May 26, 2026 11:49 pm

ਪੰਜਾਬ ਬੇਰੁਜ਼ਗਾਰੀ ਦਾ ਜਾਂ ਬੇਰੁੱਖੀ ਦਾ ਸ਼ਿਕਾਰ

ਪੰਜਾਬ ਵਿੱਚ ਅੱਜ ਬੇਰੁਜਗਾਰੀ ਬਹੁਤ ਹੀ ਗੰਭੀਰ ਸਮੱਸਿਆ ਹੈ । ਤੇ ਇਹ ਇੱਕ ਬਹੁਤ ਹੀ ਵੱਡਾ ਰਾਜਨੀਤਕ ਮੁੱਦਾ ਵੀ ਹੈ ਜਿਸ ਦਾ ਸਹਾਰਾ ਲੈ ਕੇ ਪੰਜਾਬ ਦੀਆ ਦਾ ਸਾਰੀਆ ਰਾਜਨੀਤਕ ਪਾਰਟੀਆ ਆਪਣੀਆ ਸਿਆਸੀ ਰੋਟੀਆ ਸਮੇ ਸਮੇ ਸੇਕਦੀਆ ਰਹਿੰਦੀਆ ਹਨ । ਪੰਜਾਬ ਵਿੱਚ ਕੈਪਟਨ ਸਰਕਾਰ ਨੇ ਚੋਣਾ ਦੌਰਾਨ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਇਸ ਵਾਅਦੇ ਨੂੰ ਨਿਭਾਉਣ ਵਿੱਚ ਕੈਪਟਨ ਸਰਕਾਰ ਕਿੰਨੀ ਕਾਮਯਾਬ ਹੁੰਦੀ ਹੈ ਇਹ ਗੱਲ ਅਜੇ ਵੇਖਣ ਵਾਲੀ ਹੈ । ਪਰ ਕੀ ਹਰ ਇੱਕ ਨੂੰ ਸਰਕਾਰੀ ਨੌਕਰੀ ਮਿਲ ਸਕਦੀ ਹੈ ? ਜੇਕਰ ਹਾਂ ਤਾ ਕਿਹੜੀ ਨੌਕਰੀ ! ਨੌਕਰੀ ਕਰਨ ਲਈ ਵੀ ਖਾਸ ਯੌਗਤਾ ਦੀ ਲੋੜ ਹੁੰਦੀ ਹੈ ਕੀ ਸਾਰਿਆ ਉਹਨਾ ਨੌਜਵਾਨਾ ਕੋਲ ਲੋੜੀਦੀ ਯੌਗਤਾ ਹੈ ਜਿਸ ਅਧਾਰ ਤੇ ਕੈਪਟਨ ਸਰਕਾਰ ਉਹਨਾ ਨੂੰ ਨੌਕਰੀ ਤੇ ਲਗਾਵੇਗੀ । ਕਿਸੇ ਵੀ ਸਰਕਾਰ ਕੋਲ ਐਸੀ ਜਾਦੂ ਦੀ ਛੜੀ ਨਹੀ ਜਿਸ ਨਾਲ ਉਹ ਸਾਰਿਆ ਨੂੰ ਨੌਕਰੀ ਤੇ ਲਾ ਦਵੇ ਤੇ ਸਾਰਿਆ ਵਿੱਚ ਨੌਕਰੀ ਕਰਨ ਦਾ ਹੁਨਰ ਪੈਦਾ ਕਰ ਦਵੇ ।
