May 20, 2026 9:58 pm

ਸੰਗੀਤਕ ਜਗਤ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲਾ ਕੋ ਸਿੰਗਰ ਤੇ ਮੰਚ ਸੰਚਾਲਕ ਮਨਪ੍ਰੀਤ ਸਿੰਘ

ਕੁਝ ਗਾਇਕ ਅਜਿਹੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਿਰ ਹੁੰਦੇ ਹਨ । ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਦੇਸ਼ ਵਿਦੇਸ਼ ਪ੍ਰਫੂਲਿਤ ਕਰ ਰਹੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਲੋਕ ਗਾਇਕ ਤੇ ਮੰਚ ਸੰਚਾਲਕ ਮਨਪ੍ਰੀਤ ਸਿੰਘ । ਪਿਤਾ ਜਸਪਾਲ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੇ ਕੁੱਖੋ ਮਿਤੀ 26 ਨਵੰਬਰ 1994 ਨੂੰ ਮਨਪ੍ਰੀਤ ਸਿੰਘ ਨੇ ਪਿੰਡ ਭੜੀ ਤਹਿ: ਖਮਾਣੋ ਜਿਲ੍ਹਾਂ ਫਤਿਹਗੜ੍ਹ ਸਾਹਿਬ ਵਿੱਚ ਜਨਮ ਲਿਆ। ਸਿੱਖਿਆ ਬਾਰਵੀਂ ਕਲਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੜੀ ਤੋਂ ਹਾਸ਼ਿਲ ਕਰਨ ਵੇਲੇ ਤੱਕ ਂਿੲਸ ਨੇ ਗਾਇਕ ਦੇ ਰੂਪ ਵਿੱਚ ਸੰਗੀਤਕ ਦੁਨੀਆਂ ਵਿੱਚ ਪੈਰ ਧਰਿਆਂ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਪ੍ਰਸਿੱਧ ਸਟੇਜ ਸੈਕਟਰੀ ਤੇ ਪੇਸ਼ਕਾਰ ਸਤਨਾਮ ਛੀਨਾਂ ਨੂੰ ਉਸਤਾਦ ਧਾਰ ਕੇ ਗਾਇਕੀ ਦੇ ਨਾਲ ਮੰਚ ਸੰਚਾਲਕ ਵਜੋ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਸਟੇਜਾਂ ਤੇ ਗਾਇਕਾਂ ਨਾਲ ਗਾਉਣ ਤੇ ਮੰਚ ਸੰਚਾਲਕ ਬਣਨ ਦਾ ਅਜਿਹਾ ਮੌਕਾ ਮਿਲਿਆਂ ਕਿ ਮਨਪ੍ਰੀਤ ਸਿੰਘ ਨੂੰ ਬਤੌਰ ਪੰਜਾਬੀ ਸਹਾਇਕ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਮਨਪ੍ਰੀਤ ਸਿੰਘ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਰਾਜਵਿੰਦਰ ਬਰਾੜ,ਹਰਜੋਤ, ਡੀ. ਗਿੱਲ, ਗੁਰਮੀਤ ਧਾਲੀਵਾਲ,ਕਰਤਾਰ ਰਮਲਾ, ਵਰਿੰਦਰ ਸਿੱਧੂ ਤੇ ਹੋਰ ਅਨੇਕਾਂ ਗਾਇਕਾ ਨਾਲ ਬਤੌਰ ਸਹਾਇਕ ਗਾਇਕ ਬਣ ਕੇ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਕੱਲ ਮਨਪ੍ਰੀਤ ਸਿੰਘ ਹਰਜੋਤ ਮਿਊਜ਼ਿਕਲ ਗਰੁੱਪ ਦੇ ਵਿੱਚ ਬਤੌਰ ਕੋ ਸਿੰਗਰ ਕੰਮ ਕਰਕੇ ਖੂਬ ਨਾਮ ਖੱਟ ਰਿਹਾ ਹੈ।
-ਪੱਤਰਕਾਰ ਨਰਿੰਦਰ ਪੁਰੀ

Send this to a friend