May 26, 2026 8:34 pm

ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਮੰਦਰ ਬਾਬਾ ਕਾਲੂ ਨਾਥ ਵਿਖੇ ਹੋਏ ਨਤਮਸਤਕ

ਨਥਾਣਾ, 17 ਮਾਰਚ (ਇੰਦਰਜੀਤ ਨਥਾਣਾ)- ਡਿਪਟੀ ਸਪੀਕਰ ਪੰਜਾਬ ਅਜਾਇਬ ਸਿੰਘ ਭੱਟੀ ਅੱਜ ਮੰਦਰ ਬਾਬਾ ਕਾਲੂ ਨਾਥ ਨਥਾਣਾ ਵਿਖੇ ਆਪਣੇ ਕਈ ਕਾਂਗਰਸੀ ਆਗੂਆਂ ਨਾਲ ਪਹੁੰਚੇ ਅਤੇ ਉੱਥੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ। ਨਥਾਣਾ ਵਿੱਚ ਬਾਬਾ ਕਾਲੂ ਨਾਥ ਮੇਲਾ ਸ਼ੁਰੂ ਹੋ ਚੁੱਕਿਆ ਹੈ ਜੋ ਕਿ 19 ਮਾਰਚ ਤੱਕ ਚੱਲੇਗਾ, ਇਸ ਮੇਲੇ ਵਿੱਚ ਅਜਾਇਬ ਸਿੰਘ ਭੱਟੀ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਅਤੇ ਮੰਦਰ ਵਿੱਚ ਗੁੜ ਦੀ ਭੇਲੀ ਵੀ ਚੜ੍ਹਾਈ। ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਜੋਗਿੰਦਰ ਸਿੰਘ ‘ਕਾਕਾ’, ਗੁਰਪਿਆਰ ਸਿੰਘ ਰਿੱਚੀ ਐਮ.ਸੀ , ਜੱਸ ਬੱਜੋਆਣਾ ਯੂਥ ਆਗੂ ਕਾਂਗਰਸ, ਸੀਨੀਅਰ ਕਾਂਗਰਸੀ ਆਗੂ ਨਛੱਤਰ ਸਿੰਘ ਪ੍ਰਧਾਨ, ਸੁਰਜੀਤ ਕੱਦੂ ਸਾਬਕਾ ਮੈਂਬਰ, ਪੂਰਨ ਸਿੰਘ (ਲਾਡੀ) ਐਮ.ਸੀ , ਸਮਾਜ ਸੇਵੀ ਹਰਇੰਦਰ ਦਰਵੇਸ਼, ਕੌਰਾ ਸਿੰਘ, ਸਰਬਜੀਤ ਨਥਾਣਾ, ਗੋਸ਼ੀ, ਕ੍ਰਿਸ਼ਨ ਕੁਮਾਰ, ਅਤੇ ਹੋਰ ਕਾਂਗਰਸੀ ਵਰਕਰ ਮੌਜ਼ੂਦ ਸਨ।

Send this to a friend