May 26, 2026 2:11 pm

ਬੈਂਕ ਦੀਆਂ ਸਕੀਮਾਂ ਸਬੰਧੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ

ਅਮਰਗੜ੍ਹ, 15 ਮਾਰਚ (ਸੁਖਵਿੰਦਰ ਸਿੰਘ ਅਟਵਾਲ)- ਕੋਆਪ੍ਰੋਟਿਵ ਬੈਂਕ ਵੱਲੋਂ ਜਸਵਿੰਦਰ ਸਿੰਘ ਦੱਦੀ ਪ੍ਰਧਾਨ ਕੋਆਪ੍ਰੋਟਿਵ ਸੁਸਾਇਟੀ ਦੀ ਪ੍ਰਧਾਨਗੀ ਹੇਠ ਕਿਸਾਨਾਂ ਨੂੰ ਬੈਂਕਾਂ ਦੀਆਂ ਸਕੀਮਾਂ ਅਤੇ ਡੈਬਿਟ ਕਾਰਡ ਵੰਡਣ ਸਬੰਧੀ ਵਿਸ਼ੇਸ਼ ਸਮਾਗਮ ਕੀਤਾ ਗਿਆ।ਬੈਂਕ ਮਨੇਜਰ ਸ਼ਾਮ ਸੁੰਦਰ ਵਰਮਾਂ ਅਤੇ ਬਲਰਾਜ਼ ਸ਼ਰਮਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਉਥੇ ਹੀ ਉਨ੍ਹਾਂ ਕਿਹਾ ਕਿ ਜੋ ਕਿਸਾਨ ਪਿਛਲਾ ਬਕਾਇਆ ਭਰਨਗੇ ਉਹ ਹੀ ਕਰਜ਼ਾ ਮਾਫ਼ ਕਰਵਾਉਣ ਦੇ ਕਾਬਿਲ ਸਮਝੇ ਜਾਣਗੇ।ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਹੁਣ ਕਿਸਾਨਾਂ ਨੂੰ ਸਹਿਕਾਰੀ ਬੈਂਕ ਵਿੱਂਚ ਵੀ ਏ.ਟੀ.ਐਮ ਦੀ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਵਿੱਚ ਅਨਪੜ੍ਹ ਕਿਸਾਨਾਂ ਲਈ ਅੰਗੂਠਾ ਲਗਾਕੇ ਰਕਮ ਕਢਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਸੈਕਟਰੀ ਸ਼ੀਤਲ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਯੂਥ ਆਗੂ ਗੁਰਵਿੰਦਰ ਗੁਰੀ, ਪੰਚ ਜੀਤ ਸਿੰਘ, ਜਗਦੀਪ ਸ਼ਿੰਗਲਾ, ਰਾਏ ਸਿੰਘ ਮੁਹਾਲੀ ਅਤੇ ਅਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Send this to a friend