ਹੁਨਰ ਮੰਦ ਨੌਜਵਾਨੀ ਕਿਸੇ ਵੀ ਕੌਮ ਦਾ ਸਭ ਤੋ ਵੱਡਾ ਸਰਮਾਇਆ ਹੁੰਦੀ ਹੈ ।ਜਿਸ ਦੇ ਸਹਾਰੇ ਕੌਮਾ ਤਰੱਕੀਆ ਕਰਦੀਆ ਹਨ । ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਇਸ ਕਰਕੇ ਏਥੋ ਦੇ ਲੋਕ ਖੇਤੀ ਕਰਨ ਚ ਮਾਹਰ ਹਨ । ਸਮੇ ਦੇ ਨਾਲ ਨਾਲ ਜਮੀਨਾ ਘੱਟਦੀਆ ਗਈਆ ਤੇ ਲੋੜਾ ਵਧਦੀਆ । ਦੁਨੀਆ ਦੀਆ ਬਾਕੀ ਸਾਰੀਆ ਕੌਮਾ ਨੇ ਆਪਣੇ ਵਿਰਾਸਤੀ ਕਿੱਤਿਆ ਦਾ ਅਧੁਨੀਕੀ ਕਰਨ ਕਰ ਲਿਆ ਪਰ ਅਸੀ ਸਾਡਾ ਜੋ ਵਿਰਾਸਤੀ ਕਿੱਤਾ ਖੇਤੀ ਬਾੜੀ ਹੈ ਉਸਦਾ ਅਧੁਨੀਕੀ ਕਰਨ ਨਹੀ ਕਰ ਸਕੇ । ਉਦਹਾਰਨ ਦੇ ਤੌਰ ਤੇ ਜਪਾਨੀ ਲੋਕਾ ਦਾ ਵਿਰਾਸਤੀ ਕਿੱਤਾ ਇਲੈਕਟਰੋਨੀਕ ਚੀਜਾ ਬਣਾਉਣਾ ਹੈ ਅੱਜ ਤੋ 50 ਸਾਲ ਪਹਿਲਾ ਲੀੜੇ ਪ੍ਰੈਸ ਕਰਨ ਵਾਲੀਆ ਪ੍ਰੈਸਾ ਬਣਾਉਦੇ ਸਨ ਪਰ ਉਹਨਾ ਆਪਣੇ ਵਰਾਸਤੀ ਕਿਤੇ ਦਾ ਅਧੁਨੀਕੀ ਕਰਨ ਕਰ ਲਿਆ ਤੇ ਮੁਬਾਈਲ ਤੋ ਲੈ ਕੇ ਹਰ ਇਲੈਟਰੋਨੀਕ ਚੀਜਾ ਉਹਨਾ ਬਣਾਉਣੀਆ ਸੁਰੂ ਕਰ ਦਿੱਤੀਆ ਇਸ ਨਾਲ ਜਪਾਨ ਨਵੀ ਪੀੜੀ ਨੂੰ ਰੋਜਗਾਰ ਨੂੰ ਲੈ ਕੇ ਕੋਈ ਸਮੱਸਿਆ ਦਾ ਸਾਹਮਣਾ ਨਹੀ ਕਰਨਾ ਪਿਆ ਕਿਉ ਕਿ ਉਹਨਾ ਨੇ ਅਪਣੇ ਬਜੁਰਗਾ ਦਾ ਕਿੱਤੇ ਦਾ ਅਧੁਨੀਕੀ ਕਰਨ ਕਰ ਕੇ ਉਸ ਨੂੰ ਹੀ ਆਪਣੀ ਉਪਜੀਵਕਾ ਕਮਾਉਣ ਦਾ ਸਾਧਨ ਬਣਾ ਲਿਆ । ਪਰ ਪੰਜਾਬ ਵਿੱਚ ਅਜਿਹਾ ਨਹੀ ਹੋਇਆ ਪੰਜਾਬ ਦੇ ਕਿਸਾਨ ਅੱਜ ਤੋ 50 ਸਾਲ ਪਹਿਲਾ ਵੀ ਕਣਕ ਝੋਨਾ ਬੀਜਦੇ ਤੇ ਹੁਣ ਵੀ ਉਹੀ ਬੀਜ ਰਹੇ ਹਨ ਇਸ ਨਾਲ ਖੇਤੀ ਵਿਚੋ ਮੁਨਾਫਾ ਬਹੁਤ ਘਟ ਗਿਆ ਜਿਸ ਨਾਲ ਕੀ ਪੰਜਾਬ ਦੀ ਕਿਸਾਨੀ ਬਹੁਤ ਗੰਭੀਰ ਸੰਕਟ ਵਿੱਚ ਫਸ ਗਈ । ਪਰ ਇਸ ਵਿੱਚ ਕੱਲਾ ਕਿਸ਼ਾਨ ਜਿਮੇਵਾਰ ਨਹੀ ਹੈ । ਸਰਕਾਰ ਦੁਆਰਾ ਫਸਲਾ ਦੇ ਸਹੀ ਮੰਡੀਕਰਨ ਦਾ ਪ੍ਰਬੰਧ ਨਾ ਕਰਨਾ ਦੇ ਕਿਸਾਨਾ ਨੂੰ ਨਵੀਆ ਫਸਲਾ ਬੀਜਣ ਵੱਲ ਉਤਸ਼ਾਹਿਤ ਨਾ ਕਰਨਾ ਮੁੱਖ ਕਾਰਨ ਹਨ । ਸਟੇਟ ਦੇ ਵਰਾਸਤੀ ਕਿਤੇ ਖੇਤੀ ਨੂੰ ਜੇਕਰ ਸਰਕਾਰ ਸਾਫ ਨੀਅਤ ਨਾਲ ਅਧੁਨੀਕੀ ਕਰਨ ਕਰ ਦਵੇ ਤਾ ਪੰਜਾਬ ਦਾ ਬਹੁਤ ਫਾਈਦਾ ਹੋ ਸਕਦਾ ਹੈ । ਪੰਜਾਬ ਦਾ ਕਿਸਾਨ ਮਿਹਨਤੀ ਹੈ ਹਰ ਤਰਾ ਦੀ ਫਸਲ ਉਗਾ ਸਕਦਾ ਹੈ ਜੇਕਰ ਖੇਤੀ ਦਾ ਕੰਮ ਚੰਗੇ ਮੁਨਾਫੇ ਵਿੱਚ ਆ ਜਾਦਾ ਹੈ ਤਾ ਪੰਜਾਬ ਵਿੱਚ ਬੇਰੁਜਗਾਰੀ ਦੀ ਸਮੱਸਿਆ ਕਾਫੀ ਹੱਲ ਹੋ ਸਕਦੀ ਹੈ ।
ਹੁਣ ਗੱਲ ਕਰਦੇ ਹਾ ਉਹਨਾ ਕਿੱਤੀਆ ਦੀ ਜੋ ਇੱਕ ਕੌਮਾ ਦੁਜੀ ਕੌਮਾ ਤੋ ਸਿੱਖ ਕੇ ਉਸਨੂੰ ਅਪਣੇ ਰੋਜਗਾਰ ਦਾ ਸਾਧਨ ਬਣਾ ਲੈਦੀ ਹੈ । ਇਸ ਪੱਖ ਤੋ ਅਸੀ ਬਹੁਤ ਪਿਛੇ ਹਾ । ਇਹ ਕੰਮ ਸਰਕਾਰਾ ਦਾ ਹੁੰਦਾ ਹੈ ਕਿ ਯੂਨੀਵਰਸੀਆ ਵਿੱਚ ਵਿਦੇਸ਼ਾ ਤੋ ਵੱਖ ਕਿਤੱਾ ਕੋਰਸਾ ਦੇ ਮਾਹਿਰ ਅਧੀਆਪਕ ਲਿਆ ਕੇ ਆਪਣੇ ਦੇਸ ਦੀ ਨੌਜਵਾਨੀ ਨੂੰ ਵੱਖ ਵੱਖ ਕਿੱਤੀਆ ਵਿੱਚ ਮਾਹਿਰ ਕਰਦੇ ਹਨ ਤਾ ਜੋ ਦੇਸ ਦੀ ਨੌਜਵਾਨੀ ਹੁਨਰ ਮੰਦ ਹੋ ਜਾਵੇ । ਤੇ ਹੁਨਰ ਮੰਦ ਨੌਜਵਾਨੀ ਕਦੇ ਵੀ ਬੇਰੁਜਗਾਰ ਨਹੀ ਹੋ ਸਕਦੀ । ਇਸ ਲਈ ਸਿੱਖਅਕ ਢਾਚੇ ਨੂੰ ਬਹੁਤ ਹੀ ਵਧੀਆ ਨੀਤੀਆ ਬਣਾਉਣੀਆ ਹੋਣਗੀਆ । ਜੇਕਰ ਸਾਡੀ ਨੌਜਵਾਨੀ ਹੁਨਰਮੰਦ ਹੋ ਜਾਵੇਗੀ ਸਾਰੇ ਕਾਰੋਬਾਰੀ ਪੰਜਾਬ ਵਿੱਚ ਨਿਵੇਸ ਕਰਨ ਨੂੰ ਪਹਿਲ ਦੇਣਗੇ ਕਿਉ ਕਿ ਹਰ ਕਾਰੋਬਾਰੀ ਸਭ ਦੀ ਸਭ ਤੋ ਪਹਿਲੀ ਲੌੜ ਵਧੀਆ ਕਾਮੇ ਹੁੰਦੇ ਹਨ ਜਿਸ ਜਗਾ ਉਹਨਾ ਨੂ ਸਹੀ ਕੰਮ ਕਰਨ ਵਾਲੇ ਲੋਕ ਮਿਲਦੇ ਹਨ ਉਥੇ ਸਭ ਆਪਣਾ ਕਾਰੋਬਾਰ ਖੌਲਣਾ ਚਹੁੰਦੇ ਹਨ । ਇਸ ਲਈ ਜੇਕਰ ਸਹੀ ਤਰੀਕੇ ਨਾਲ ਸਾਡੀ ਕਿਤਾਮੁਖੀ ਸਿੱਖੀਆ ਵੱਲ ਧਿਆਨ ਦਿੱਤਾ ਜਾਵੇ ਤਾ ਸਾਡੀ ਬੇਰੁਜਗਾਰੀ ਦੀ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਸਕਦਾ ਹੈ। ਵੈਸੇ ਤਾ ਬਹੁਤ ਸਾਰੇ ਕਾਰਨ ਹੁੰਦੇ ਹਨ ਜੋ ਕਿ ਜੋ ਬਰੁਜਗਾਰੀ ਵਧਣ ਦਾ ਕਾਰਨ ਬਣਦੇ ਹਨ ਪਰ ਸਭ ਤੋ ਮਹੱਤਵਪੂਰਨ ਕਾਰਨ ਕਿਸੇ ਵੀ ਦੇਸ ਦੇ ਰਾਜਨੀਤਕ ਹਲਾਤ ਹੁੰਦੇ ਹਨ ਜੋ ਕਿ ਰੋਜਗਾਰ ਦੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੇ ਹਨ । ਪੰਜਾਬ ਵਿੱਚ ਬਹੁਤ ਵੱਡੀਆ ਰਾਜਨੀਤਕ ਉਥਲ ਪੁਥਲ ਪਿਛਲੇ ਸਮੇ ਸਮੇ ਵਿੱਚ ਹੁੰਦੀਆ ਰਹੀਆ ਜਿਸ ਨੇ ਪੰਜਾਬ ਵਿੱਚ ਰੋਜਗਾਰ ਦੇ ਮੌਕਿਆ ਨੂੰ ਬਹੁਤ ਪ੍ਰਭਾਵਿਤ ਕੀਤਾ । ਪੰਜਾਬ ਵਿੱਚ ਵਪਾਰ ਦੇ ਬਹੁਤ ਜਿਆਦਾ ਮੌਕੇ ਹਨ ਪਰ ਰਾਜਨੀਤਕ ਸ਼ਥੀਤੀਆ ਕਾਰਨ ਉਨਾ ਦਾ ਉਪਯੋਗ ਨਹੀ ਹੋ ਪਾ ਰਿਹਾ । ਪੰਜਾਬ ਨਾਲ ਅੰਤਰਰਾਸ਼ਟਰੀ ਸਰਹੱਦ ਪਾਕਿਸਤਾਨ ਲੱਗਦੀ ਹੈ ਜੇਕਰ ਪਾਕਿਸਤਾਨ ਨਾਲ ਅਮਨ ਹੋ ਜਾਵੇ ਤੇ ਪੰਜਾਬ ਪਾਕਿਸਤਾਨ ਨਾਲ ਵਾਹਗਾ ਬਾਰਡਰ ਰਾਹੀ ਬਹੁਤ ਸਾਰੇ ਦੇਸ਼ਾ ਨਾਲ ਵਪਾਰ ਕਰ ਸਕਦਾ ਹੈ ਜੇਕਰ ਵਪਾਰ ਲਈ ਸਮੁੰਦਰੀ ਰਸਤਾ ਵੀ ਵਰਤਣਾ ਹੈ ਥਾ ਪਾਕਿਸਤਾਨ ਰਾਹੀ ਪੰਜਾਬ ਨੂੰ ਨਜਦੀਕ ਪੈਦਾ ਹੈ ਇਸ ਨਾਲ ਪੰਜਾਬ ਸਿਰਫ ਆਪਣੇ ਨੌਜਵਾਨਾ ਲਾਈ ਹੀ ਨਹੀ ਬਲਕਿ ਦੇਸ ਤੇ ਬਾਕੀ ਨੌਜਵਾਨਾ ਨੂੰ ਵੀ ਵਧੀਆ ਰੋਜਗਾਰ ਦੇ ਮੌਕੇ ਦੇ ਕਦਾ ਹੈ । ਪਰ ਅਜਿਹਾ ਕਦੋ ਹੋਵੇਗਾ ਅਜੇ ਦਿੱਲੀ ਦੂਰ ਲੱਗਦੀ ਹੈ ।
ਪੰਜਾਬ ਵਿੱਚ ਬੇਰੁਜਗਾਰੀ ਨੂੰ ਦੂਰ ਕਰਨਾ ਕੋਈ ਮੁਸ਼ਕਲ ਕੰਮ ਨਹੀ ਹੈ ਜਿਨਾ ਕਿ ਕਿਹਾ ਜਾਦਾ ਹੈ । ਪੰਜਾਬੀ ਇੱਕ ਮਿਹਨਤੀ ਤੇ ਉਦਮੀ ਕੌਮ ਹੈ ਜੇਕਰ ਇਹ ਕਰਨ ਤੇ ਆ ਗਈ ਤਾ ਕੁਜ ਵੀ ਕਰ ਸਕਦੀ ਹੈ । ਇੱਕ ਕਮੀ ਸਾਡੇ ਚ ਵੀ ਹੈ ਕਿ ਅਸੀ ਕੰਮ ਨੂੰ ਵੀ ਛੋਟੇ ਵੱਡੇ ਦੀ ਨਿਗਾਹ ਨਾਲ ਵੇਖਦੇ ਹਾ । ਅਸੀ ਰੇਹੜੀ ਲਾਉਣ ਨੂੰ ਛੋਟਾ ਕੰਮ ਸਮਝਦੇ ਹਾ ਪਰ ਜਦੋ ਕੋਈ ਬਿਹਾਰੀ ਪੰਜਾਬ ਵਿੱਚ ਰੇਹੜੀ ਲਾ ਲਾ ਕੇ ਆਪਣਾ ਹੋਟਲ ਖੋਲ ਲੈਦਾ ਫਿਰ ਅਸੀ ਦੇਖਦੇ ਹਾ । ਕੰਮ ਕਰਨ ਦੀ ਆਦਤ ਸਾਨੂੰ ਪਾਉਣੀ ਚਾਹੀਦੀ ਹੈ ਜਦੋ ਤੱਕ ਸਾਡਾ ਮਨ ਭਾਉਦਾ ਕੰਮ ਸਾਨੂੰ ਨਹੀ ਮਿਲਦਾ ਉਦੋ ਤੱਕ ਸਾਨੂੰ ਕੋਈ ਵੀ ਸਹੀ ਮੇਹਨਤਾਨਾ ਮਿਲਣ ਵਾਲਾ ਕੰਮ ਕਰ ਲੈਣਾ ਚਾਹੀਦਾ ਹੈ । ਮੁਕਦੀ ਗੱਲ ਵਿਦੇਸਾ ਵਿੱਚ ਜਾ ਕੇ ਅਸੀ ਸਭ ਕੁਝ ਕਰਦੇ ਹਾ ਏਥੇ ਅਸੀ ਨਹੀ ਕਰਦੇ ਕਾਰਨ ਬਹੁਤ ਸਾਰੇ ਹਨ ਤੇ ਸਾਰੇ ਕਾਰਨਾ ਦੇ ਹੱਲ ਵੀ ਹਨ ਬੱਸ ਲੋੜ ਹੈ ਸਹੀ ਨੀਤੀ ਦੀ ਤੇ ਸਹੀ ਨੀਅਤ ਦੀ।

Send this to a friend