ਚਿੜੀ ਸ਼ਬਦ ਦਾ ਉਚਾਰਨ ਕਰਦਿਆਂ ਹੀ ਆਪਣੇ ਪਨ ਦਾ ਅਹਿਸਾਸ ਹੁੰਦਾ ਹੈ। ਅੱਜ ਵੀਹ ਮਾਰਚ ਨੂੰ ਸਾਰਾ ਸੰਸਾਰ ਚਿੜੀਆਂ ਦਾ ਦਿਨ ਮਨਾ ਰਿਹਾ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਇਸ ਪੰਛੀ ਨਾਲ ਜਾਣ-ਪਛਾਣ ਕਰਦੇ ਹਾਂ। ਘਰੇਲੂ ਚਿੜੀ (ਪਾਸਰ ਡੋਮੈਸਟੀਕਸ) ਇ¤ਕ ਨਿੱਕਾ ਪੰਛੀ ਹੈ ਜੋ ਯੂਰਪ ਅਤੇ ਏਸ਼ੀਆ ਵਿੱਚ ਆਮ ਮਿਲਦਾ ਹੈ।ਇਸ ਦੇ ਇਲਾਵਾ ਪੂਰੇ ਸੰਸਾਰ ਵਿੱਚ ਇਸਦੀ ਹੋਂਦ ਹੈ, ਜਿੱਥੇ-ਜਿੱਥੇ ਵੀ ਮਨੁੱਖ ਨੇ ਬਸੇਰਾ ਕੀਤਾ ਚਿੜੀਆਂ ਵੀ ਉ¤ਥੇ ਆ ਵਸੀਆਂ। ਚਾਹੇ ਉਹ ਅਮਰੀਕਾ ਹੋਵੇ ਜਾਂ ਅਫਰੀਕਾ,ਨਿਊਜ਼ੀਲੈਂਡ ਜਾਂ ਆਸਟਰੇਲੀਆ ਇਸ ਅਜ਼ੀਮ ਪਰਿੰਦੇ ਦਾ ਰੈਣ-ਬਸੇਰਾ ਤਕਰੀਬਨ ਹਰ ਮੁਲਕ ਵਿਚ ਮਿਲ ਜਾਂਦਾ ਹੈ। ਮਨੁੱਖ ਨਾਲ਼ ਇਹ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਤੇ ਮਨੁੱਖ ਵੀ ਘਰਾਂ ਵਿਚ ਇਸ ਪੰਛੀ ਦਾ ਸਵਾਗਤ ਕਰਦਾ ਆ ਰਿਹਾ ਹੈ। ਮਨੁੱਖ ਦੁਆਰਾ ਇਸਨੂੰ ਆਪਣੇ ਘਰ ਵਿਚ ਆਸ਼ਿਆਨਾ ਬਣਾਉਣ ਲਈ ਯੋਗ ਸਥਾਨ ਦੇਣਾ ਜੁਗਾਂ-ਜੁਗਾਂ ਤੋਂ ਇਹ ਵਰਤਾਰਾ ਚਲਦਾ ਆ ਰਿਹਾ ਹੈ । ਮਨੁੱਖ ਨਾਲ ਇਸਦੀ ਨੇੜਤਾ ਅਤੇ ਮਨੁੱਖ ਨਾਲ ਘਰਾਂ ਵਿਚ ਰਹਿਣ ਕਰਕੇ ਹੀ ਚਿੜੀ ਦੀ ਇਸ ਪ੍ਰਜਾਤੀ ਨੂੰ ਘਰੇਲੂ ਚਿੜੀ ਕਿਹਾ ਜਾਂਦਾ ਹੈ ਕਿਉਂ ਕਿ ਖੁੱਲੇ ਬੀਆਬਾਨ,ਬੀੜਾਂ ਤੇ ਰੋਹੀਆਂ ਆਦਿ ਦੀ ਬਜਾਏ ਇਹ ਮਨੁੱਖੀ ਘਰਾਂ ਵਿਚ ਰਹਿਣਾ ਜ਼ਿਆਦਾ ਪਸੰਦ ਕਰਦੀਆਂ ਹਨ। ਜਾਣਕਾਰੀ ਹਿੱਤ ਇੱਥੇ ਦੱਸਣਾ ਜ਼ਰੂਰੀ ਹੈ ਕਿ ਘਰੇਲੂ ਚਿੜੀ ਤੋਂ ਇਲਾਵਾ ਸਾਡੇ ਘਰਾਂ ਵਿਚ ਵਿੱਚ ਚਿੜੀਆਂ ਦੀਆਂ ਪੰਜ ਹੋਰ ਪ੍ਰਜਾਤੀਆਂ ਮਿਲਦੀਆਂ ਹਨ। ਇਹ ਹਨ ਸਪੇਨੀ ਸਪੈਰੋ, ਸਿੰਡ ਸਪੈਰੋ, ਰਸੇਟ ਸਪੈਰੋ, ਡੈ¤ਡ ਸੀ ਸਪੈਰੋ ਅਤੇ ਟਰੀ ਸਪੈਰੋ ਘਰੇਲੂ ਚਿੜੀ ਨੂੰ ਅੰਗਰੇਜ਼ੀ ਵਿਚ ਹਾਊਸ ਸਪੈਰੋ ਕਿਹਾ ਜਾਂਦਾ ਹੈ। ਭਾਵੇਂ ਅੱਜ ਇਹ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਮਿਲਣ ਵਾਲੇ ਪੰਛੀਆਂ ਵਿੱਚੋਂ ਹੈ ਪਰ ਫਿਰ ਵੀ ਇਨ੍ਹਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਖਾਸ ਕਰ ਸਾਡੇ ਆਪਣੇ ਸੂਬੇ ਪੰਜਾਬ ਵਿਚ ਇਹਨਾਂ ਦੀ ਗਿਣਤੀ ਵਿਚ ਚਿੰਤਾਜਨਕ ਗਿਰਾਵਟ ਆਈ ਹੈ। ਪੂਰੇ ਸੰਸਾਰ ਵਿਚ ਇਸ ਪੰਛੀ ਦੀ ਮਹੱਤਤਾ ਨੂੰ ਵੇਖਦੇ ਹੋਏ ਅੱਜ ਦਾ ਦਿਨ ਪੂਰੇ ਸੰਸਾਰ ਦੇ ਪੰਛੀ ਪ੍ਰੇਮੀਆਂ ਵ¤ਲੋਂ ਵਿਸ਼ਵ ਘਰੇਲੂ ਚਿੜੀ ਦਿਵਸ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ।
ਕਦੇ ਪਰੀਆਂ ਵਰਗਾ ਇਹ ਪੰਛੀ ਸਾਡੇ ਘਰ ਦਾ ਮੈਂਬਰ ਹੋਇਆ ਕਰਦਾ ਸੀ ਪਰ ਅ¤ਜ ਕੱਲ੍ਹ ਸਹਿਰੀ ਇਲਾਕਿਆਂ ਵਿਚ ਜਿਵੇਂ ਇਨ੍ਹਾਂ ਦਾ ਕਾਲ ਹੀ ਪੈ ਗਿਆ ਹੋਵੇ। ਪਿਛਲੀ ਪੀੜ੍ਹੀ ਦੀਆਂ ਹਮਸਫ਼ਰ ਰਹੀਆਂ ਚਿੜੀਆਂ ਤੋਂ ਅੱਜ ਦੀ ਪੀੜ੍ਹੀ ਲਗਪਗ ਅਣਜਾਣ ਹੈ ਸੋ ਸਭ ਤੋਂ ਪਹਿਲਾਂ ਇਸ ਪੰਛੀ ਦੇ ਹੁਲੀਏ ਬਾਰੇ ਜਿਕਰ ਕਰਨਾ ਲਾਜ਼ਮੀ ਹੈ…
ਘਰੇਲੂ ਚਿੜੀ ਇ¤ਕ ਛੋਟੇ ਆਕਾਰ ਦਾ ਪੰਛੀ ਹੈ । ਇਹ ਹਲਕੇ ਭੂਰੇ ਰੰਗ ਜਾਂ ਘਸਮੈਲੇ ਸਫ਼ੈਦ ਰੰਗ ਦੀ ਹੁੰਦੀ ਹੈ। ਇਸ ਦੇ ਸਰੀਰ ਉ¤ਤੇ ਛੋਟੇ ਛੋਟੇ ਖੰਭ ਅਤੇ ਪੀਲੀ ਚੁੰਜ ਅਤੇ ਪੈਰਾਂ ਦਾ ਰੰਗ ਪੀਲਾ ਹੁੰਦਾ ਹੈ। ਨਰ ਚਿੜੀ ਦੇ ਗਲੇ ਕੋਲ ਕਾਲੇ ਧ¤ਬੇ ਹੁੰਦੇ ਹੈ। ਆਮ ਤੌਰ ਤੇ ਇਸਦੀ ਲੰਬਾਈ ਛੇ ਇੰਚ ਦੇ ਕਰੀਬ ਹੁੰਦੀ ਹੈ। ਗੋਲ ਸਿਰ ਵਾਲੀ ਇਸ ਪ੍ਰਜਾਤੀ ਦੀ 0.43- 0.59 ਇੰਚ ਲੰਮੀ ਗਠੀਲੀ ਚੁੰਜ ਹੁੰਦੀ ਹੈ । ਪੂਛ ਦੀ ਲੰਬਾਈ 2 ਇੰਚ ਦੇ ਕਰੀਬ ਤੇ ਪੰਖ-ਚਾਪ 2.6-3.5 ਇੰਚ, ਅਤੇ ਪੰਜਾ ਇੱਕ ਇੰਚ ਤੋਂ ਥੋੜਾ ਘੱਟ ਹੁੰਦਾ ਹੈ ।ਭਾਰ 24–39.5 ਗ੍ਰਾਮ ਦੇ ਵਿਚਕਾਰ ਰਹਿੰਦਾ ਹੈ, ਨਰ ਤੇ ਮਾਦਾ ਦੇ ਭਾਰ ਵਿ¤ਚ ਫ਼ਰਕ ਹੁੰਦਾ ਹੈ। ਮਾਦਾ ਚਿੜੀ 5-7 ਅੰਡੇ ਦਿੰਦੀ ਹੈ ਅਤੇ 14-17 ਦਿਨਾਂ ਬਾਅਦ ਬੋਟ ਨਿਕਲ ਆਉਂਦੇ ਹਨ ਜੋ ਨਿ¤ਕੇ ਨਿ¤ਕੇ ਹੁੰਦੇ ਹਨ। ਸਰਦੀਆਂ ਵਿਚ ਨਰ ਵਡੇਰੇ ਹੁੰਦੇ ਹਨ ਅਤੇ ਅੰਡੇ ਦੇਣ ਦੇ ਸੀਜ਼ਨ ਵਿੱਚ ਮਾਦਾ ਵੱਡੀਆਂ ਹੁੰਦੀਆਂ ਹਨ। ਘਰੇਲੂ ਚਿੜੀ ਮਨੁੱਖੀ ਘਰਾਂ ਦੇ ਆਸਪਾਸ ਰਹਿਣਾ ਪਸੰਦ ਕਰਦੀ ਹੈ। ਇਹ ਲਗਪਗ ਹਰ ਤਰ੍ਹਾਂ ਦੀ ਜਲਵਾਯੂ ਵਿਚ ਬਸੇਰਾ ਕਰ ਲੈਂਦੀ ਹੈ ਮੈਦਾਨੀ ਖੇਤਰਾਂ ਦੇ ਮੁਕਾਬਲੇ ਪਹਾੜਾਂ ਵਿਚ ਇਨ੍ਹਾਂ ਦੀ ਗਿਣਤੀ ਘੱਟ ਹੈ । ਸ਼ਹਿਰਾਂ, ਕਸਬਿਆਂ ਪਿੰਡਾਂ ਅਤੇ ਖੇਤਾਂ ਦੇ ਆਸਪਾਸ ਇਹ ਬਹੁਤਾਤ ਵਿਚ ਮਿਲਦੀ ਹੈ । ਪੰਜਾਬ ਦੀਆਂ ਸ¤ਥਾਂ ਤੋਂ ਨਰ ਨੂੰ ਚਿੜਾ ਅਤੇ ਮਾਦਾ ਨੂੰ ਚਿੜੀ ਨਾਂਅ ਮਿਲਿਆ ਹੈ।
ਜੇ ਇਸਦੀ ਮਿੱਠੀ ਚਹਿਚਹਾਟ ਦੀ ਗੱਲ ਕਰੀਏ ਤਾਂ ਇਸ ਦੀ ਚੀਂ-ਚੀਂ ਵੀ ਅ¤ਡ-ਅ¤ਡ ਧੁਨਾਂ ਵਿਚ ਹੁੰਦੀ ਹੈ ।ਨਰ ਪੰਛੀ ਮਾਦਾ ਨੂੰ ਆਕਰਸ਼ਿਤ ਕਰਨ ਲਈ ਅਲੱਗ ਆਵਾਜ਼ ਕਰਦਾ ਹੈ ।ਅੱਜ-ਕੱਲ੍ਹ ਇਨ੍ਹਾਂ ਦੀ ਪ੍ਰਜਨਣ ਦੀ ਰੁੱਤ ਜੋਬਨ ’ਤੇ ਹੈ ਤੇ ਚਿੜੀਆਂ ਨੂੰ ਆਕਰਸ਼ਿਤ ਕਰਨ ਲਈ ਚਿੜੇ ਜ਼ੋਰਦਾਰ ਆਵਾਜ਼ਾਂ ਕਰਦੇ ਨੇ ਭਾਵੇਂ ਉਹ ਜ਼ਿਆਦਾ ਲੈਅ-ਬ¤ਧ ਨਹੀਂ ਹੁੰਦੀਆਂ । ਇਹਨਾਂ ਮੁਹੱਬਤੀ ਧੁਨਾਂ ਨਾਲ਼ ਹੀ ਚਿੜੀ ਆਕਰਸ਼ਿਤ ਹੁੰਦੀ ਹੈ । ਫਿਰ ਅੰਡਿਆਂ ਤੋਂ ਬਾਹਰ ਆਏ ਬੋਟਾਂ ਦੀਆਂ ਵੀ ਮਿ¤ਠੀਆਂ ਧੁਨਾ ਸੁਣਦੀਆਂ ਹਨ ਤੇ ਉਡਾਣ ਦੇ ਕਾਬਿਲ ਹੋਣ ਤੱਕ ਚਹਿਚਹਾਟ ’ਚ ਮਿਠਾਸ ਵਧਦੀ ਜਾਂਦੀ ਹੈ ।ਮੌਸਮ ਦੀਆਂ ਮਾਰਾਂ ਵੀ ਸਭ ਤੋਂ ਵੱਧ ਇਸ ਪਰਿੰਦੇ ਨੂੰ ਹੀ ਪੈਂਦੀਆਂ ਨੇ। ਕਈ ਵਾਰ ਆਲ੍ਹਣੇ ਲਈ ਥਾਂ ਉਚਿਤ ਨਾ ਹੋਣ ਕਰਕੇ ਬੋਟ ਡਿੱਗ ਪੈਂਦੇ ਨੇ ਤੇ ਉਹਨਾਂ ਦੀ ਕੁਰਲਾਹਟ ਹਿਰਦਿਆਂ ਨੂੰ ਪਸੀਚ ਦਿੰਦੀ ਹੈ। ਇਸ ਪੰਛੀ ਦੀ ਮਹੱਤਤਾ ਦਾ ਅੰਦਾਜ਼ਾ ਪੰਜਾਬੀ ਲੋਕਧਾਰ, ਸਾਹਿਤ ਅਤੇ ਸੱਭਿਆਚਾਰ ਵਿਚ ਇਸਦੇ ਸਥਾਨ ਤੋਂ ਵੀ ਲਾਇਆ ਜਾ ਸਕਦਾ ਹੈ।
ਪੰਜਾਬੀ ਲੋਕ ਗੀਤਾਂ ਵਿਚ ਵੀ ਚਿੜੀ ਦਾ ਖੂਬ ਜ਼ਿਕਰ ਆਉਂਦਾ ਹੈ। ਚਿੜੀਆਂ ਦੀ ਤੁਲਨਾ ਕੁੜੀਆਂ ਨਾਲ ਕੀਤੀ ਗਈ ਹੈ …
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸਾਂ ਉ¤ਡ ਜਾਣਾ
ਪੰਜਾਬ ਦੀਆਂ ਲੋਕ ਕਹਾਣੀਆਂ ਵਿਚ ਵੀ ਚਿੜੀ ਨੂੰ ਵਿਸ਼ੇਸ਼ ਰੁਤਬਾ ਹਾਸਿਲ ਹੈ। ਕਈ ਕਹਾਣੀਆਂ ਵਿਚ ਚਿੜੀ ਤੇ ਕਾਂ ਦਾ ਜਿਕਰ ਆਉਂਦਾ ਹੈ। ਇਹ ਕਹਾਣੀਆਂ ਕਾਂ ਦੀ ਚਲਾਕੀ ਤੇ ਚਿੜੀਆਂ ਦੀ ਮਾਸੂਮੀਅਤ ਦੀ ਗਵਾਹੀ ਭਰਦੀਆਂ ਨੇ । ਪਿਛਲੀ ਪੀੜੀ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕਹਾਣੀਆਂ ਬਜੁਰਗਾਂ ਤੋਂ ਲਗਪਗ ਹਰ ਰਾਤ ਸੁਣਿਆ ਕਰਦੀ ਸੀ…
ਪੰਜਾਬ ਦੇ ਕਿ¤ਸੇ ਵੀ ਚਿੜੀਆਂ ਤੋਂ ਅਣਛੋਹੇ ਨਹੀਂ ਹਨ
ਹੀਰ ਵਿਚ ਵਾਰਿਸ ਲਿਖਦਾ ਹੈ…
ਚਿੜੀ ਚੂਕਦੀ ਨਾਲ ਜਾ ਟੁਰੇ ਪਾਂਧੀ
ਪਈਆਂ ਦੁੱਧ ਦੇ ਵਿ¤ਚ ਮਧਾਣੀਆਂ ਨੀ
ਖੁੱਲੀ ਕਵਿਤਾ ਵਿਚ ਪਾਸ਼ ਨੇ ਚਿੜੀਆਂ ਦਾ ਜਿਕਰ ਖ਼ੂਬਸੂਰਤੀ ਨਾਲ ਕੀਤਾ ਹੈ
ਚਿੜੀਆਂ ਦਾ ਚੰਬਾ ਉ¤ਡ ਕੇ ਕਿਤੇ ਨਹੀਂ ਜਾਵੇਗਾ
ਐਥੇ ਹੀ ਕਿਤੇ ਉਰੇ ਪਰੇ ਬੰਨਿਆਂ ਤੋਂ ਘਾਹ ਖੋਤੇਗਾ,
ਰੁ¤ਖੀਆਂ ਮਿੱਸੀਆਂ ਰੋਟੀਆਂ ਢੋਇਆ ਕਰੇਗਾ
ਤੇ ਮੈਲੀਆਂ ਚੁੰਨੀਆਂ ਭਿਉਂ ਕੇ
ਲੋਆਂ ਨਾਲ ਲੂਸੇ ਚਿਹਰਿਆਂ ’ਤੇ ਫੇਰੇਗਾ
ਪੰਜਾਬੀ ਦੀਆਂ ਕਹਾਵਤਾਂ ਤੇ ਮੁਹਾਵਰਿਆਂ ’ਚ ਵੀ ਚਿੜੀਆਂ ਦੀ ਭਰਮਾਰ ਹੈ ਜਿਵੇਂ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ,ਅ¤ਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ ਦਾਦੀ ਦੀਆਂ ਕਹਾਣੀਆਂ ਠਚਿੜੀ ਵਿਚਾਰੀ ਕੀ ਕਰੇ। ਹੁਣ ਗੱਲ ਕਰਦੇ ਹਾਂ 20 ਮਾਰਚ ਦੀ ….ਕੀ ਮਕਸਦ ਹੈ ਇਸ ਦਿਨ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਮਨਾਏ ਜਾਣ ਦਾ। ਗੱਲ ਸਾਫ਼ ਹੈ ਕਿ ਖਤਰੇ ਵਿਚ ਪਈ ਇਸ ਪੰਛੀ ਦੀ ਹੋਂਦ ਨੂੰ ਬਚਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਸਾਡੇ ਹਰੇ ਗ੍ਰਹਿ ’ਤੇ ਚਿੜੀਆਂ ਦੀ ਹੋਂਦ ਬਣਾਈ ਰ¤ਖਣਾ। ਅਸੀਂ ਆਪਣੇ ਸੂਬੇ ਪੰਜਾਬ ਦੀ ਗੱਲ ਕਰਦੇ ਹਾਂ ਜਿੱਥੇ ਹੁਣ ਇਹ ਪਰਿੰਦਾ ਸਾਡੇ ਲਈ ਓਪਰਾ ਜਿਹਾ ਹੋ ਗਿਆ ਹੈ, ਕਿਉਂ ਕਿ ਕਿਸੇ ਸਮੇ ਆਮ ਦਿਖਣ ਵਾਲੀਆਂ, ਘਰਾਂ ’ਚ ਰੌਣਕ ਲਾਉਂਦੀਆਂ, ਚਹਿਚਹਾਉਂਦੀਆਂ ਘਰੇਲੂ ਚਿੜੀਆਂ ਅ¤ਜ-ਕ¤ਲ੍ਹ ਬਹੁਤ ਘ¤ਟ ਦਿਖਾਈ ਦਿੰਦੀਆਂ ਨੇ। ਕਿਸੇ-ਕਿਸੇ ਵਿਹੜੇ ਵਿ¤ਚ ਹੀ ਹੁਣ ਇਹਨਾਂ ਦੀ ਮਿੱਠੀ ਚੀਂ-ਚੀਂ ਸੁਣਾਈ ਦਿੰਦੀ ਹੈ। ਇ¤ਕ ਦਮ ਇੰਨਾਂ ਦੇ ਅਲੋਪ ਹੋਣ ਸਬੰਧੀ ਜਾਣਕਾਰਾਂ ਦੀ ਵ¤ਖ-ਵ¤ਖ ਰਾਇ ਹੈ। ਜ਼ਿਆਦਾ ਲੋਕ ਇਹਨਾਂ ਦੇ ’ਲੋਪ ਹੋਣ ਦਾ ਕਾਰਨ ਮੋਬਾਇਲ ਟਾਵਰਾਂ ਤੋਂ ਨਿੱਕਲਣ ਵਾਲੀਆਂ ਤਰੰਗਾਂ ਨੂੰ ਮੰਨਦੇ ਹਨ ਪਰ ਇਹ ਤਰਕ ਹੁਣ ਠੀਕ ਪ੍ਰਤੀਤ ਨਹੀਂ ਹੁੰਦਾ ਕਿਉਂ ਕਿ ਮੋਬਾਈਲ ਟਾਵਰਾਂ ਦੇ ਖੇਤਰ ਵਿਚ ਵੀ ਕਈ ਥਾਵਾਂ ’ਤੇ ਦੁਬਾਰਾ ਚਿੜੀਆਂ ਦੇਖੀਆਂ ਗਈਆਂ ਹਨ। ਜੇ ਚਿੜੀਆਂ ਦੇ ਘਟਣ ਦੇ ਅਸਲ ਕਾਰਨ ਦੇਖੀਏਤਾਂ ਦੋ ਖੇਤਰ ਧਿਆਨ ਮੰਗਦੇ ਨੇ। ਪਹਿਲਾ ਸਾਡੇ ਰਹਿਣ ਸਹਿਣ ਦੇ ਢੰਗਾਂ ਵਿਚ ਤਬਦੀਲੀ ਤੇ ਦੂਜਾ ਸਾਡੀ ਖੇਤੀਬਾੜੀ ਦੇ ਢੰਗ ਵਿਚ ਬਦਲਾਅ।
ਅਸਲ ਵਿਚ ਸਾਡਾ ਤਬਦੀਲ ਹੋਇਆ ਰਹਿਣ-ਸਹਿਣ ਚਿੜੀਆਂ ਦੇ ਘਰਾਂ ਵਿਚੋ ’ਲੋਪ ਹੋਣ ਦਾ ਅਸਲ ਕਾਰਣ ਹੈ । ਘਰੇਲੂ ਚਿੜੀ ਦੇ ਖਾਤਮੇ ਲਈ ਸਾਡਾ ਨਵਾਂ ਰਹਿਣ-ਸਹਿਣ ਅਤੇ ਲੈਟਰ ਵਾਲੇ ਮਕਾਨਾ ਦੀ ਉਸਾਰੀ ਵੀ ਜ਼ਿੰਮੇਵਾਰ ਹੈ। ਇਹ ਚਿੜੀਆਂ ਜੁਗਾਂ-ਜੁਗਾਂ ਤੋਂ ਮਨੁੱਖ ਦੇ ਨਾਲ਼ ਕੱਚੇ ਘਰਾਂ ਵਿੱਚ ਰਹਿੰਦੀਆਂ ਸਨ। ਇਹ ਘਰਾਂ ਦੀਆਂ ਛੱਤਾਂ ਵਿੱਚ ਹੀ ਆਲਣੇ ਬਣਾ ਕੇ ਅੰਡੇ ਦੇਦੀਆਂ ਅਤੇ ਬੱਚੇ ਪੈਦਾ ਕਰਦੀਆਂ ਸਨ ਮਨੁੱਖ ਦੀ ਤਰ੍ਹਾਂ ਹੋਰ ਜੀਵਾਂ ਲਈ ਵੀ ਆਸ਼ਿਆਨਾ ਬੁਨਿਆਦੀ ਲੋੜ ਹੈ ਸੋ ਜਿੱਥੇ ਆਲ੍ਹਣੇ ਪਾਉਣ ਲਈ ਥਾਂ ਨਹੀਂ ਉ¤ਥੇ ਪਰਿੰਦਿਆਂ ਦਾ ਆਉਣਾ ਵੀ ਅਸੰਭਵ ਹੈ। ਅਚਾਨਕ ਮਨੁੱਖ ਦੁਆਰਾ ਪ¤ਕੇ ਮਕਾਨ ਬਣਾਉਣੇ ਸ਼ੁਰੂ ਕੀਤੇ ਗਏ , ਲੈਂਟਰ ਵਾਲੋ ਮਕਾਨਾ ਵਿਚ ਚਿੜੀਆਂ ਆਲ੍ਹਣੇ ਨਹੀ ਬਣਾ ਸਕੀਆਂ। ਘਰਾਂ ਵਿਚ ਲੱਗੇ ਰੁੱਖਾਂ ’ਤੇ ਇਹ ਆਲ੍ਹਣੇ ਨਹੀਂ ਬਣਾਉਂਦੀਆਂ ਕਿਉਂ ਕਿ ਉ¤ਥੇ ਸ਼ਿਕਾਰੀ ਪੰਛੀਆਂ ਤੋਂ ਓਹ ਖਤਰਾ ਮਹਿਸੂਸ ਕਰਦੀਆਂ ਨੇ। ਇਹ ਜਾਂ ਤਾਂ ਖੁੱਡਾਂ ਵਿਚ ਆਲ੍ਹਣਾ ਬਣਾਉਂਦੀਆਂ ਹਨ ਜਾਂ ਫਿਰ ਸੰਘਣੇ ਝਾੜ ਵਿਚ। ਪੁਰਾਣੇ ਘਰਾਂ ਦੀਆਂ ਸਿਰਕੀ ਵਾਲੀਆਂ ਛੱਤਾਂ ਵਿਚ ਇਹ ਆਸਾਨੀ ਨਾਲ਼ ਸੈਂਕੜੇ ਆਸ਼ਿਆਨੇ ਸਿਰਜ ਲੈਂਦੀਆਂ ਸਨ ਤੇ ਉ¤ਥੇ ਇਨ੍ਹਾਂ ਨੂੰ ਕੋਈ ਖਤਰਾ ਵੀ ਨਹੀਂ ਹੁੰਦਾ ਸੀ। ਮਨੁੱਖ ਨਾਲ਼ ਵੀ ਇਨ੍ਹਾਂ ਦੀ ਸਾਂਝ ਡੂੰਘੀ ਸੀ ਤੇ ਉਹ ਇਨ੍ਹਾਂ ਦੇ ਰੱਖਿਅਕ ਦਾ ਰੋਲ ਅਦਾ ਕਰਦਾ ਸੀ, ਸੋ ਚਿੜੀਆਂ ਦੇ ਘਰਾਂ ’ਚੋਂ ’ਲੋਪ ਹੋਣ ਦਾ ਸਭ ਤੋਂ ਵੱਡਾ ਕਾਰਣ ਉਨ੍ਹਾਂ ਦੇ ਆਲ੍ਹਣੇ ਪਾਉਣ ਲਈ ਥਾਵਾਂ ਦਾ ਨਾ ਰਹਿਣਾ ਹੈ। ਦੂਜਾ ਕਾਰਣ ਸਾਡੀ ਖੇਤੀਬਾੜੀ ਦੇ ਢੰਗਾਂ ਵਿਚ ਵੱਡਾ ਬਦਲਾਅ ਹੈ। ਕੁਦਰਤੀ ਖੇਤੀ ਛੱਡ ਮਨੁ¤ਖ ਕੀਟਨਾਸ਼ਕ ਸਪਰੇਆਂ ਤੇ ਰਸਾਇਣਕ ਖਾਦਾਂ ਵੱਲ ਤੁਰ ਪਿਆ ਹੈ। ਕੀਟਨਾਸ਼ਕਾਂ ਨਾਲ਼ ਪੈਦਾ ਹੋਈ ਫ਼ਸਲ ਦਾ ਚੋਗਾ ਚੁਗ ਕੇ ਇਨ੍ਹਾਂ ਦੀ ਪ੍ਰਜਨਣ ਸ਼ਕਤੀ ਦੇ ਮਾਰੂ ਅਸਰ ਹੋਇਆ। ਕੁਝ ਦਵਾਈਆਂ ਨੇ ਇਨ੍ਹਾਂ ਦੇ ਅੰਡੇ ਦੇ ਖੋਲ ’ਤੇ ਮਾੜਾ ਅਸਰ ਕੀਤਾ। ਹੁਣ ਸਰਕਾਰ ਦੁਆਰਾ ਕੁਝ ਮਾਰੂ ਸਪਰੇਆਂ ’ਤੇ ਪਾਬੰਧੀ ਲਾਈ ਹੈ ਜਿਸ ਨਾਲ਼ ਇਨ੍ਹਾਂ ਦੀ ਗਿਣਤੀ ਵਿਚ ਸੁਧਾਰ ਦੀ ਆਸ ਬੱਝੀ ਹੈ। ਜੇ ਗ¤ਲ ਕਰੀਏ ਕੁਦਰਤੀ ਸੰਤੁਲਨ ਦੀ ਤਾਂ ਕੁਦਰਤੀ ਸੰਤੁਲਨ ਬਣਾਈ ਰੱਖਣ ਲਈ ਇਹਨਾਂ ਦਾ ਠੀਕ ਗਿਣਤੀ ਵਿਚ ਵਾਪਸ ਆਉਣਾ ਅਤਿ ਜ਼ਰੂਰੀ ਹੈ। ਕੋਈ ਵੇਲ਼ਾ ਸੀ ਜਦ ਹਰ ਘਰ,ਬਾਜ਼ਾਰ, ਇਮਾਰਤ ’ਚ ਇਹਨਾਂ ਦਾ ਆਲ੍ਹਣਾ ਹੁੰਦਾ ਸੀ ਤੇ ਹਰ ਘਰ ਵਿੱਚ ਚੋਗ ਪਾਉਣ ਦੀ ਰੀਤ ਹੁੰਦੀ ਸੀ। ਸਾਡੀਆਂ ਬੀਬੀਆਂ ਆਪਣੀ ਰੋਟੀ ਤੋਂ ਪਹਿਲਾਂ ਇਹਨਾਂ ਦੀ ਰੋਟੀ ਪਾਸੇ ਰੱਖ ਲੈਂਦੀਆਂ ਸਨ। ਹੁਣ ਨਾਲੋਂ ਪਹਿਲਾਂ ਵਾਲੀ ਪੀੜੀ ਪੰਛੀਆਂ ਪ੍ਰਤੀ ਜ਼ਿਆਦਾ ਸੰਜੀਦਾ ਸੀ। ਸ਼ਾਇਦ ਉਹਨਾਂ ਨੂੰ ਗਿਆਨ ਸੀ ਇਹਨਾਂ ਦੀ ਕੁਦਰਤੀ ਵਾਤਾਵਰਨ ਵਿਚ ਮਹੱਤਤਾ ਦਾ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਬਾਕੀ ਪੰਛੀਆਂ ਅਤੇ ਜੀਵ ਧਨ ਦੀ ਤਰਾਂ ਚਿੜੀਆਂ ਦਾ ਈਕੋ ਸਿਸਟਮ ਬਣਾਈ ਰੱਖਣ ਵਿਚ ਅਥਾਹ ਯੋਗਦਾਨ ਹੈ। ਪਰ ਸਿਤਮਜ਼ਰੀਫ਼ੀ ਇਹ ਹੈ ਜੋ ਚੀਜ਼ ਮਨੁੱਖੀ ਅਤੇ ਕੁਦਰਤੀ ਵਾਤਾਵਰਨ ਲਈ ਫਾਇਦੇਮੰਦ ਹੈ ,ਮਨੁੱਖ ਨੇ ਉਸਦਾ ਘਾਣ ਹੀ ਕੀਤਾ ਹੈ। ਵੈਸੇ ਵੀ ਮਸ਼ੀਨੀ ਯੁੱਗ ਵਿਚ ਮਸ਼ੀਨ ਬਣਿਆ ਮਨੁੱਖ ਸਿਰਫ ਇਹ ਸੋਚਦਾ ਹੈ ਕਿ ਧਰਤੀ ਤੇ ਰਹਿਣ ਦਾ ਹੱਕ ਸਿਰਫ ਉਸਦਾ ਹੀ ਹੈ। ਪਰ ਇਸ ਅਜ਼ੀਮ ਪਰਿੰਦੇ ਦੀ ਅਹਿਮੀਅਤ ਸਮਝਣੀ ਅਤਿ ਜ਼ਰੂਰੀ ਹੈ। ਇਸੇ ਕਰਕੇ ਸੰਸਾਰ ਭਰ ਵਿਚ ਅੱਜ ਦਾ ਦਿਨ ਇਹਨਾਂ ਦੇ ਨਾਮ ਤੇ ਮਨਾਇਆ ਜਾ ਰਿਹਾ ਹੈ। ਜਿਸ ਦਾ ਇ¤ਕੋ-ਇੱਕ ਮਕਸਦ ਇਹਨਾਂ ਦੀ ਘਰ ਵਾਪਸੀ ਨਾਲ਼ ਇਹਨਾਂ ਦੀ ਗਿਣਤੀ ਵਿਚ ਸੁਧਾਰ ਕਰਨਾ ਹੈ। ਇਸ ਲਈ ਸਕਰਾਤਮਕ ਯਤਨ ਕਰਨੇ ਜਰੂਰੀ ਹਨ ਤਾਂ ਹੀ ਅਜਿਹੇ ਦਿਨ ਮਨਾਉਣ ਦੇ ਅਸਲ ਮਕਸਦ ਪੂਰੇ ਹੋ ਸਕਦੇ ਹਨ। ਇਸਦੇ ਲਈ ਅਸੀਂ ਨਿੱਜੀ ਤੌਰ ’ਤੇ ਕਾਫੀ ਕੁਝ ਕਰ ਸਕਦੇ ਹਾਂ, ਜਿਵੇਂ ਘਰਾਂ ’ਚ ਹੁਣ ਬਾਲਿਆਂ ਵਾਲੀਆਂ ਛੱਤਾਂ ਅਤੇ ਕੰਡੇਦਾਰ ਝਾੜੀਆਂ ਨਹੀਂ ਰਹੀਆਂ, ਹੁਣ ਛੱਤਾਂ ਵਿਚ ਬਦਲਾਅ ਤਾਂ ਅਸੰਭਵ ਹੈ, ਪਰ ਸਾਨੂੰ ਚਾਹੀਦਾ ਹੈ। ਹਰ ਘਰ ਵਿਚ ਇਨ੍ਹਾਂ ਲਈ ਪੰਛੀ ਵਿਗਿਆਨੀਆਂ ਦੇ ਸੁਝਾਏ ਆਕਾਰ ਅਤੇ ਸ਼ਕਲ ਦੇ ਬਣਾਉਣੀ ਆਲਣੇ ਬਣਾ ਕੇ ਟੰਗੇ ਜਾਣ। ਮਨਸੂਈ ਆਲ੍ਹਣੇ ਲੱਕੜ ਜਾਂ ਮਿੱਟੀ ਦੇ ਬਣਵਾਏ ਜਾ ਸਕਦੇ ਨੇ। ਆਲ੍ਹਣਿਆਂ ਨੂੰ ਘਰਾਂ ’ਚ ਇਨ੍ਹਾਂ ਦੇ ਸੁਭਾਅ ਅਨੁਸਾਰ ਗੈਲਰੀਆਂ,ਵਾੜਿਆਂ ਅਤੇ ਬਰਾਂਡਿਆਂ ਵਿਚ ਠੀਕ ਉਚਾਈ ’ਤੇ ਟੰਗਿਆ ਜਾਣਾ ਚਾਹੀਦਾ ਹੈ।
ਪੰਜਾਬ ਵਿਚ ਕਈ ਸੰਸਥਾਵਾਂ ਹੁਣ ਇਸ ਪਾਸੇ ਧਿਆਨ ਦੇ ਰਹੀਆਂ ਹਨ। ਫ਼ਰੀਦਕੋਟ ਦੀ ਬੀੜ ਸੰਸਥਾ ਦੁਆਰਾ ਪਿਛਲੇ ਸਾਲਾਂ ਤੋਂ ਚਿੜੀਆਂ ਲਈ ਮਿ¤ਟੀ ਦੇ ਆਲ੍ਹਣੇ ਬਣਾ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਟੰਗੇ ਜਾ ਰਹੇ ਹਨ। ਜਿਨ੍ਹਾ ਦੇ ਸਕਰਾਤਮਕ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਕਈ ਥਾਵਾਂ ’ਤੇ ਆਲ੍ਹਣਾ ਟੰਗਣ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਹੀ ਘਰੇਲੂ ਚਿੜੀਆਂ ਦੁਆਰਾ ਆਲ੍ਹਣੇ ਅਪਣਾ ਲਏ ਗਏ ਹਨ। ਕਾਰੀਗਰਾਂ ਦੁਆਰਾ ਖਾਸ ਸਾਂਚਿਆਂ ਵਿਚ ਬਣਾਏ ਮਿ¤ਟੀ ਦੇ ਆਲ੍ਹਣੇ ਇਨ੍ਹਾਂ ਛੋਟੇ ਪਰਿੰਦਿਆਂ ਨੂੰ ਪਸੰਦ ਆ ਰਹੇ ਨੇ। ਇ¤ਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਨਾੳਟੀ ਆਲ੍ਹਣੇ ਨੂੰ ਨਾਂਅ ਤਾਂ ਆਲ੍ਹਣੇ ਦਾ ਦਿ¤ਤਾ ਗਿਆ ਹੈ ਪਰ ਅਸਲ ਵਿਚ ਇਹ ਆਲ੍ਹਣਾ ਨਾ ਹੋ ਕੇ ਸਿਰਫ ਟਿਕਾਣਾ ਹੈ ਜਾਂ ਕਹਿ ਲਓ ਘਰ ਬਨਾਉਣ ਲਈ ਇੱਕ ਪਲਾਟ ਹੈ, ਜਿਸ ਵਿਚ ਪੰਛੀ ਦੁਆਰਾ ਕੱਖ ਕਾਨਾ ’ਕੱਠਾ ਕਰਕੇ ਇੱਕ ਹੋਰ ਆਲ੍ਹਣਾ ਪਾਇਆ ਜਾਂਦਾ ਹੈ। ਸਮਰਾਲਾ ਹਾਕੀ ਕਲੱਬ ਵੀ ਹਜਾਰਾਂ ਆਲ੍ਹਣੇ ਲਾ ਕੇ ਪੰਛੀਆਂ ਦੀ ਗਿਣਤੀ ਵਿਚ ਸੁਧਾਰ ਕਰ ਰਿਹਾ ਹੈ। ਇਸਦੇ ਨਾਲ-ਨਾਲ ਚੋਗ ਅਤੇ ਪਾਣੀ ਦਾ ਪ੍ਰਬੰਧ ਵੀ ਜ਼ਰੂਰੀ ਹੈ। ਪਾਣੀ ਲਈ ਮਿ¤ਟੀ ਦੇ ਕੂੰਡੇ ਸਭ ਤੋਂ ਢੁ¤ਕਵੇਂ ਹਨ ਤੇ ਇਨ੍ਹਾਂ ਵਿਚ ਪਾਣੀ ਦਾ ਤਾਪਮਾਨ ਠੀਕ ਰਹਿੰਦਾ ਹੈ। ਇਸਤੋਂ ਇਲਾਵਾ ਆਲੇ-ਦੁਆਲੇ ਵਿਰਾਸਤੀ ਰੁੱਖਾਂ ਖਾਸ ਕਰ ਬੇਰੀਆਂ,ਕਿ¤ਕਰਾਂ,ਕਰੀਰਾਂ ਆਦਿ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਕੰਡੇਦਾਰ ਬੋਗਨਵਿਲੀਆ ਵੀ ਇਨ੍ਹਾਂ ਲਈ ਚੰਗਾ ਆਸਰਾ ਬਣਦੀ ਹੈ ਤੇ ਜੇ ਘਰ ਵਿਚ ਕੱਚੀ ਥਾਂ ਨਹੀਂ ਹੈ ਫਿਰ ਵੀ ਇਸਨੂੰ ਵੱਡੇ ਗਮਲੇ ਵਿਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ।
ਸੋ ਅੰਤਰਰਾਸ਼ਟਰੀ ਘਰੇਲੂ ਚਿੜੀ ਦਿਵਸ ਨੂੰ ਹਰ ਪਿੰਡ,ਸ਼ਹਿਰ ਵਿਚ ਪ੍ਰੈਕਟੀਕਲੀ ਕੰਮ ਕਰਕੇ ਮਨਾਇਆ ਜਾਣਾ ਚਾਹੀਦਾ ਹੈ। ਖਾਸ ਕਰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੈਂਪ ਲਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ। ਵਿਦਿਆਰਥੀ ਖੁਦ ਆਲ੍ਹਣੇ ਤਿਆਰ ਕਰਕੇ ਲਾਉਣ। ਕੰਧਾਂ ਦੇ ਨਾਲ਼-ਨਾਲ਼ ਕੰਡੇਦਾਰ ਵੇਲਾਂ ਲਾਈਆਂ ਜਾਣ। ਜਿਸ ਤਰ੍ਹਾਂ ਵਿਸ਼ਵ ਪ¤ਧਰੀ ਸੰਸਥਾਵਾਂ ਇੰਗਲੈਂਡ,ਅਮਰੀਕਾ ਅਤੇ ਕਨੇਡਾ ਵਰਗੇ ਦੇਸ਼ਾਂ ਵਿਚ ਇਸ ਦਿਨ ਨੂੰ ਘਰੇਲੂ ਚਿੜੀਆਂ ਦੀ ਭਲਾਈ ਲਈ ਸਾਰਥਿਕ ਕਾਰਜ ਕਰਕੇ ਮਨਾਉਂਦੇ ਹਨ ਉਸੇ ਤਰ੍ਹਾਂ ਸਾਡੇ ਦੇਸ਼ ਵਿਚ ਵੀ ਪਿਰਤ ਪਾਉਣੀ ਸਮੇਂ ਦੀ ਵ¤ਡੀ ਲੋੜ ਹੈ।