Skip to content
Independent perspectives. Global stories.
BREAKING

ਮੈਂ ਬੁਜ਼ਦਿਲ ਹੁੰਦਾ ਤਾਂ ਕੀ ਤੁਸੀਂ ਮੈਨੂੰ 16 ਸਾਲ ਜੇਲ੍ਹ ਵਿੱਚ ਰੱਖਦੇ? ਬਾਦਲ ਨੇ ਅਮਰਿੰਦਰ ਸਿੰਘ ਨੂੰ ਵੰਗਾਰਿਆ

Share this story

ਕੈਪਟਨ ਦੇ ਦੋਸ਼ ‘ਸ਼ਾਹੀ ਝੂਠ ਦਾ ਪੁ¦ਦਾ’ ਅਤੇ ਬਰਤਾਨਵੀ ਖ਼ੁਲਾਸੇ ਤੋਂ ਧਿਆਨ ਵਟਾਉਣ ਲਈ ਮਹਿਜ਼ ਕਠਪੁਤਲੀ ਸ਼ੋਅ

image ਚੰਡੀਗੜ੍ਹ, 8 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ਾਂ ਨੂੰ ‘ਸ਼ਾਹੀ ਝੂਠ ਦਾ ਪੁ¦ਦਾ’ ਕਰਾਰ ਦਿੰਦਿਆਂ ਕਿਹਾ ਹੈ ਕਿ ਕੈਪਟਨ ਰਿਮੋਟ ਕੰਟਰੋਲ ਵਾਲਾ ਇਹ ਕਠਪੁਤਲੀ ਸ਼ੋਅ ਮਹਿਜ਼ ਬਰਤਾਨੀਆ ਦੇ ਹੈਰਾਨਕੁਨ ਖ਼ੁਲਾਸਿਆਂ ਤੋਂ ਲੋਕਾਂ ਦਾ ਧਿਆਨ ਵਟਾਉਣ ਲਈ ਕਰ ਰਿਹਾ ਹੈ ਕਿਉਂ ਜੋ ਬਰਤਾਨੀਆ ਸਰਕਾਰ ਦੇ ਪ੍ਰਗਟਾਵਿਆਂ ’ਚ ਸਾਹਮਣੇ ਆਇਆ ਹੈ ਕਿ ਬੀਬੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਕਰਾਉਣ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਜਲਿਆਂਵਾਲੇ ਬਾਗ਼ ਦੇ ਦੋਸ਼ੀਆਂ ਤੋਂ ਸਿੱਧੇ ਤੌਰ ’ਤੇ ਮਦਦ ਮੰਗੀ ਸੀ।ਇਥੇ ਜਾਰੀ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਘਿਸੇ-ਪਿਟੇ ਅਤੇ ਨਿਰ ਆਧਾਰ ਦੋਸ਼ਾਂ ਦਾ ਯਕਲਖ਼ਤ

