May 26, 2026 10:51 pm

ਬਦਲਾ ਅਤੇ ਹੰਕਾਰ ਮੁਕਤ ਭਾਰਤ ਬਣਾਉਣ ਲਈ ਸੰਘਰਸ਼ ਕਰਾਂਗੇ : ਸੋਨੀਆ ਗਾਂਧੀ

ਦਿੱਲੀ ਵਿਖੇ ਕਾਂਗਰਸ ਦੇ 84ਵੇਂ ਮਹਾਸੰਮੇਲਨ ਵਿੱਚ ਦਿਖਿਆ ਭਾਰੀ ਉਤਸ਼ਾਹ

ਨਵੀਂ ਦਿਲੀ, 17 ਮਾਰਚ- ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਯੂ.ਪੀ.ਏ. ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੇ ਨਵੀਂ ਦਿੱਲੀ ਵਿਖੇ ਕਾਂਗਰਸ ਦੇ 84ਵੇਂ ਮਹਾਸੰਮੇਲਨ ’ਚ ਬੋਲਦੇ ਹੋਏ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਉਪਰ ਤਿੱਖੇ ਹਮਲੇ ਬੋਲਦੇ ਹੋਏ ਆਖਿਆ ਹੈ ਕਿ ਜੋ ਲੋਕ ਸਾਡੇ ਪਛਾਣ ਨੂੰ ਮਿਟਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕਾਂਗਰਸ ਅਜੇ ਕਿਸ ਤਰ੍ਹਾਂ ਨਾਲ ਲੋਕਾਂ ਦੇ ਦਿਲਾਂ ‘ਚ ਹੈ। ਤਾਜ਼ਾ ਚੋਣਾਂ ਵਿੱਚ ਨੇ ਪਾਰਟੀ ਦੇ ਪ੍ਰਦਰਸ਼ਨ ਦੀ ਸ਼ਲਾਘਾ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਗੁਜਰਾਤ, ਰਾਜਸਥਾਨ ਅਤੇ ਐਮ.ਪੀ. ’ਚ ਸਾਡੇ ਪ੍ਰਦਰਸ਼ਨ ਤੋਂ ਪਤਾ ਲੱਗਦਾ ਹੈ ਕਿ ਜੋ ਲੋਕ ਸਾਡੀ ਪਛਾਣ ਨੂੰ ਮਿਟਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਹੁਣ ਵੀ ਕਾਂਗਰਸ ਕਿਸ ਤਰ੍ਹਾਂ ਨਾਲ ਲੋਕਾਂ ਦੇ ਦਿਲ ‘ਚ ਹੈ।‘‘ਸੋਨੀਆ ਨੇ ਕਿਹਾ ਕਿ ਅਸੀਂ ਬਦਲਾ ਮੁਕਤ ਅਤੇ ਅਹੰਕਾਰ ਮੁਕਤ ਭਾਰਤ ਬਣਾਉਣ ਲਈ ਸੰਘਰਸ਼ ਕਰਾਂਗੇ।’’ ਸੋਨੀਆ ਨੇ ਮੋਦੀ ਸਰਕਾਰ ‘ਤੇ ਵਾਰ ਕਰਦੇ ਹੋਏ ਕਿਹਾ ਕਿ ਅਸੀਂ ਅਹੰਕਾਰੀ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਸਬੂਤਾਂ ਨਾਲ ਖੁਲਾਸਾ ਕਰ ਰਹੇ ਹਨ। 2014 ‘ਚ ਕੀਤੇ ਗਏ ਉਨ੍ਹਾਂ ਦੇ ‘ਸਬ ਕਾ ਸਾਥ-ਸਬ ਕਾ ਵਿਕਾਸ‘ ਅਤੇ ‘ਨਾ ਖਾਵਾਂਗਾ, ਨਾ ਖਾਣ ਦੇਵਾਂਗਾ‘ ਦੇ ਨਾਅਰੇ ਡਰਾਮੇਬਾਜ਼ੀ ਸਾਬਤ ਹੋਏ ਹਨ।ਮੈਂ ਆਪਣੇ ਵਰਕਰਾਂ ਦੀ ਸਚੇ ਦਿਲੋਂ ਤਾਰੀਫ ਕਰਨਾ ਚਾਹਾਂਗੀ, ਜੋ ਉਲਟ ਹਾਲਾਤਾਂ ‘ਚ ਵੀ ਡਟੇ ਰਹੇ ਹਨ। 2019 ‘ਚ ਜਿਤ ਬਾਰੇ ਗਲ ਕਰਦੇ ਹੋਏ ਯੂ.ਪੀ.ਏ. ਚੇਅਰਪਰਸਨ ਨੇ ਕਿਹਾ,‘‘ਕਾਂਗਰਸ ਪਾਰਟੀ ਦੀ ਜਿਤ ਦੇਸ਼ ਦੀ ਜਿਤ ਹੋਵੇਗੀ। ਕਾਂਗਰਸ ਸਿਰਫ ਇਕ ਪਾਰਟੀ ਨਹੀਂ ਸਗੋਂ ਕਿਤੇ ਅਗੇ ਦੀ ਸੋਚ ਹੈ। ਕਾਂਗਰਸ ਹਮੇਸ਼ਾ ਇਕ ਅੰਦੋਲਨ ਰਹੀ ਹੈ। ਇਹ ਇਸ ਲਈ ਕਿਉਂਕਿ 133 ਸਾਲ ਤੋਂ ਦੇਸ਼ ਦੀ ਰਾਸ਼ਟਰੀਅਤਾ ਦਾ ਇਹ ਅਭਿੰਨ ਅੰਗ ਹੈ। ਇਹ ਸਾਰਿਆਂ ਨੂੰ ਸ਼ਾਮਲ ਕਰਦੀ ਰਹੀ ਹੈ।‘‘

Send this to a friend