May 26, 2026 7:54 am

ਕੁਰਾਹੇ ਪੈ ਰਹੀ ਜਵਾਨੀ ਨੂੰ ਸੰਭਾਲਣਾ ਅੱਜ ਦੇ ਸਮੇ ਦੀ ਮੁੱਖ ਲੋੜ

ਅੱਜ ਦਾ ਬੱਚਾ ਕੱਲ ਦਾ ਨੇਤਾ ਵਾਲੀ ਗੱਲ ਤਾਂ ਆਪਾਂ ਸਭਨਾ ਨੇ ਸੁਣੀ ਹੋਈ ਹੈ ਜੀ।ਪਰਅੱਜ ਦਾ ਬੱਚਾ ਕੱਲ ਦਾ ਨੇਤਾ ਤਾਂ ਹੀ ਬਣੇਗਾ ਜੇਕਰ ਬੱਚੇ ਨੂੰ ਸਹੀ ਪਰਵਿਰਸ਼, ਪੜ੍ਹਾਈ, ਸਮੇ,ਸਮੇ ਸਿਰ ਲੋੜ ਮੁਤਾਬਕ ਸਹੀ ਸਹੁਲਤਾ,ਸਭਤੋ ਵੱਡੀ ਗੱਲ ਸਹੀ ਸਿਹਤ ਔਰ ਸਹੀ ਸੋਚ ,ਔਰ ਨਸ਼ਾ ਰਹਿਤ ,ਇੱਕ ਚੰਗਾ ਇਨਸਾਨ ਬਣਾਵਾਗੇ।ਇਸ ਤ੍ਹਰਾ ਕਰਨ ਨਾਲ ਸਾਡੇ ਬੱਚੇ ਸਭ ਮਜਿੰਲਾ ਸਰ ਕਰ ਲੈਦੇ ਹਨ ਪਰਅੱਜ ਮੇਰੇ ਹਿਸਾਬ ਨਾਲ ਇਹ ਸਭ ਚੀਜਾ ਸੌ ਵਿੱਚੋ ਦਸ ਨੌਜਵਾਨ ਬੱਚੇ ਬੱਚੀਆਂ ਕੋਲ ਹੀ ਹਨ।ਅਜਿਹਾ ਕਿਉ?
ਕੁਰਾਹੇ ਪੈ ਰਹੀ ਜਵਾਨੀ ਲਈ ਜਿਮੇਵਾਰ ਕੌਣ?
ਅੱਜ ਦੀ ਨੌਜਵਾਨ ਪੀੜੀ ਆਪਣੇ ਸਿੱਧੇ ਰਾਹ ਤੋ ਭਟਕ ਚੁੱਕੀ ਹੈ।ਸਹੀ ਸੋਚ ਛੱਡ ਕੇ ਨੌਜਵਾਨ ਬੱਚਿਆ ਤੇ ਸੌੜੀ ਸੱਚ ਭਾਰੂ ਪੈ ਚੁੱਕੀ ਹੈ ਜੀ।ਅੱਜ ਲੋੜ ਹੈ ਆਪਣੇ ਦੇਸ ਦੀ ਜਵਾਨੀ ਨੂੰ ਸੰਭਾਲਣ ਦੀ ਜੇਕਰ ਆਪਾ ਸਾਰਿਆ ਨੇ ਕੁਰਾਹੇ ਪੈ ਰਹੀ ਜਵਾਨੀ ਨੂੰ ਨਾ ਸੰਭਾਲਿਆ ਤਾਂ ਇਹ ਆਪਣੇ ਦੇਸ ਲਈ ਘਾਤਕ ਸਿੱਧ ਹੁੰਦੀ ਹੈ।ਮੇਰੇ ਹਿਸਾਬ ਨਾਲ ਕੁਰਾਹੇ ਪੈ ਰਹੀ ਨੌਜਵਾਨ ਪੀੜੀ ਦੇ ਬਹੁਤ ਸਾਰੇ ਕਾਰਣ ਹਨ ਜਿੰਨਾ ਨੂੰ ਅਸੀ ਅਨਦੇਖਾ ਕਰ ਰਹੇ ਹਾਂ।ਜਿਵੇ ਸਾਝੇ ਪ੍ਰੀਵਾਰ ਨਾ ਹੋਣਾ,ਅੱਜ ਦੇ ਸਮੇ ਵਿੱਚ ਕੋਈ ਵਿਰਲਾ ਹੀ ਮਾਂ ਬਾਪ ਜਾਣੀ ਸਾਂਝੇ ਪ੍ਰੀਵਾਰ ਵਿੱਚ ਰਹਿ ਕੇ ਖੁਸ਼ ਹੈ ਔਰ ਮੀਆਂ ਬੀਵੀ ਦੋਨੋ ਹੀ ਨੌਕਰੀ ਪੇਸ਼ਾ ਹਨ ਫਿਰ ਬੱਚਾ ਕੌਣ ਪਾਲਦਾ ਹੈਸਿਰਫ ਔਰ ਸਿਰਫ ਨੌਕਰ ਚਾਕਰ ਤਾਂ ਫਿਰ ਬੱਚਾ ਆਪਣੇ ਮਾਪਿਆ ਵਾਲੇ ਪਿਆਰ ਤੋ ਵਾਝਾ ਰਹਿ ਜਾਦੇ ਹੈ ਤੇ ਸੁਰੂ ਤੋ ਹੀ ਝਗੜਾਲੂ ਬਿਰਤੀ ਵਾਲਾ ਬਣ ਜਾਦਾ ਹੈ ਇਸ ਲਈ ਦੋਸਤੋ ਬੱਚਆਿ ਨੂੰ ਆਪਣੇ ਪ੍ਰੀਵਾਰ ਤੋ ਦੂਰ ਨਾ ਕਰੋ।
ਅੱਜ ਦੇ ਸਮੇ ਵਿੱਚ ਨੌਜਵਾਨੀ ਕੋਲ ਸੰਜਮ, ਸਬਰ, ਆਤਮ ਵਿਸਵਾਸ਼, ਲੱਜਾ ,ਇਨਸਾਨੀਅਤ, ਸਹਿਣਸ਼ੀਲਤਾ ਦੀ ਬਹੁਤ ਹੀ ਜਿਆਦਾ ਕਮੀ ਹੈ।ਹਰ ਕੋਈ ਕਿਸੇ ਦੀ ਅਮੀਰੀ,ਪੈਸਾ,ਰੁਤਬਾ ਦੇਖ ਕੇ ਉਸ ਦੀ ਰੀਸ ਕਰਦਾ ਹੈ ਅਤੇ ਜੇਕਰ ਇਹ ਸਭ ਉਸਨੂੰ ਸਹੀ ਢੰਗ ਨਾਲ ਨਾ ਪ੍ਰਾਪਤ ਹੋਣ ਤਾਂ ਗਲਤ ਢੰਗ ਅਪਣਾ ਕੇ ਹਾਸ਼ਲ ਕਰਣਾ ਚੁੰਹਦਾ ਹੈ। ਬੱਸ ਇਹੀ ਸੋਚ ਬੰਦੇ ਦੇ ਅੰਦਰ ਤਬਾਹੀ ਮਚਾ ਦਿੰਦੀ ਹੈ।ਕਦੇ ਟਾਇਮ ਹੁੰਦਾ ਸੀ ਇੱਕ ਦੂਜੇ ਤੋ ਮੱਦਦ ਲੈਣੀ ਜਾਂ ਮੱਦਦ ਕਰਣੀ ਆਪਸੀ ਭਾਈਚਾਰੇ ਦੀ ਨਿਸ਼ਾਨੀ ਹੁੰਦੀ ਸੀ ਪਰ ਅੱਜ ਕੋਈ ਇੱਕ ਦੂਸਰੇ ਤੋ ਉਧਾਰ ਲੈਕੇ ਵਾਪਸ ਨਹੀ ਕਰਨਾ ਚੁਹੰਦਾ।ਇਹੀ ਇੱਕ ਕਾਰਣ ਹੈ ਕਿ ਗਲਤ ਤਰੀਕੇ ਨਾਲ ਹਾਸਲ ਕੀਤਾ ਪੈਸਾ ਆਪਣਾ ਸੁੱਖ,ਚੈਨ ਖੋਹ ਲੈਦਾ ਹੈ।ਔਰ ਆਪਣੀ ਮਾਨਸਿਕ ਹਾਲਤ ਖਰਾਬ ਕਰ ਦਿੰਦਾ ਹੈ।
