ਨਵੀਂ ਦਿੱਲੀ, 9 ਫਰਵਰੀ (ਪੀ.ਟੀ.)- ਬਿਹਾਰ, ਝਾਰਖੰਡ, ਅਸਮ, ਓਡੀਸ਼ਾ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਦੀ 10 ਫੀਸਦੀ ਤੋਂ ਵੀ ਜਿਆਦਾ ਅਬਾਦੀ ਨੂੰ ਪਾਈਪ ਦੇ ਜਰੀਏ ਪਾਣੀ ਪ੍ਰਾਪਤ ਹੁੰਦਾ ਹੈ, ਜਦਕਿ ਪਿੰਡਾਂ ’ਚ ਢੁੱਕਵਾਂ ਪੀਣ ਯੋਗ ਪਾਣੀ ਦੇਣ ਦੇ ਉਦੇਸ਼ ਨਾਲ 1,65,000 ਕਰੋੜ ਰੁਪਏ ਖਰਚ ਆ ਚੁੱਕਾ ਹੈ। ਦੇਸ਼ ਦੀ ਇਕ ਦਰਦਨਾਕ ਤਸਵੀਰ ਪੇਸ਼ ਕਰਦੇ ਹੋਏ ਸੰਸਦ ਕਮੇਟੀ ਦੀ ਇੱਕ ਰਿਪੋਰਟ ’ਚ ਇਹ ਜਾਣਕਾਰੀ ਦੇਣ ਦੇ ਨਾਲ ਦੱਸਿਆ ਗਿਆ ਹੈ ਕਿ ਮਣੀਪੁਰ ਦੇ 40.70, ਮੇਘਾਲਿਆ ਦੇ 37.90, ਝਾਰਖੰਡ ਦੇ 36.40 ਅਤੇ ਮੱਧ ਪ੍ਰਦੇਸ਼ ਦੇ 36.10 ਫੀਸਦੀ ਪਰਿਵਾਰ ਅਜੇ ਵੀ 500 ਮੀਟਰ ਤੋਂ ਜ਼ਿਆਦਾ ਦੂਰੀ ਤੋਂ ਪੀਣ ਯੋਗ ਪਾਣੀ ਲੈਣ ਜਾਂਦੇ ਹਨ। ਦੇਸ਼ ਦੇ ਕਈ ਹੋਰ ਰਾਜਾਂ ’ਚ ਵੀ ਅਜਿਹੀ ਹੀ ਸਥਿਤੀ ਹੈ।



