ਇ¤ਕ ਪਾਸੇ ਜਿੱਥੇ ਦੇਸ਼ ਦੀ ਵਿਕਾਸ ਦਰ ’ਚ ਵਾਧੇ ਅਤੇ ਆਰਥਿਕ ਵਿਕਾਸ ਦੀ ਤੇਜ਼ ਰਫਤਾਰੀ ਦੀਆਂ ਖ਼ਬਰਾਂ ਛਪ ਰਹੀਆਂ ਹਨ, ਉਥੇ ਦੂਜੇ ਪਾਸੇ ਦੇਸ਼ ’ਚ ਅਮੀਰੀ-ਗ਼ਰੀਬੀ ’ਚ ਵਧ ਰਹੇ ਪਾੜੇ ਦੀਆਂ ਫ਼ਿਕਰਮੰਦੀ ਵਾਲੀਆਂ ਖ਼ਬਰਾਂ ਵੀ ਸੁਰਖੀਆਂ ਵਿ¤ਚ ਹਨ। ਹੁਣੇ ਜਿਹੇ ਵਿਸ਼ਵ ਪ੍ਰਸਿ¤ਧੀ ਪ੍ਰਾਪਤ ਸੰਗਠਨ ਹਰੂਨ ਨੇ ਰਿਪੋਰਟ-2018 ਛਾਪੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿ¤ਚ ਅਮੀਰ ਲੋਕਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2017 ਵਿ¤ਚ ਇ¤ਕ ਅਰਬ ਡਾਲਰ ਤੋਂ ਜ਼ਿਆਦਾ ਦੀ ਦੌਲਤ ਰ¤ਖਣ ਵਾਲੇ ਭਾਰਤੀ ਅਰਬਪਤੀਆਂ ਦੀ ਕੁੱਲ ਸੰਖਿਆ 170 ਹੋ ਗਈ ਹੈ। ਰਿਪੋਰਟ ਅਨੁਸਾਰ ਚੀਨ ਵਿ¤ਚ 819 ਅਰਬਪਤੀ ਹਨ, ਅਮਰੀਕਾ ਵਿ¤ਚ 571 ਅਤੇ ਭਾਰਤ ਅਰਬਪਤੀ ਦੌਲਤਮੰਦਾਂ ਦੀ ਗਿਣਤੀ ਪੱਖੋਂ ਦੁਨੀਆ ’ਚ ਤੀਜੇ ਥਾਂ ਉ¤ਤੇ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ਤ¤ਕ ਭਾਰਤ ਦੀ ਜੀ ਡੀ ਪੀ (ਕੁੱਲ ਘਰੇਲੂ ਉਤਪਾਦਨ) ਛੇ ਲ¤ਖ ਕਰੋੜ ਡਾਲਰ ਤ¤ਕ ਪਹੁੰਚ ਜਾਵੇਗੀ। ਤਦ ਉਮੀਦ ਹੈ ਕਿ ਭਾਰਤ ਵਿ¤ਚ ਅਰਬਪਤੀਆਂ ਦੀ ਗਿਣਤੀ ਹੁਣ ਦੇ ਸਮੇਂ ਦੀ ਤੁਲਨਾ ’ਚ ਦੋ ਗੁਣਾਂ ਹੋ ਜਾਏਗੀ।
ਭਾਰਤੀ ਅਰਬਪਤੀਆਂ ਵਿ¤ਚ ਸਭ ਤੋਂ ਜ਼ਿਆਦਾ ਗਿਣਤੀ ਦਵਾਈਆਂ ਬਣਾਉਣ ਵਾਲੇ ਉਦਯੋਗਪਤੀਆਂ ਦੀ ਹੈ। ਉਸ ਤੋਂ ਬਾਅਦ ਟੈਕਨਾਲੋਜੀ, ਮੀਡੀਆ, ਦੂਰ-ਸੰਚਾਰ ਅਤੇ ਆਟੋ ਅਤੇ ਆਟੋ ਮਸ਼ੀਨਰੀ ਖੇਤਰ ਦੇ ਉਦਯੋਗਪਤੀਆਂ ਦੀ ਹੈ। ਵਿਸ਼ਵ ਪ੍ਰਸਿ¤ਧੀ ਪ੍ਰਾਪਤ ਸੰਗਠਨ ਔਕਸਫੈਮ ਦੀ ਨਾ-ਬਰਾਬਰੀ ਰਿਪੋਰਟ-2018 ’ਚ ਕਿਹਾ ਗਿਆ ਹੈ ਕਿ ਭਾਰਤ ਵਿ¤ਚ 1991 ਤੋਂ ਪਿੱਛੋਂ ਖੁੱਲ੍ਹੇਪਣ ਦੇ ਦੌਰ ਤੋਂ ਬਾਅਦ ਆਰਥਿਕ ਨਾ-ਬਰਾਬਰੀ ਜ਼ਿਆਦਾ ਹੁੰਦੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਸਾਲ 2017 ਵਿ¤ਚ ਭਾਰਤ ਦੇ ਅਰਬਪਤੀਆਂ ਦੀ ਕੁੱਲ ਜਾਇਦਾਦ ਦੇਸ਼ ਦੀ ਜੀ ਡੀ ਪੀ ਦੇ 15 ਫ਼ੀਸਦੀ ਦੇ ਬਰਾਬਰ ਹੋ ਗਈ ਹੈ, ਜਦੋਂ ਕਿ ਪੰਜ ਸਾਲ ਪਹਿਲਾਂ ਇਹ 10 ਫ਼ੀਸਦੀ ਸੀ।
ਇਸ ਤਰ੍ਹਾਂ ਦੁਨੀਆ ਭਰ ਦੇ ਵ¤ਖੋ-ਵ¤ਖਰੇ ਦੇਸ਼ਾਂ ਵਿ¤ਚ ਵਧਦੀ ਨਾ-ਬਰਾਬਰੀ ਦੀ ਚਿੰਤਾ ਨਾਲ ਸੰਬੰਧਤ ਖੋਜ ਕਰਨ ਵਾਲੇ ਸੰਗਠਨ ਕੋਟਕ ਵੈਲਥ ਮੈਨੇਜਮੈਂਟ ਨੇ ਪਿਛਲੇ ਦਿਨੀਂ ਪ੍ਰਕਾਸ਼ਤ ਆਪਣੇ ਇ¤ਕ ਖੋਜ ਪ¤ਤਰ ਵਿ¤ਚ ਕਿਹਾ ਸੀ ਕਿ ਭਾਰਤ ਵਿ¤ਚ ਵਧਦੀ ਨਾ-ਬਰਾਬਰੀ ਦੀਆਂ ਚਿੰਤਾਵਾਂ ਦੌਰਾਨ ਸਾਲ 2017 ਵਿ¤ਚ ਦੇਸ਼ ਦੇ ਅਮੀਰਾਂ ਦੀ ਗਿਣਤੀ ਵਿ¤ਚ ਉਸ ਦੀ ਸਮੂਹਿਕ ਹੈਸੀਅਤ ਦੇ ਮੁਕਾਬਲੇ ਬੇਹ¤ਦ ਵਾਧਾ ਹੋਇਆ ਹੈ। ਦੁਨੀਆ ਦੇ ਪ੍ਰਸਿ¤ਧ ਅਰਥ-ਵਿਗਿਆਨੀ ਥਾਮਸ ਪਿਕੇਟੀ ਅਤੇ ਲੁਕਾਸ ਚਾਂਸੇਲ ਵੱਲੋਂ ਪੇਸ਼ ਕੀਤੀ ਰਿਪੋਰਟ ਵਿ¤ਚ ਵੀ ਭਾਰਤ ਵਿ¤ਚ ਨਾ-ਬਰਾਬਰੀ ਵਧਣ ’ਤੇ ਚਿੰਤਾ ਪ੍ਰਗਟਾਈ ਗਈ ਹੈ।
ਧਿਆਨ ਦੇਣ ਯੋਗ ਹੈ ਕਿ ਦੁਨੀਆ ਦੇ ਦੇਸ਼ਾਂ ਵਿ¤ਚ ਆਰਥਿਕ-ਸਮਾਜਿਕ ਵਿਕਾਸ ਦਾ ਤੁਲਨਾਤਮਕ ਅਧਿਐਨ ਕਰਨ ਵਾਲੇ ਸੰਗਠਨ ਵਰਲਡ ਇਕਨਾਮਿਕ ਫ਼ੋਰਮ (ਡਬਲਯੂ ਈ ਐ¤ਫ਼) ਵੱਲੋਂ ਤਿਆਰ ਸੰਮਲਿਤ ਵਿਕਾਸ ਸੂਚਕ ਅੰਕ 2017 ਵਿੱਚ ਭਾਰਤ ਉ¤ਭਰਦੀਆਂ ਅਰਥ-ਵਿਵਸਥਾਵਾਂ ਵਾਲੇ 103 