ਅਗਲਾ ਕਾਰਣ ਹੈ ਜੀ ਨੌਜਵਾਨ ਪੀੜੀ ਵਿੱਚ ਵੱਧ ਰਹੇ ਨਸਆਿ ਦਾ ਪ੍ਰਭਾਵ ਅਤੇ ਚੰਗੀ ਸਿੱਖਿਆਂ ਦੀ ਘਾਟ ਔਰ ਬੇਰੁਜਗਾਰੀ।ਅੱਜ ਬਹੁਤ ਸਾਰੇ ਬੱਚੇ ਬੱਚੀਆ ਨੂੰ ਮਾਪੇ ਉਚੱ ਵਿੱਦਿਆ ਹਾਸਲ ਕਰਣ ਲਈ ਘਰੋ ਬਾਹਰ ਭੇਜਦੇ ਹਨ ਤੇ ਆਪਣੀ ਸਖਤ ਮਿਹਨਤ ਦੀ ਕਮਾਈ ਬੱਚਿਆ ਤੇ ਖਰਚ ਕਰਕੇ ਕੋਈ ਚੰਗਾ ਅਫਸਰ ਬਣਾਉਨਾ ਚੁੰਹਦੇ ਹਨ ਪਰ ਕਈ ਬੱਚੇ ਮਾੜੀ ਸੰਗਤ ਦਾ ਸਿਕਾਰ ਹੋ ਜਾਦੇ ਹਨ ਤੇ ਨਸਿਆ ਦੀ ਦਲਦਲ ਵਿੱਚ ਫਸ ਜਾਦੇ ਹਨ ਫਿਰ ਨਸਿਆ ਦੀ ਪੂਰਤੀ ਲਈ ਚੋਰੀ,ਡਾਕੇ, ਖੂਨ ਖਰਾਬਾ,ਕਤਲ ਵਰਗੇ ਗੁਨਾਹ ਕਰਦੇ ਹਨ ਜੋ ਜਵਾਨੀ ਲਈ ਬਹੁਤ ਹੀ ਘਾਤਕ ਸਿੱਧ ਹੁੰਦਾ ਹੈ ਫਿਰ ਹੌਲੀ ,ਹੌਲੀ ਇਹ ਸਿੱਧੈ ਸਾਦੇ ਬੱਚੇ ਗੈਗਸਟਾਰ ਬਣਦੇ ਹਨ। ਜਿੱਥੇ ਆਪਣੇ ਦੇਸ ਦੀ ਜਵਾਨੀ ਦਾ ਘਾਣ ਹੁੰਦਾ ਹੈ ਜੀ ਉਥੱੇ ਨਾਲ ਨਾਲ ਮਾਪਿਆ ਦੇ ਘਰ ਦਾ ਚਿਰਾਗ ਵੀ ਬੁੱਝ ਜਾਦਾ ਹੈ ਕਿਵੇ ਮਾਂਵਾ ਆਪਣੇ ਦੁੱਧ ਮੱਖਣਾ ਨਾਲ ਪਾਲੇ ਪੁੱਤ ਦੇ ਵਿਯੋਗ ਵਿੱਚ ਸਾਰੀ ਉਮਰ ਤਿਲ ਤਿਲ ਮਰਦੀਆਂ ਹਨ ਇਹ ਸਿਰਫ ਉਹੀ ਜਾਣਦੀਆ ਹਨ ਜਿੰਨਾ ਦਾ ਜਵਾਨ ਪੁੱਤ ਕੁਰਾਹੇ ਪੈ ਜਾਨ ਗਵਾ ਗਿਆ ਹੋਵੋ। ਸਾਡੀਆਂ ਸਰਕਾਰਾ ਨੂੰ ਨਸੇ ਤੇ ਪੂਰੀ ਰੋਕ ਲਗਾਉਣੀ ਚਾਹੀਦੀ ਹੈ ਤੇ ਪੜੇ ਲਿਖੇ ਹਰ ਬੱਚੇ ਨੂੰ ਉਸ ਦੀ ਕਾਬਲੀਅਤ ਮੁਤਾਬਕ ਨੌਕਰੀ ਦੇਣੀ ਚਾਹੀਦੀ ਹੈ।ਤਾਂ ਜੋ ਕੁਰਾਹੇ ਪੈ ਰਹੈ ਜਵਾਨੀ ਨੂੰ ਰੋਕਿਆ ਜਾ ਸਕੇ।
