May 26, 2026 2:12 pm

ਇਰਾਦਾ ਕਤਲ ਦੇ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਪੀਲ ਰੱਦ

ਫਰੀਦਕੋਟ ਸੈਸ਼ਨ ਕੋਰਟ ਤੋਂ ਮਿਲੀ ਰਾਹਤ

ਫਰੀਦਕੋਟ, 15 ਮਾਰਚ- ਇਰਾਦਾ ਕਤਲ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਉਪਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇਥੇ ਦੀ ਸੇਸ਼ਨ ਕੋਰਟ ਵਿਚ ਚਲ ਰਹੀ ਅਪੀਲ ਨੂੰ ਅਜ ਮਾਣਯੋਗ ਸੇਸ਼ਨ ਮੁਨਸਫ਼ ਸਤਵਿੰਦਰ ਸਿੰਘ ਦੀ ਅਦਾਲਤ ਨੇ ਰਦ ਕਰ ਦਿਤਾ ਹੈ, ਸੁਖਬੀਰ ਸਿੰਘ ਬਾਦਲ ਅਜ ਆਪਣੇ ਆਪ ਅਦਾਲਤ ਵਿਚ ਪੇਸ਼ ਹੋਏ।
ਕੀ ਸੀ ਪੂਰਾ ਮਾਮਲਾ- ਜਿਲ੍ਹੇ ਦੇ ਕਸਬਾ ਕੋਟਕਪੂਰਾ ਵਿਚ 30 ਜੂਨ 2006 ਨੂੰ ਨਰੇਸ਼ ਕੁਮਾਰ ਸਹਿਗਲ ਦੀ ਸ਼ਿਕਾਇਤ ਦੇ ਆਧਾਰ ਉਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ , ਜੋ ਦੇ ਬਾਅਦ ਵਿਚ ਇਹ ਮਾਮਲਾ ਧਾਰਾ 392 / 323 ਦੇ ਤਹਿਤ ਮਾਣਯੋਗ ਲੋਇਰ ਕੋਰਟ ਵਿੱਚ ਚੱਲਿਆ, ਇਥੇ ਮਾਣਯੋਗ ਜੁਡਿਸ਼ਲ ਮਜਿਸਟਰੇਟ ਫਸਟ ਕਲਾਸ ਦੀ ਅਦਾਲਤ ਨੇ 2 ਅਪ੍ਰੈਲ 2016 ਨੂੰ ਸੁਖਬੀਰ ਸਿੰਘ ਬਾਦਲ ਨੂੰ ਬਰੀ ਕਰ ਦਿੱਤਾ ਸੀ। ਇਸ ਫੈਸਲੇ ਦੇ ਖਿਲਾਫ ਸ਼ਿਕਾਇਤ ਕਰਤਾ ਨਰੇਸ਼ ਸਹਿਗਲ ਨੇ ਮਕਾਮੀ ਸੇਸ਼ਨ ਕੋਰਟ ਵਿਚ ਅਪੀਲ ਦਰਜ ਕੀਤੀ ਸੀ ਜਿਸ ਵਿਚ ਕਿ ਅਜ ਮਾਣਯੋਗ ਅਦਾਲਤ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚਲ ਰਹੀ ਅਪੀਲ ਨੂੰ ਰਦ ਕਰ ਦਿਤਾ ਹੈ।
ਕੀ ਕਹਿੰਦੇ ਹਨ ਸ਼ਿਕਾਇਤਕਰਤਾ- ਸ਼ਿਕਾਇਤਕਰਤਾ ਨਰੇਸ਼ ਕੁਮਾਰ ਸਹਿਗਲ ਦਾ ਕਹਿਣਾ ਹੈ ਕਿ ਇਸ ਅਪੀਲ ਦੇ ਖਿਲਾਫ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਉਣਗੇ ।
ਕੀ ਕਹਿਣਾ ਹੈ ਸੁਖਬੀਰ ਬਾਦਲ ਦਾ- ਅਜ ਫੌਜਦਾਰੀ ਮਾਮਲੇ ਵਿਚ ਨਿਜੀ ਤੌਰ ਤੇ ਪੇਸ਼ ਹੋਏ ਸ ਸੁਖਬੀਰ ਸਿੰਘ ਬਾਦਲ ਨੇ ਅਦਾਲਤ ਦੇ ਬਾਹਰ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਉਹ ਮਾਣਯੋਗ ਅਦਾਲਤ ਦੇ ਫੈਸਲੇ ਦਾ ਆਦਰ ਕਰਦੇ ਹਨ ਉਨ੍ਹਾਂ ਨੂੰ ਭਰੋਸਾ ਸੀ ਕਿ ਉਨ੍ਹਾਂ ਨੇ ਜੋ ਕੀਤਾ ਹੀ ਨਹੀਂ ਉਸ ਵਿਚ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਲੋਂ ਬਾਇਜਤ ਬਰੀ ਕੀਤਾ ਜਾਵੇਗਾ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਾਬਕਾ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਸਾਬਕਾ ਸੰਸਦੀ ਸਕਤਰ ਮਨਤਾਰ ਸਿੰਘ ਬਰਾੜ , ਮੁਖ ਬੁਲਾਰਾ ਅਕਾਲੀ ਦਲ ਪਰਮਬੰਸ ਸਿੰਘ ਬੰਟੀ ਰੋਮਾਣਾ,ਸਾਬਕਾ ਚੇਅਰਮੈਨ ਨਵਦੀਪ ਬਬੂ ਬਰਾੜ,ਐਮ ਐਲ ਏ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ,ਯੂਥ ਅਕਾਲੀ ਆਗੂ ਬਲਰਾਜ ਸਿੰਘ ਰੁਪਈਆਂ ਵਾਲਾ, ਜਿਲ੍ਹਾ ਸ਼ਹਿਰੀ ਪ੍ਰਧਾਨ ਅਕਾਲੀ ਦਲ ਸਤੀਸ਼ ਗਰੋਵਰ, ਸਾਬਕਾ ਚੇਅਰਮੈਨ ਗੁਰਤੇਜ ਗਿਲ ਅਤੇ ਗੁਰਚੇਤ ਢਿਲੋਂ ਸਨ ।

Send this to a friend