ਦੇਸ਼ਾਂ ਦੀ ਸੂਚੀ ਵਿ¤ਚ 62 ਵੇਂ ਥਾਂ ਉ¤ਤੇ ਹੈ। ਸੰਮਲਿਤ ਵਿਕਾਸ ਵਿ¤ਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ। ਡਬਲਯੂ ਈ ਐ¤ਫ਼ ਵੱਲੋਂ ਜਾਰੀ ਸੰਮਲਿਤ ਵਿਕਾਸ ਸੂਚਕ ਅੰਕ ਵਿ¤ਚ ਇਸ ਗ¤ਲ ਦਾ ਸੰਕੇਤ ਹੈ ਕਿ ਭਾਰਤ ਨੂੰ ਆਪਣੀ ਜਨਤਾ ਨੂੰ ਰੋਜ਼ਗਾਰ, ਰਹਿਣ-ਸਹਿਣ ਦੇ ਪ¤ਧਰ, ਵਾਤਾਵਰਣ ਸੁਧਾਰ, ਨਵੀਂ ਪੀੜ੍ਹੀ ਦੇ ਭਵਿ¤ਖ, ਸਿਹਤ, ਸਿ¤ਖਿਆ, ਕਿ¤ਤਾ ਸਿਖਲਾਈ ਅਤੇ ਹੋਰ ਨਾਗਰਿਕ ਸਹੂਲਤਾਂ ਵਿ¤ਚ ਸੁਧਾਰ ਦੇ ਨਾਲ ਉਹਨਾਂ ਦੇ ਜੀਵਨ ਪ¤ਧਰ ਨੂੰ ਉ¤ਪਰ ਚੁ¤ਕਣ ਦੀ ਦਿਸ਼ਾ ਵਿ¤ਚ ਲੰਮਾ ਸਫ਼ਰ ਤੈਅ ਕਰਨਾ ਪਵੇਗਾ।
ਦੇਸ਼ ਵਿ¤ਚ ਭ੍ਰਿਸ਼ਟਾਚਾਰ ਰੋਕਣ ਲਈ ਕਈ ਕਦਮਾਂ ਦੇ ਬਾਅਦ ਵੀ ਭ੍ਰਿਸ਼ਟਾਚਾਰ ਦੀ ਸਥਿਤੀ ਕਾਬੂ ’ਚ ਨਹੀਂ ਆਈ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ 2017 ਲਈ ਦੁਨੀਆ ਭਰ ਦੇ ਦੇਸ਼ਾਂ ਦਾ ਜੋ ਭ੍ਰਿਸ਼ਟਾਚਾਰ ਇੰਡੈਕਸ ਜਾਰੀ ਕੀਤਾ ਹੈ, ਉਸ ਵਿ¤ਚ ਭਾਰਤ 183 ਦੇਸ਼ਾਂ ਦੀ ਸੂਚੀ ਵਿ¤ਚ ਦੋ ਦਰਜੇ ਹੋਰ ਥ¤ਲੇ ਆ ਕੇ 81 ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਭਾਰਤ ਵਿ¤ਚ ਭ੍ਰਿਸ਼ਟਾਚਾਰ ਵਧਿਆ ਹੈ। ਇਸ ਸਮੇਂ ਸਪੱਸ਼ਟ ਰੂਪ ਵਿ¤ਚ ਇਹ ਵੇਖਿਆ ਜਾ ਰਿਹਾ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਦੇ ਵਿਕਾਸ ਦੀ ਪੌੜੀ ’ਤੇ ਅ¤ਗੇ ਵਧਣ ਦੇ ਨਾਲ-ਨਾਲ ਵਿਕਾਸ ਦੇ ਲਾਭ ਆਮ ਆਦਮੀ ਤ¤ਕ ਪਹੁੰਚਣ ਦੀਆਂ ਰਾਹਾਂ ਸੌਖੀਆਂ ਕਰਨ ਲਈ ਹੋਰ ਤੇਜ਼ੀ ਨਾਲ ਯਤਨ ਕਰਨੇ ਪੈਣਗੇ।