ਮਾਨਵਤਾ ਦੇ ਪੁੰਜ, ਕੋਮਲ ਅਤੇ ਸ਼ਾਂਤ ਸੁਭਾਅ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਹਰਿਰਾਇ ਜੀ ਸਿੱਖਾਂ ਦੇ ਸੱਤਵੇਂ ਗੁਰੂ ਹੋਏ ਹਨ। ਗੁਰੂ ਹਰਿਰਾਇ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 16 ਜਨਵਰੀ 1630 ਈ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਦੋ ਸਾਲ ਪਹਿਲਾ 1642 ਈ: ਵਿੱਚ ਸ੍ਰੀ ਗਰੁੂ ਹਰਿਰਾਇ ਜੀ ਨੂੰ ਗੁਰਗੱਦੀ ਉ¤ਤੇ ਬਿਰਾਜਮਾਨ ਕਰ ਦਿੱਤਾ ਸੀ। ਗੁਰੂ ਸਾਹਿਬ ਬਚਪਨ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਵਿੱਚ ਲੱਗੇ ਰਹਿੰਦੇ ਅਤੇ ਸਬਰ-ਸੰਤੋਖ ਵਾਲਾ ਜੀਵਨ ਗੁਜ਼ਾਰਦੇ ਸਨ।ਆਪ ਸਦਾ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਸਨ। ਗੁਰੂ ਜੀ ਦਿਆਲੂ ਵੀ ਬਹੁਤ ਸਨ। ਉਹਨਾਂ ਕਦੀ ਵੀ ਸ਼ਰਨ ਵਿੱਚ ਆਏ ਨੂੰ ਜਵਾਬ ਨਹੀਂ ਸੀ ਦਿੱਤਾ। ਇੱਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ, ਗੁਰੂ ਜੀ ਦੀ ਸਹਾਇਤਾ ਅਤੇ ਹਕੀਮਾਂ ਦੀਆਂ ਕੋਸ਼ਿਸ਼ਾਂ ਨਾਲ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ । 1707 ਈ ਵਿੱਚ ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਤੌਰ ਤੇ ਕੀਰਤਪੁਰ ਸਾਹਿਬ ਵਿਖੇ ਆਇਆ। ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਵਾਕ ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ॥’ ਦੇ ਮੁਬਾਰਕ ਸੰਦੇਸ਼ ਦੀ ਪਾਲਣਾ ਕਰਦੇ ਹੋਏ ਸ੍ਰੀ ਗਰੁੂ ਹਰਿਰਾਇ ਸਾਹਿਬ ਜੀ ਨੇ ਵਾਤਾਵਰਨ ਦੀ ਸ਼ੁੱਧਤਾ ਅਤੇ ਸਰੀਰਕ ਦੁੱਖਾਂ-ਰੋਗਾਂ ਦੀ ਨਵਿਰਤੀ ਲਈ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਉ¤ੇਤੇ ਬੇਸ਼ਕੀਮਤੀ ਜੜ੍ਹੀਆਂ ਬੂਟੀਆਂ ਦਾ ਬਾਗ ਲਗਵਾਇਆ। ਗੁਰੂਬਾਣੀ ਦੇ ਕਥਨ ‘ਬਲਿਹਾਰੀ ਕੁਦਰਤਿ ਵਸਿਆ॥’ ਦੇ ਧਾਰਨੀ ਹੁੰਦੇ ਹੋਏ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਜਦੋਂ ਕੋਈ ਗੁਲਾਬ ਦੇ ਫੁੱਲ ਨੂੰ ਟਾਹਣੀ ਨਾਲੋਂ ਤੋੜਦਾ ਹੈ ਤਾਂ ਉਹ ਤੋੜਨ ਵਾਲੇ ਦੇ ਹੱਥਾਂ ਨੂੰ ਵੀ ਸੁਗੰਧਤ ਕਰਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਕੁਹਾੜੇ ਨਾਲ ਚੰਦਨ ਦੇ ਦਰਖਤ ਨੂੰ ਕੱਟਦਾ ਹੈ ਤਾਂ ਦਰੱਖਤ ਕੋਈ ਸ਼ੋਰ ਉਤਪਨ ਨਹੀਂ ਕਰਦਾ ਸਗੋਂ ਕੁਹਾੜੇ ਕੁਹਾੜੇ ਨੂੰ ਵੀ ਆਪਣੀ ਖੁਸ਼ਬੋ ਨਾ ਸੁਗੰਧਤ ਕਰਦਾ ਹੈ। ਰੁੱਖਾਂ ਵਿੱਚ ਵੀ ਇੰਨੀ ਸਹਿਣਸ਼ੀਲਤਾ ਕੁਦਰਤ ਨੇ ਭਰੀ ਹੋਈ ਹੈ ਕਿ ਉਹ ਆਪਣੇ ਵਜੂਦ ਨਾਲੋਂ ਟੁੱਟਕੇ ਵੀ ਸਮੁੱਚੀ ਮਨੁੱਖਤਾ ਨੂੰ ਆਪਣੀ ਮਹਿਕ ਨਾਲ ਸ਼ਰਸ਼ਾਰ ਕਰਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੀ ਵਾਤਾਵਰਨ ਨੂੰ ਬੜੀ ਹੀ ਵੱਡਮੁੱਲੀ ਦੇਣ ਹੈ ਪਰ ਅਫਸੋਸ ਅਸੀ ਅੱਜ ਆਪਣੇ ਸੁਆਰਥ ਹਿੱਤ ਇਹਨਾਂ ਜੰਗਲਾਂ-ਬੇਲਿਆਂ ਨੂੰ ਬੜੀ ਹੀ ਬੇਦਰਦੀ ਨਾਲ ਤਬਾਹ ਕਰ ਰਹੇ ਹਾਂ। ਅੱਜ ਹਵਾ, ਪਾਣੀ, ਧਰਤੀ ਬੁਰੀ ਤਰ੍ਹਾਂ ਪ੍ਰਦੂਸ਼ਣ ਦੀ ਮਾਰ ਹੇਠ ਆ ਚੁੱਕੀ ਹੈ, ਜਿਸ ਵਿੱਚ ਸਾਹ ਲੈਣਾ ਵੀ ਔਖਾ ਹੋ ਚੁੱਕਾ ਹੈ ਇਸ ਅਲਾਮਤ ਨੂੰ ਮੱਦੇਨਜ਼ਰ ਰੱਖਦਿਆ ਹੋਇਆ ਵੱਖ-ਵੱਖ ਸਰਕਾਰੀ, ਗੈਰ-ਸਰਕਾਰੀ ਅਤੇ ਹੋਰ ਅਨੇਕਾ ਸੰਸਥਾਵਾਂ ਵੱਡੇ ਜਾ ਛੋਟੇ ਰੂਪ ਵਿੱਚ ਵਾਤਾਵਰਣ ਦੀ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ‘ਗੁਰੂ ਨਾਨਾਕ ਦੇਣ ਜੀ ਦੇ ਪ੍ਰਕਾਸ਼ ਪੁਰਬ ਨਵੰਬਰ 2016’ ਨੂੰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ ਵਾਤਾਵਰਨ ਪ੍ਰੇਮੀ ‘ਸੰਤ ਬਲਵੀਰ ਸਿੰਘ ਜੀ’ ਦੇ ਸਹਿਯੋਗ ਦਸਕਾ ਵਾਤਾਵਰਨ ਦੀ ਸ਼ੁੱਧਤਾ ਲਈ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਫਿਰ ਦਸੰਬਰ 2016 ਨੂੰ ਫਤਿਹਗੜ੍ਹ ਸਾਹਿਬ ਵਿਖੇ ਵਾਤਾਵਰਨ ਪ੍ਰੇਮੀਆ ਦਾ ਇੱਕਠ ਕਰਕੇ ਇਸਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਲਈ ਕਮੇਟੀ ਦੁਆਰਾ ਇੱਕ ਅਲੱਗ ਦਫਤਰ ਵੀ ਖੋਲ੍ਹਿਆਂ ਗਿਆ।