ਅਗਲੀ ਗੱਲ ਦੋਸਤੋ ਤੁਹਾਡੀ ਹਰ ਗੱਲ ਵਿੱਚ ਸਚਾਈ ਹੋਣੀ ਚਾਹੀਦੀ ਹੈ ਜਿੰਨਾ ਚਿਰ ਆਪਾ ਝੂਠ ,ਫਰੇਬ ਤੇ ਨਕਾਰਤਿਕ ਸੋਚ ਨਹੀ ਛੱਡਦੇ ਉਨੰਾ ਚਿਰ ਕਾਮਯਾਬੀ ਹਾਸਲ ਨਹੀ ਜੀ ਹੋਣੀ। ਸੋ ਆਪਣੀ ਸੱਦੇ ਦਾਇਰੇ ਨੂੰ ਵਿਸਾਲ ਬਣਾੳ ਜਿਸ ਵਿੱਚ ਧੀਆਂ ,ਭੈਣਾ ,ਮਾਵਾ, ਬੁਜ਼ਰਗਾ ਦਾ ਸਤਿਕਾਰ, ਇਨਸਾਨੀਅਤ, ਸਹਿਣਸ਼ੀਲਤਾ, ਗੁਰਬਾਣੀ ਨਾਲ ਜੁੜਣਾ,ਚੰਗਾ ਸਾਹਿਤ ਪੜਣਾ, ਇੱਕ ਚੰਗਾ ਨਾਗਿਰਕ ਹੌਣ ਜਿਹੇ ਗੁਣ ਸਮਾ ਜਾਣ। ਬੱਚਿਓ ਪ੍ਰੀਵਾਰ ਤੇ ਸਮਾਜ ਰਿਸ਼ਤਿਆ ਨਾਲ ਹੀ ਬਣਦਾ ਹੈ।ਹਰ ਰਿਸ਼ਤਾ ਆਪਣੇ ਆਪ ਵਿੱਚ ਮੱਹਤਵਪੂਰਨ ਹੁੰਦਾ ਹੈ ਇਸਦੇ ਨਾਲ, ਨਾਲ ਮਾਪੇ ਵੀ ਬੱਚਿਆ ਦਾ ਸਾਥ ਦੇਣ, ਸਰਕਾਰ ਵੀ ਸਾਥ ਦੇਵੇ ਤਾਂਕਿ ਦੇਸ ਦੀ ਨੌਜਵਾਨ ਪੀੜੀ ਨੂੰ ਕੁਰਾਹੇ ਪੈਣ ਤੋ ਬਚਾ ਸਕੀਏ ਤੇ ਦੇਸ਼ ਨੂੰ ਤਰੱਕੀ ਦੀਆ ਰਾਹਾ ਵੱਲ ਲਿਜਾ ਸਕੀਏ। ਸਾਰੇ ਰਲ-ਮਿਲ ਕੇ ਮਾਰੋ ਹੰਭਲਾ ਪ੍ਰਮਾਤਮਾ ਸਭ ਭਲੀ ਕਰੇਗਾ ਜੀ। ਸੋਚੋ, ਸਮਝੋ ਤੇ ਵਿਚਾਰੋ ਔਰ ਆਪਣੇ ਦੇਸ਼ ਦੀ ਕੁਰਾਹੇ ਪੈ ਰਹੀ ਜਵਾਨੀ ਨੂੰ ਸੰਭਾਂਲੋ।
– ਪਰਮਜੀਤ ਕੋਰ ਸੋਢੀ
ਸੰਪਰਕ : 94786 58384

Send this to a friend