ਨਵੀਂ ਦਿੱਲੀ, 18 ਮਾਰਚ (ਪੀ.ਟੀ.)- ਕੇਜਰੀਵਾਲ ਦੀ ਮਾਫੀ ਦੇ ਮੁਦੇ ਤੇ ਲੋਹੇ ਲਾਖੇ ਹੋਏ ਪੰਜਾਬ ਦੇ ਆਪ ਆਮ ਐਲ ਏਜ਼ ਅੰਦਰ ਕੇਜਰੀਵਾਲ ਦੇ ਖ਼ਿਲਾਫ਼ ਬਗ਼ਾਵਤ ਕਰਨ ਅਤੇ ਸਿਸੋਦੀਆ ਵਲੋਂ ਦਿਲੀ ਵਿਚ ਬੁਲਾਈ ਗਈ ਮੀਟਿੰਗ ਦੇ ਮਾਮਲੇ ‘ਤੇ ਦੋਫਾੜ ਪੈ ਗਈ ਹੈ . ਇਹ ਸੰਕੇਤ ਇਸ ਗਲ ਤੋਂ ਮਿਲੇ ਹਨ ਕਿ ਸ਼ਾਮੀ 7 ਵਜੇ ਇਹ ਖ਼ਬਰ ਲਿਖਣ ਤਕ ਪਾਰਟੀ ਦੇ 10 ਐਮ ਐਲ ਏ ਦਿਲੀ ਵਾਲੀ ਮੀਟਿੰਗ ਵਿਚ ਪੁਜ ਚੁਕੇ ਸਨ . ਇਨ੍ਹਾਂ ਵਿਚ ਅਮਨ ਅਰੋੜਾ ,ਕੁਲਤਾਰ ਸਿੰਘ ਸੰਧਵਾਂ , ਅਮਰਜੀਤ ਸਿੰਘ ਸੰਦੋਹਾ , ਰੁਪਿੰਦਰ ਕੌਰ ਰੂਪੀ , ਬਲਜਿੰਦਰ ਕੌਰ , ਜੈ ਕਿਸ਼ਨ ਰੋੜੀ, ਹਰਪਾਲ ਚੀਮਾ , ਬੁਧ ਰਾਮ , ਦਿਲੀ ਦੇ ਡਿਪਟੀ ਮੁਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਿਸੋਦੀਆ ਦੀ ਰਿਹਾਇਸ਼ ਤੇ ਹੋ ਰਹੀ ਇਸ ਮੀਟਿੰਗ ਵਿਚ ਪਾਰਟੀ ਦੇ ਪੰਜਾਬ ਦੇ 5 ਜ਼ੋਨਾਂ ਦੇ ਇੰਚਾਰਜ ਵੀ ਮੀਟਿੰਗ ’ਚ ਸ਼ਾਮਲ ਹੋਏ . ਇਨ੍ਹਾਂ ਵਿਚ ਕੁਲਦੀਪ ਧਾਲੀਵਾਲ, ਪਰਮਜੀਤ ਸਿੰਘ ਸਚਦੇਵਾ, ਅਨਿਲ ਠਾਕੁਰ ,ਗੁਰਦਿਤ ਸਿੰਘ ਸੇਖੋਂ ਅਤੇ ਦਲਬੀਰ ਸਿੰਘ ਢਿਲੋਂ ਸ਼ਾਮਲ ਹਨ .
ਇਸ ਮੀਟਿੰਗ ਵਿਚ ਖ਼ੁਦ ਅਰਵਿੰਦ ਕੇਜਰੀਵਾਲ ਵੀ ਪੁਜੇ . ਇਹ ਵੀ ਪਤਾ ਲਗਾ ਹੈ ਕਿ ਕੇਜਰੀਵਾਲ ਨੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਤੇ ਹਾਲਾਂਕਿ ਐਮ ਐਲ ਏ ਸਹਿਮਤ ਨਹੀਂ ਸਨ ਪਰ ਫਿਰ ਵੀ ਸਭ ਨੇ ਕੇਜਰੀਵਾਲ ਨਾਲ ਡਟ ਕੇ ਕੇ ਖੜ੍ਹੇ ਰਹਿਣ ਦਾ ਭਰੋਸਾ ਦਿਤਾ .
ਇਹ ਵੀ ਕਿਹਾ ਗਿਆ ਕਿ ਕਲ੍ਹ ਫਿਰ ਐਮ ਐਲ ਏਜ਼ ਦੀ ਮੀਟਿੰਗ ਹੋਏਗੀ ਜਿਸ ਵਿਚ ਬਾਕੀ ਵੀ ਸਭ ਐਮ ਐਲ ਏ ਸ਼ਾਮ ਆਲ ਹੋਣਗੇ .
ਮੀਟਿੰਗ ਵਿਚ ਬਾਹਰ ਆਏ ਬਹੁਤੇ ਵਿਧਾਇਕਾਂ ਨੇ ਕੇਜਰੀਵਾਲ ਨਾਲ ਹੋਈ ਗਲਬਾਤ ਦਾ ਵੇਰਵਾ ਦਿੰਦੇ ਹੋਏ ਇਹ ਕਿਹਾ ਕਿ ਬੇਸ਼ਕ ਮਾਫ਼ੀ ਤੋਂ ਉਹ ਨਿਰਾਸ਼ ਹੋਏ ਪਰ ਕੇਜਰੀਵਾਲ ਦੇ ਜਵਾਬ ਤੋਂ ਸੰਤੁਸ਼ਟ ਹਨ . ਉਹ ਨਸ਼ਿਆਂ ਦੇ ਖ਼ਿਲਾਫ਼ ਆਪਣਾ ਅੰਦੋਲਨ ਡਰੀ ਰਖਣਗੇ . ਬਲਜਿੰਦਰ ਕੌਰ ਨੇ ਮੀਡੀਆ ਕਰਮੀਆਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਵਲੋਂ ਮੰਗੀ ਮਾਫ਼ੀ ਇਕ ਰਣਨੀਤਕ ਫ਼ੈਸਲਾ ਸੀ ਇਸ ਲਈ ਉਹ ਕੇਜਰੀਵਾਲ ਦੇ ਜਵਾਬ ਤੋਂ ਸੰਤੁਸ਼ਟ ਹਨ . ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹੀ ਪੰਜਾਬ ਦੇ ਪ੍ਰਧਾਨ ਰਹਿਣਗੇ ਅਤੇ ਬਾਕੀ ਐਮ ਐਲ ਏ ਵੀ ਮੀਟਿੰਗ ਵਿਚ ਸ਼ਾਮਲ ਹੋਣਗੇ।