May 26, 2026 11:05 am

ਸੀ.ਆਈ.ਏ. ਦੇ ਹੌਲਦਾਰ ਨੂੰ ਤਰੱਕੀ ਦੇ ਕੇ ਏ.ਐਸ.ਆਈ. ਦਾ ਲਾਇਆ ਸਟਾਰ

ਤਲਵੰਡੀ ਸਾਬੋ, 14 ਮਾਰਚ (ਰਾਮ ਰੇਸ਼ਮ ਨਥੇਹਾ)- ਮਹਿਕਮੇਂ ਵਿੱਚ ਡਿਓਟੀ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਸੀ.ਆਈ.ਏ. ਦੇ ਹੌਲਦਾਰ ਸ੍ਰ. ਇੰਦਰਜੀਤ ਸਿੰਘ ਨੂੰ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਨਵੀਨ ਸਿੰਗਲਾ ਨੇ ਏ.ਐਸ.ਆਈ. ਦਾ ਰੈਂਕ ਪ੍ਰਦਾਨ ਕੀਤਾ। ਜ਼ਿਲ੍ਹਾ ਪਲਿਸ ਮੁਖੀ ਨੇ ਸ੍ਰ. ਇੰਦਰਜੀਤ ਸਿੰਘ ਦੇ ਮੋਢੇ ਤੇ ਸਟਾਰ ਲਾਉਂਦਿਆ ਉਸਨੂੰ ਤਰੱਕੀ ਦੀ ਵਧਾਈ ਦਿੱਤੀ ਅਤੇ ਅਗੇ ਤੋਂ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਰਹਿਣ ਦੀ ਕਾਮਨਾਂ ਕੀਤੀ। ਇਸ ਮੌਕੇ ਏ.ਐਸ.ਆਈ. ਇੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਫ਼ਰਜ਼ਾਂ ਨੂੰ ਸਿਦਕ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ, ਹੁਣ ਜੋ ਵਿਸਵਾਸ਼ ਕਰਕੇ ਉਨ੍ਹਾਂ ਨੂੰ ਮਹਿਕਮੇਂ ਨੇ ਤਰੱਕੀ ਬਖ਼ਸ਼ੀ ਹੈ, ਉਹ ਹਮੇਸ਼ਾ ਇਮਾਨਦਾਰੀ ਨਾਲ ਉਸ ਵਿਸਵਾਸ਼ ਤੇ ਖਰੇ ਉਤਰਨ ਦੀ ਕੋਸਿਸ਼ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਚਾਰਜ਼ ਰਾਜਿੰਦਰ ਸਿੰਘ ਅਤੇ ਸ਼੍ਰੀ ਸਵਰਨ ਸਿੰਘ ਖੰਨਾਂ ਵੀ ਹਾਜ਼ਰ ਸਨ।

Send this to a friend