ਕਸ਼ਮੀਰ ਦੇ ਹਾਲਾਤ ਵਿਗੜੇ : ਡਾ. ਮਨਮੋਹਨ ਸਿੰਘ
ਨਵੀ ਦਿੱਲੀ, 18 ਮਾਰਚ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦੇ ਹੋਏ ਸਰਕਾਰ ’ਤੇ ਦੇਸ਼ ਦੀ ਅਰਥਵਿਵਸਥਾ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ। ਕਾਂਗਰਸ ਦੇ 84ਵੇਂ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਸ਼ਮੀਰ ਦੇ ਹਾਲਾਤਾਂ ਨਾਲ ਠੀਕ ਤਰੀਕੇ ਨਾਲ ਨਹੀਂ ਨਿਬੜਿਆ ਇਸ ਕਾਰਨ ਹੀ ਉਥੇ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ। ਇਹ ਹੀ ਨਹੀਂ ਸਰਹਦ ਪਾਰ ਅਤਵਾਦ ਨਾਲ ਨਿਪਟਣ ‘ਚ ਵੀ ਲਚਰ ਰਵਈਆ ਅਪਣਾਉਣ ਦਾ ਵੀ ਦੋਸ਼ ਲਗਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ਕਿ ‘‘ਜੰਮੂ-ਕਸ਼ਮੀਰ ‘ਚ ਹਾਲਾਤ ਵਿਗੜਦੇ ਜਾ ਰਹੇ ਹਨ। ਸਰਹਦ ਪਾਰ ਅਤਵਾਦ ਵਧਿਆ ਹੈ ਅਤੇ ਇਸ ਨਾਲ ਹੀ ਅਤਵਾਦ ਨੂੰ ਵੀ ਫਾਇਦਾ ਹੋਇਆ ਹੈ। ਇਹ ਸਾਡੇ ਸਾਰਿਆਂ ਨਾਗਰਿਕਾਂ ਲਈ ਚਿੰਤਾ ਵਾਲੀ ਗਲ ਹੈ। ਮੋਦੀ ਸਰਕਾਰ ਹੁਣ ਤਕ ਇਨ੍ਹਾਂ ਮੁਸ਼ਕਿਲਾਂ ਨਾਲ ਨਿਪਟਣ ਦਾ ਕੋਈ ਹਲ ਨਹੀਂ ਲਭ ਸਕੀ।’’
ਜੰਮੂ-ਕਸ਼ਮੀਰ ਨਾਲ ਸੰਬੰਧਿਤ ਧਿਰਾਂ ਨਾਲ ਸੰਪਰਕ ਕਰਨ ਦੀ ਵਕਾਲਤ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਵਖਰਾ ਹਿਸਾ ਹੈ ਪਰ ਸਾਨੂੰ ਉਥੇ ਦੀਆਂ ਕੁਝ ਮੁਸ਼ਕਿਲਾਂ ਨੂੰ ਸਮਝਣਾ ਹੋਵੇਗਾ ਅਤੇ ਉਨ੍ਹਾਂ ਨਾਲ ਗੰਭੀਰਤਾ ਨਾਲ ਨਿਪਟਣਾ ਹੋਵੇਗਾ। ਵਿਦੇਸ਼ ਨੀਤੀ ਦੀ ਨਿੰਦਾ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਕਿਹਾ, ‘‘ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਚੀਨ ਜਾਂ ਨੇਪਾਲ ਨਾਲ ਸਾਡੀਆਂ ਸਮਸਿਆਵਾਂ ਹੋ ਸਕਦੀਆਂ ਹਨ ਪਰ ਇਨ੍ਹਾਂ ਨਾਲ ਗਲਬਾਤ ਕਰਨ ‘ਤੇ ਹਲ ਨਿਕਲ ਸਕਦਾ ਹੈ।