ਇਸ ਤਰ੍ਹਾਂ ਵਾਤਾਵਰਨ ਦੀ ਸਰਬਪੱਖੀ ਸੁੱਧਤਾ ਦੇ ਬਾਨੀ ‘ਸ੍ਰੀ ਗੁਰੂ ਹਰਿਰਾਇ ਸਾਹਿਬ ਜੀ’ ਦਾ ਮਾਰਚ 2017 ਨੂੰ ਗੁਰਤਾਗੱਦੀ ਪੁਰਬ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਉ¤ਤੇ ਸ਼੍ਰੋਮਣੀ ਗਰੁਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੱਡੇ ਪੱਧਰ ’ਤੇ ਵਾਤਾਵਰਣ ਸੁੱਧਤਾ ਦਿਵਸ ਵਜੋਂ ਮਨਾਇਆ ਗਿਆ ਅਤੇ ਲੜੀ ਨੂੰ ਮੁੱਖ ਲੜੀ ਨੂੰ ਮੁੱਖ ਰੱਖਦਿਆ ਇਸ ਵਾਰ ਵੀ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਦੀ ਦੇਖ ਰੇਖ ਹੇਠ ਕਮੇਟੀ ਦੁਆਰਾ 15 ਮਾਰਚ 2018 ਨੂੰ ਵਾਤਾਵਰਨ ਸੁੱਧਤਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂਘਰਾਂ ਅਤੇ ਸਮੂਹਿਕ ਵਿਦਿਅਕ ਸੰਸਥਾਵਾਂ ਵਿੱਚ ਵਾਤਾਵਰਨ ਸ਼ੁੱਧਤਾ ਦੀ ਲੜੀ ਨੂੰ ਹੋਰ ਪੁਕੇਰਾ ਕਰਨ ਲਈ ਪੁਰਜੋਰ ਯਤਨ ਕਰ ਰਹੀ ਹੈ। ਆਉ! ਸਾਰੇ ਰਲਕੇ ਸ੍ਰੀ ਗੁਰੂ ਹਰਿਰਾਇ ਸਾਹਿਬ ਵੱਲੋਂ ਦਰਸਾਏ ਅਦੁੱਤੀ ਅਤੇ ਵਿਲੱਖਣ ਮਾਰਗ ਦੇ ਰਾਹੀ ਬਣੀਏ ਅਤੇ ਮਨੁੱਖਤਾ ਦੀ ਭਲਾਈ ਲਈ ਚਲਾਈ ਜਾ ਰਹੀ ਇਸ ਲਹਿਰ ਵਿੱਚ ਸ਼ਾਮਿਲ ਹੋਈਏ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਨ ਦਾ ਅਨਮੋਲ ਤੋਹਫਾ ਦੇ ਕੇ ਆਪਣਾ ਫਰਜ-ਏ-ਅਵੱਲ ਨਿਭਾਈਏ।
ਅੰਤ ਵਿੱਚ ਭਾਈ ਨੰਦ ਲਾਲ ਜੀ ਦੁਆਰਾ ਗੁਰੂ ਹਰਿਰਾਇ ਸਾਹਿਬ ਜੀ ਦੀ ਉਸਤਤ ਵਿੱਚ ਲਿਖੇ ਸ਼ਬਦਾਂ ਨੂੰ ਨਤਮਸਤਕ ਹੋਈਏ:-
ਸ਼ਾਹਨ ਸ਼ਹਿ ਹਕ ਨਸਕ ਗੁਰੂ ਕਰਤਾ ਹਰਰਾਇ॥
ਫਰਮਾਂ ਦੇਹ ਨੋਹ ਤਥਕ ਗੁਰੂ ਕਰਤਾ ਹਰਰਾਇ॥
ਗਰਦਨ ਜ਼ਨਿ ਸਰਕਸ਼ਾਂ ਗੁਰੂ ਕਰਤਾ ਹਰਰਾਇ॥
ਯਾਰਿ ਮੁਤਜ਼ਰ ਆਂ ਗੁਰੂ ਕਰਤਾ ਹਰਰਾਇ॥