ਸਾਹਮਣੇ ਆਉਣ ਦਾ ਸਮਾਂ ਅਹਿਮ ਹੈ ਕਿਉਂ ਜੋ ਇਸ ਸਮੇਂ ਬਰਤਾਨਵੀ ਸਰਕਾਰ ਵੱਲੋਂ ਬੀਬੀ ਗਾਂਧੀ ਦੇ ਕਿਰਦਾਰ ਬਾਰੇ ਕੀਤੇ ਗਏ ਪ੍ਰਗਟਾਵਿਆਂ ਕਾਰਨ ਲੋਕਾਂ ਵਿੱਚ ਰੋਹ ਦੀ ਲਹਿਰ ਪ੍ਰਚੰਡ ਹੈ।ਉਨ੍ਹਾਂ ਕਿਹਾ ਕਿ ਨਵੰਬਰ 1984 ਵਿੱਚ ਹਜ਼ਾਰਾਂ ਬੇਦੋਸ਼ੇ ਸਿੱਖਾਂ ਦੇ ਕਤਲੇਆਮ ਦੇ ਮੁੱਦੇ ਕਾਰਨ ਕਾਂਗਰਸ ਲੋਕਾਂ ਦੀ ਕਚਹਿਰੀ ’ਚ ਘਿਰ ਗਈ ਹੈ। ਆਪਣੇ ਦੁਰਕਰਮਾਂ ਦੇ ਖ਼ੁਲਾਸਿਆਂ ਤੋਂ ਕੋਈ ਰਾਹਤ ਨਾ ਮਿਲਦੀ ਵੇਖ ਕਾਂਗਰਸ ਨੇ ਇਨ੍ਹਾਂ ਘਟਨਾਵਾਂ ਲਈ ਸਿੱਖਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਧਿਆਨ ਵਟਾਉਣ ਦੀ ਰਣਨੀਤੀ ਉਲੀਕੀ ਹੈ ਪਰ ਕਾਂਗਰਸ ਪਲਟਵਾਰ ਲਈ ਤਿਆਰ ਰਹੇ।
ਸ. ਬਾਦਲ ਨੇ ਕਿਹਾ, ‘‘ਨਹਿਰੂ-ਗਾਂਧੀ ਪਰਵਾਰ ਇਨ੍ਹਾਂ ਖ਼ੁਲਾਸਿਆਂ ਕਾਰਨ ਬੁਰੀ ਤਰ੍ਹਾਂ ਫਸ ਗਿਆ ਹੈ ਕਿ ਬੀਬੀ ਗਾਂਧੀ ਨੇ ਆਪਣੇ ਸਿਆਸੀ ਵਿਰੋਧੀਆਂ ਖ਼ਾਸ ਕਰ ਕੇ ਅਕਾਲੀਆਂ ਦੇ ਖ਼ਾਤਮੇ ਲਈ ਵਿਦੇਸ਼ੀ ਮਦਦ ਲਈ।’’ ਉਨ੍ਹਾਂ ਕਿਹਾ ਕਿ ਗਾਂਧੀ ਪਰਵਾਰ ਨੇ ਆਪਣੇ ਮੁਆਫ਼ ਨਾ ਕੀਤੇ ਜਾਣ ਵਾਲੇ ਅਪਰਾਧਾਂ ’ਤੇ ਪਰਦਾ ਪਾਉਣ ਅਤੇ ਇਨ੍ਹਾਂ ਤੋਂ ਲੋਕਾਂ ਦਾ ਧਿਆਨ ਵਟਾਉਣ ਖ਼ਾਤਰ ਅਕਾਲੀ ਆਗੂਆਂ ਵਿਰੁਧ ਭੰਡੀ ਪ੍ਰਚਾਰਨ ਕਰਨ ਲਈ ਆਪਣੇ ਪੁਰਾਣੇ ਤੇ ਭਰੋਸੇਮੰਦ ਲੈਫ਼ਟੀਨੈਂਟ ‘ਕੈਪਟਨ ਸਿੰਘ’ ਦੀਆਂ ਸੇਵਾਵਾਂ ਲੈਣ ਦੀ ਜੁਗਤ ਲੜਾਈ ਹੈ ਅਤੇ ਮੈਂ ਹਮੇਸ਼ਾ ਇਨ੍ਹਾਂ ਦਾ ਪਹਿਲਾ ਅਤੇ ਮਨਪਸੰਦ ਨਿਸ਼ਾਨਾ ਰਿਹਾ ਹਾਂ। ਅਮਰਿੰਦਰ ਸਿੰਘ ਨੇ ਸਿੱਖਾਂ ਵਿਰੁਧ ਸਾਜ਼ਿਸ਼ਾਂ ਵਿੱਚ ਨਹਿਰੂ-ਗਾਂਧੀ ਪਰਵਾਰ ਲਈ ਹਮੇਸ਼ਾ ਭਾੜੇ ਦੇ ਏਜੰਟ ਵਾਂਗੂੰ ਕੰਮ ਕੀਤਾ ਹੈ।
ਸ. ਬਾਦਲ ਨੇ ਵਿਰੋਧੀਆਂ ਦੀਆਂ ਉਨ੍ਹਾਂ ਗੱਲਾਂ ਨੂੰ ਹਾਸੋਹੀਣਾ ਦੱਸਿਆ, ਜਿਨ੍ਹਾਂ ਵਿੱਚ ਕਿਹਾ ਗਿਆ ਕਿ ਉਹ ਸੰਘਰਸ਼ ਤੋਂ ਦੂਰ ਰਹੇ। ਉਨ੍ਹਾਂ ਪੁੱਛਿਆ, ‘‘ਜੇ ਮੈਂ ਤੁਹਾਡਾ ਵਿਰੋਧ ਕਰਨ ਤੋਂ ਡਰਦਾ ਤਾਂ ਕੀ ਤੁਸੀਂ ਜਾ ਤੁਹਾਡੀ ਸਰਕਾਰ ਮੈਨੂੰ ਸਲਾਖ਼ਾਂ ਪਿੱਛੇ ਸੁੱਟਦੇ? ਜੇ ਮੈਂ ਕਾਇਰ ਸੀ ਤਾਂ ਕੀ ਤੁਸੀਂ ਮੈਨੂੰ 16 ਸਾਲ ਜੇਲਾਂ ’ਚ ਰੱਖਦੇ? ਕੀ ਤੁਸੀਂ ਕਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਮੇਰੇ ਵਿਰੁਧ ਲਾਏ ਗੰਭੀਰ ਦੋਸ਼ਾਂ ਬਾਰੇ ਪਤਾ ਕੀਤਾ? ਕੀ ਤੁਸੀਂ ਮੇਰੇ ਮਹਿਜ਼ ਛੁਪਣ ਜਾਂ ਪਿੱਛੇ ਹਟਣ ਕਰ ਕੇ ਮੇਰੇ ’ਤੇ ਰਾਜ ਵਿਰੁਧ ਜੰਗ ਵਿਢੱਣ ਦੇ ਦੋਸ਼ ਲਾਉਂਦੇ?
ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਪਿੱਛੋਂ ਹਥਿਆਰਬੰਦ ਫ਼ੌਜਾਂ ਨੂੰ ਬਗ਼ਾਵਤ ਕਰਨ ਲਈ ਭੜਕਾਉਣ ਦਾ ਦੋਸ਼ ਮੁੱਖ ਮੰਤਰੀ ਸਿਰ ਮੜ੍ਹਣ ਵਾਲੇ ਕੈਪਟਨ ’ਤੇ ਤਾਬੜਤੋੜ ਹਮਲੇ ਕਰਦਿਆਂ ਸ. ਬਾਦਲ ਕਿਹਾ, ‘‘ਇਸ ਤੋਂ ਪਤਾ ਚਲਦਾ ਹੈ ਕਿ ਕੈਪਟਨ ਅਤੇ ਉਸ ਦੀ ਪਾਰਟੀ ਸਿੱਖ ਮਾਨਸਿਕਤਾ ਬਾਰੇ ਕਿੰਨਾ ਤੁੱਛ ਜਾਣਦੀ ਹੈ। ਸਿਰਫ਼ ਮੈਂ ਜਾਂ ਸਿੱਖ ਸਿਪਾਹੀ ਹੀ ਨਹੀਂ, ਸਗੋਂ ਬੱਚੇ ਤੋਂ ਲੈ ਕੇ ਹਰ ਸਿੱਖ ਨੌਜਵਾਨ ਤੇ ਬਜ਼ੁਰਗ ਉਦੋਂ ਦੀਆਂ ਸਿੱਖ ਵਿਰੋਧੀ ਘਟਨਾਵਾਂ ਤੋਂ ਵਿੰਨ੍ਹਿਆ ਗਿਆ ਸੀ ਅਤੇ ਇਸ ਸਭ ਕਾਸੇ ਦਾ ਮੂੰਹ ਤੋੜ ਜਵਾਬ ਦੇ ਰਿਹਾ ਸੀ। ਕੀ ਲੈਫ਼ਟੀਨੈਂਟ ਜਗਜੀਤ ਸਿੰਘ ਅਰੋੜਾ ਜਿਹੇ ਲੋਕਾਂ ਨੂੰ ਮੈਂ ਭੜਕਾਇਆ? ਕੀ ਮੇਰੇ ਭੜਕਾਉਣ ਨਾਲ ਸਰਦਾਰ ਖ਼ੁਸ਼ਵੰਤ ਸਿੰਘ ਨੇ ਆਪਣਾ ਪਦਮਸ੍ਰੀ ਪੁਰਸਕਾਰ ਰਾਸ਼ਟਰਪਤੀ ਨੂੰ ਵਾਪਸ ਕੀਤਾ? ਉਦੋਂ ਸਿੱਖਾਂ ਦੇ ਮੂਡ ਨੂੰ ਭਾਂਪਦਿਆਂ, ਕੈਪਟਨ ਨੇ ਖ਼ੁਦ ਕਾਂਗਰਸ ਤੋਂ ਅਸਤੀਫ਼ਾ ਦੇਣ ਦਾ ਡਰਾਮਾ ਘੜਿਆ ਤਾਂ ਜੋ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਕਾਂਗਰਸ ਪਾਰਟੀ ਦੇ ਸੌੜੇ ਏਜੰਡੇ ਦੀ ਪੂਰਤੀ ਪਿੱਛੋਂ ਵਾਪਸੀ ਕਰ ਸਕੇ। ਕੀ ਕੈਪਟਨ ਨੇ ਵੀ ਮੇਰੇ ਕਹਿਣ ’ਤੇ ਅਸਤੀਫ਼ਾ ਦਿੱਤਾ?’’ ਉਨ੍ਹਾਂ ਕਿਹਾ ਕਿ ਅਸਲ ਵਿੱਚ ਅਮਰਿੰਦਰ ਉਨ੍ਹਾਂ ਮਹਾਨ ਧਾਰਮਕ ਸਿਪਾਹੀਆਂ ਦੀ ਬੇਇੱਜ਼ਤੀ ਕਰ ਰਿਹਾ ਹੈ, ਜੋ ਆਪਣੇ ਧਰਮ ਤੇ ਸਿਦਕ ਕਰ ਕੇ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੇ ਵਿਰੋਧ ਵਿੱਚ ਹਥਿਆਰ ਚੁੱਕਣ ਲਈ ਮਜਬੂਰ ਹੋਏ।
ਸ. ਬਾਦਲ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ। ਇਹ ਸਿਰਫ਼ ਉਸ ਪੁਰਾਣੀ ਰਣਨੀਤੀ ਦੀ ਹੀ ਸੁਰਜੀਤੀ ਹੈ ਜਿਸ ਤਹਿਤ ਸਾਕਾ ਨੀਲਾ ਤਾਰਾ ਲਈ ਸਿੱਖ ਆਗੂਆਂ ’ਤੇ ਦੋਸ਼ ਲਾ ਕੇ ਮੁੜ ਸਿੱਖਾਂ ’ਤੇ ਹੀ ਇਲਜ਼ਾਮ ਲਾਏ ਜਾਂਦੇ ਹਨ। ਬੀਬੀ ਗਾਂਧੀ ਵੀ ਸਾਕਾ ਨੀਲਾ ਤਾਰਾ ਲਈ ਸਿੱਖਾਂ ’ਤੇ ਦੋਸ਼ ਲਾਉਂਦੀ ਸੀ। ਹੁਣ ਉਸੇ ਪਰਵਾਰ ਦੇ ਨਿਜੀ ਮੁਫ਼ਾਦਾਂ ਲਈ ਉਸ ਏਜੰਡੇ ਨੂੰ ਅੱਗੇ ਲਿਜਾਣ ਵਾਸਤੇ ਕੈਪਟਨ ਉਹੀ ਬਿਆਨ ਦਾਗ਼ ਰਿਹਾ ਹੈ।

WRITTEN BY