਼ਮਸ਼ਾਨਘਾਟ ਦੀ ਸਫ਼ਾਈ

Share this story

image ਜੋਗਾ, 10 ਫਰਵਰੀ (ਜਗਤਾਰ ਡੀਸੀ ਰੱਲਾ)- ਕੌਮੀ ਸੇਵਾ ਯੋਜਨਾ ਆਲਾ-ਦੁਆਲਾ ਸਾਫ ਕਰਕੇ ਲੋਕਾਂ ਨੂੰ ਸ਼ੁੱਧ ਵਾਤਾਵਰਣ ਲਈ ਜਾਗਰੂਕ ਕਰਨ ਲਈ ਅਹਿਮ ਰੋਲ ਅਦਾ ਕਰ ਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਈ ਭਾਗੋ ਡਿਗਰੀ ਕਾਲਜ (ਲੜਕੀਆਂ) ਰੱਲਾ ਵਿਖੇ ਚੱਲ ਰਹੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਪੰਜਵੇਂ ਦਿਨ ਪ੍ਰਾਜੈਕਟ ਵਰਕ ਦੌਰਾਨ ਸਥਾਨਕ ਪਿੰਡ ਦੀ ਪੱਤੀ ਸੰਦਲੀ ਅਤੇ ਟਾਹਲੀਆਂ ਦੇ ਸ਼ਮਸ਼ਾਨ ਘਾਟ ਦੀ ਸਫ਼ਾਈ ਕਰਨ ਦੀ ਸ਼ੁਰੂਆਤ ਮੌਕੇ ਸੰਬੋਧਨ ਦੌਰਾਨ ਕਰਨੈਲ ਸਿੰਘ ਸਿੱਧੂ ਸ਼ਾਖਾ ਪ੍ਰਬੰਧਕ ਸਹਿਕਾਰੀ ਬੈਂਕ ਜੋਗਾ ਨੇ ਕੀਤਾ। ਡਾ. ਕਰਮਜੀਤ ਸਿੰਘ ਸਕੱਤਰ ਵਪਾਰ ਮੰਡਲ ਜੋਗਾ ਅਤੇ ਸਮਾਜ ਸੇਵੀ ਰਤਨ ਲਾਲ ਨੇ ਵਲੰਟੀਅਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਕੈਂਪ ਕਮਾਂਡੈਂਟ ਡਾ. ਪਰਗਟ ਸਿੰਘ ਟਿਵਾਣਾ ਨੇ ਦੱਸਿਆ

ਵਲੰਟੀਅਰਾਂ ਨੇ ਡਿਪਟੀ ਕੈਂਪ ਕਮਾਂਡੈਂਟ ਬਲਜੀਤ ਸਿੰਘ ਅਕਲੀਆ ਅਤੇ ਪ੍ਰਾਜੈਕਟ ਅਫਸਰ ਜਸਮੇਲ ਸਿੰਘ ਦੀ ਦੀ ਅਗਵਾਈ ਹੇਠ ਸ਼ਮਸ਼ਾਨ ਘਾਟ ਦੇ  ਵਿਹੜੇ ਅਤੇ ਕਿਆਰੀਆਂ ਦੀ ਸਾਫ-ਸਫਾਈ ਕਰਕੇ ਬਣੇ ਹੋਏ ਰਸਤਿਆਂ ਅਤੇ ਕਿਆਰੀਆਂ ਦੂਆਲੇ ਲੱਗੀਆਂ ਇੱਟਾਂ ’ਤੇ ਸਫੈਦੀ ਕਰਕੇ ਸ਼ਮਸ਼ਾਨ ਘਾਟ ਦੀ ਦਿੱਖ ਸੰਵਾਰੀ। ਸੇਵਾ ਮੁਕਤ ਅਧਿਆਪਕ ਤੇਜ ਸਿੰਘ ਮੈੱਸ ਅਫ਼ਸਰ ਪ੍ਰੋ ਜਸਪਾਲ ਦਾਸ, ਐਡਜੂਟੈਂਟ ਰਾਜਦੀਪ ਸਿੰਘ, ਪੂਰਨ ਸਿੰਘ ਚਹਿਲ, ਸੁਖਪਾਲ ਸਿੰਘ, ਵਿਜੈ ਕੁਮਾਰ ਆਦਿ ਹਾਜ਼ਰ ਸਨ।

WRITTEN BY